• Home
 • »
 • News
 • »
 • national
 • »
 • HARYANA MUNISH KUMAR NOW LIEUTENANT IN INDIAN ARMY QUITS HIS JOB AS CONSTABLE KS

ਦੇਸ਼ ਸੇਵਾ ਲਈ ਛੱਡੀ ਕਾਂਸਟੇਬਲ ਦੀ ਨੌਕਰੀ, ਹੁਣ ਭਾਰਤੀ ਫੌਜ 'ਚ ਲੈਫਟੀਨੈਂਟ ਵੱਜੋਂ ਸੇਵਾਵਾਂ ਨਿਭਾਵੇਗਾ ਮੁਨੀਸ਼

ਹਰਿਆਣਾ: ਦੇਸ਼ ਭਗਤੀ ਦੇ ਜਜ਼ਬੇ ਤੋਂ ਪ੍ਰੇਰਿਤ ਹੋ ਕੇ ਪਿੰਡ ਕਿਰਧਾਨ ਦੇ 25 ਸਾਲਾ ਮੁਨੀਸ਼ ਨੇ ਦੇਸ਼ ਦੀ ਸੇਵਾ ਲਈ ਹਰਿਆਣਾ ਪੁਲਿਸ (Haryana Police) ਵਿੱਚ ਕਾਂਸਟੇਬਲ ਦੀ ਨੌਕਰੀ ਛੱਡ ਦਿੱਤੀ। ਮੁਨੀਸ਼ ਹੁਣ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਸੇਵਾ ਨਿਭਾਏਗਾ।

 • Share this:
  ਫਤਿਹਾਬਾਦ/ਹਰਿਆਣਾ: ਪਿਤਾ ਦੀ ਪ੍ਰੇਰਨਾ ਅਤੇ ਦੇਸ਼ ਭਗਤੀ ਦੇ ਜਜ਼ਬੇ ਤੋਂ ਪ੍ਰੇਰਿਤ ਹੋ ਕੇ ਪਿੰਡ ਕਿਰਧਾਨ ਦੇ 25 ਸਾਲਾ ਮੁਨੀਸ਼ ਨੇ ਦੇਸ਼ ਦੀ ਸੇਵਾ ਲਈ ਹਰਿਆਣਾ ਪੁਲਿਸ (Haryana Police) ਵਿੱਚ ਕਾਂਸਟੇਬਲ ਦੀ ਨੌਕਰੀ ਛੱਡ ਦਿੱਤੀ। ਮੁਨੀਸ਼ ਹੁਣ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਸੇਵਾ ਨਿਭਾਏਗਾ। ਭਾਰਤੀ ਫੌਜ (Indian Army) ਵਿੱਚ ਅਫਸਰ ਵਜੋਂ ਚੁਣੇ ਜਾਣ ਕਾਰਨ ਪਰਿਵਾਰ ਦੇ ਨਾਲ-ਨਾਲ ਪਿੰਡ ਵਿੱਚ ਵੀ ਜਸ਼ਨ ਦਾ ਮਾਹੌਲ ਹੈ। ਵਧਾਈਆਂ ਦੇਣ ਵਾਲਿਆਂ ਦਾ ਘਰ ਵਿੱਚ ਤਾਂਤਾ ਲੱਗ ਗਿਆ ਹੈ।

  ਮੁਨੀਸ਼ ਦੇ ਪਿਤਾ ਸੂਬੇਦਾਰ ਮੇਜਰ ਕ੍ਰਿਸ਼ਨ ਕੁਮਾਰ ਫਸਟ ਪੈਰਾ ਸਪੈਸ਼ਲ ਫੋਰਸਿਜ਼ ਯੂਨਿਟ ਹਿਮਾਚਲ ਪ੍ਰਦੇਸ਼ ਵਿੱਚ ਤਾਇਨਾਤ ਹਨ। ਸੂਬੇਦਾਰ ਮੇਜਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਸ ਨੇ ਭਾਰਤੀ ਫੌਜ ਵਿੱਚ ਬਤੌਰ ਸਿਪਾਹੀ ਸੇਵਾ ਸ਼ੁਰੂ ਕੀਤੀ ਸੀ। ਭਾਰਤ ਮਾਤਾ ਦੀ ਸੇਵਾ ਕਰਦਿਆਂ ਉਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਮੁੰਡਾ ਉਨ੍ਹਾਂ ਤੋਂ ਵੱਡਾ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰੇ। ਇਸ ਸੁਪਨੇ ਨੂੰ ਧਿਆਨ ਵਿੱਚ ਰੱਖਦਿਆਂ ਸੂਬੇਦਾਰ ਮੇਜਰ ਕ੍ਰਿਸ਼ਨ ਕੁਮਾਰ ਨੇ ਆਪਣੇ ਮੁੰਡੇ ਮੁਨੀਸ਼ ਨੂੰ ਸ਼ੁਰੂ ਤੋਂ ਹੀ ਭਾਰਤੀ ਫੌਜ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ।

  ਫਾਈਲ ਫੋਟੋ।


  ਉਸਨੇ ਆਪਣੀ ਮੁਢਲੀ ਸਿੱਖਿਆ ਆਰਮੀ ਪਬਲਿਕ ਸਕੂਲ, ਨਾਹਨ, ਹਿਮਾਚਲ ਪ੍ਰਦੇਸ਼ ਤੋਂ ਕੀਤੀ। ਇਸਤੋਂ ਬਾਅਦ ਉਸ ਨੇ 5ਵੀਂ ਜਮਾਤ ਵਿੱਚ ਅਜਮੇਰ ਦੇ ਮਿਲਟਰੀ ਸਕੂਲ ਵਿੱਚ ਦਾਖ਼ਲਾ ਲਿਆ ਅਤੇ 12ਵੀਂ ਜਮਾਤ ਤੱਕ ਸਿੱਖਿਆ ਹਾਸਲ ਕੀਤੀ। ਕਲਾਸ ਦੇ ਨਾਲ-ਨਾਲ NCC ਵਿੱਚ ਵੀ ਪ੍ਰਮੁੱਖਤਾ ਨਾਲ ਭਾਗ ਲਿਆ। ਇਸ ਤੋਂ ਬਾਅਦ ਉਸਨੇ FGM ਕਾਲਜ ਆਦਮਪੁਰ ਤੋਂ B.Sc (PCM) ਪਾਸ ਕੀਤੀ।  ਸਖ਼ਤ ਮਿਹਨਤ ਨਾਲ ਮਿਲੀ ਮੰਜਿਲ

  ਮੁਨੀਸ਼ ਨੇ ਦੱਸਿਆ ਕਿ ਉਸ ਦਾ ਇੱਕੋ-ਇੱਕ ਉਦੇਸ਼ ਆਪਣੇ ਪਿਤਾ ਦੇ ਸੁਪਨੇ ਨੂੰ ਸਾਕਾਰ ਕਰਨਾ ਸੀ। ਇਸ ਲਈ ਉਸ ਨੇ ਦਿਨ ਵਿੱਚ 12 ਤੋਂ 14 ਘੰਟੇ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। 2017 ਵਿੱਚ ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਵਜੋਂ ਚੁਣਿਆ ਗਿਆ। ਪੁਲਿਸ ਡਿਊਟੀ ਦੇ ਨਾਲ-ਨਾਲ ਉਸ ਨੇ ਸਵੈ-ਪੜ੍ਹਾਈ ਵੀ ਜਾਰੀ ਰੱਖੀ। ਮੁਨੀਸ਼ ਨੇ ਦੱਸਿਆ ਕਿ ਉਸ ਦੀ ਡਿਊਟੀ ਹਰਿਆਣਾ ਪੁਲਿਸ ਹੈੱਡ ਕੁਆਰਟਰ ਪੰਚਕੂਲਾ ਦੀ ਸਾਈਬਰ ਸੈੱਲ ਸ਼ਾਖਾ ਵਿੱਚ ਸੀ। ਡਿਊਟੀ ਦੌਰਾਨ ਉਨ੍ਹਾਂ ਦੇ ਸਾਥੀਆਂ ਅਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ।

  ਆਲਓਵਰ ਰੈਂਕ ਰਿਹਾ ਸ਼ਾਨਦਾਰ, ਮਿਲਿਆ ਤਮਗ਼ਾ

  ਫਾਈਲ ਫੋਟੋ।


  ਮੁਨੀਸ਼ ਨੇ ਦੱਸਿਆ ਕਿ ਫਰਵਰੀ 2020 ਵਿੱਚ ਲਿਖਤੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਸਰਵਿਸ ਸਿਲੈਕਸ਼ਨ ਬੋਰਡ ਦੀ ਇੰਟਰਵਿਊ ਵਿੱਚ ਯੋਗਤਾ ਪੂਰੀ ਕਰਨ ਤੋਂ ਬਾਅਦ, 7 ਜਨਵਰੀ 2021 ਨੂੰ, ਆਫਿਸਰ ਟ੍ਰੇਨਿੰਗ ਅਕੈਡਮੀ, ਚੇਨਈ ਵਿੱਚ ਭਰਤੀ ਹੋ ਗਿਆ। ਟਰੇਨਿੰਗ ਦੌਰਾਨ ਮੁਨੀਸ਼ ਨੇ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਦੇਸ਼ ਭਰ 'ਚੋਂ ਟਾਪ ਕੀਤਾ ਅਤੇ ਅਫਸਰ ਟਰੇਨਿੰਗ 'ਚ ਤੀਜਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ 'ਤੇ ਥਲ ਸੈਨਾ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਸੀ.ਪੀ.ਮੋਹੰਤੀ ਨੇ ਉਨ੍ਹਾਂ ਨੂੰ ਮੈਡਲਾਂ ਅਤੇ ਸਟਾਰ ਲਾ ਕੇ ਸਨਮਾਨਿਤ ਕੀਤਾ।

  ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਲੱਗਿਆ ਤਾਂਤਾ, ਜਸ਼ਨ ਦਾ ਮਾਹੌਲ

  ਵੈਸੇ ਇਹ ਪਰਿਵਾਰ ਭਾਰਤੀ ਫੌਜ ਨੂੰ ਸਮਰਪਿਤ ਹੈ। ਪਰ ਮੁਨੀਸ਼ ਨੇ ਜੋ ਮੰਜਿਲ ਹਾਸਲ ਕੀਤੀ ਹੈ, ਉਹ ਹੁਣ ਤੱਕ ਪਰਿਵਾਰ ਵਿੱਚ ਕਿਸੇ ਨੇ ਹਾਸਲ ਨਹੀਂ ਕੀਤਾ ਹੈ। ਸਫਲਤਾ ਹਾਸਿਲ ਕਰਕੇ ਘਰ ਪਰਤਣ 'ਤੇ ਮੁਨੀਸ਼ ਦੇ ਦਾਦਾ ਛਬੀਲ ਦਾਸ ਰਹਿਦ ਨੇ ਆਪਣੇ ਪੋਤਰੇ ਦਾ ਨਿੱਘਾ ਸਵਾਗਤ ਕੀਤਾ। ਇਸ ਪ੍ਰਾਪਤੀ ਤੋਂ ਬਾਅਦ ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਘਰ ਆ ਕੇ ਮੁਨੀਸ਼ ਦੇ ਦਾਦਾ-ਦਾਦੀ ਦੇ ਨਾਲ-ਨਾਲ ਪਿਤਾ ਸੂਬੇਦਾਰ ਮੇਜਰ ਕ੍ਰਿਸ਼ਨ ਕੁਮਾਰ, ਮਾਤਾ ਮਨੋਜ ਕੁਮਾਰੀ ਨੂੰ ਵਧਾਈ ਦੇ ਰਹੇ ਹਨ। ਮੁਨੀਸ਼ ਨੇ ਦੇਸ਼ ਦੀ ਸੇਵਾ ਲਈ ਕਾਂਸਟੇਬਲ ਦੀ ਨੌਕਰੀ ਛੱਡ ਦਿੱਤੀ, ਹੁਣ ਉਹ ਭਾਰਤੀ ਫੌਜ 'ਚ ਲੈਫਟੀਨੈਂਟ ਹੋਵੇਗਾ।
  Published by:Krishan Sharma
  First published: