ਜਗਾਧਰੀ : ਹਰਿਆਣਾ ਦੇ ਯਮੁਨਾਨਗਰ ਜ਼ਿਲੇ ਦੇ ਜਗਾਧਰੀ ਦੀ ਇਕ ਕਲੋਨੀ ਦੀ ਰਹਿਣ ਵਾਲੀ 15 ਸਾਲਾ ਲੜਕੀ ਜਦੋਂ ਬੀਮਾਰ ਹੋ ਗਈ ਤਾਂ ਉਸ ਦੀ ਮਾਂ ਉਸ ਨੂੰ ਹਸਪਤਾਲ ਲੈ ਕੇ ਆਈ, ਡਾਕਟਰਾਂ ਨੇ ਜਾਂਚ ਤੋਂ ਬਾਅਦ ਜੋ ਦੱਸਿਆ, ਉਸ ਨੂੰ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਡਾਕਟਰ ਨੇ ਦੱਸਿਆ ਕਿ ਲੜਕੀ ਗਰਭਵਤੀ ਹੈ। ਮਾਂ ਦੇ ਕਹਿਣ 'ਤੇ ਜਦੋਂ ਬੱਚੀ ਨੇ ਆਪਣਾ ਦੁੱਖ ਸੁਣਾਇਆ ਤਾਂ ਕਿਸੇ ਵੀ ਮਾਂ ਲਈ ਉਸ ਦੀ ਗੱਲ ਸੁਣਨਾ ਆਸਾਨ ਨਹੀਂ। ਲੜਕੀ ਅਨੁਸਾਰ ਉਸ ਦੇ ਮਾਮੇ ਨੇ ਢਾਈ ਮਹੀਨੇ ਤੱਕ ਉਸ ਨੂੰ ਡਰਾ ਧਮਕਾ ਕੇ ਗਲਤ ਕੰਮ ਕੀਤਾ ਅਤੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਕਿਹਾ ਕਿ ਇਸ ਬਾਰੇ ਕਿਸੇ ਨੂੰ ਪਤਾ ਨਾ ਲੱਗੇ।
ਮਾਮੇ ਵੱਲੋਂ ਧਮਕੀਆਂ ਦੇਣ ਤੋਂ ਬਾਅਦ ਲੜਕੀ ਬੁਰੀ ਤਰ੍ਹਾਂ ਡਰ ਗਈ ਅਤੇ ਉਸ ਨੇ ਇਸ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਦੱਸਿਆ। ਪਰ ਹੁਣ ਜਦੋਂ ਸਾਰੀ ਗੱਲ ਸਾਹਮਣੇ ਆਈ ਤਾਂ ਇਹ ਸੁਣ ਕੇ ਲੜਕੀ ਦੀ ਮਾਂ ਪੁਲਿਸ ਕੋਲ ਪਹੁੰਚੀ ਅਤੇ ਆਪਣੇ ਭਰਾ ਦੇ ਸਾਰੇ ਕਾਲੇ ਕਾਰਨਾਮਿਆਂ ਨੂੰ ਬਿਆਨ ਕੀਤਾ। ਪੁਲਿਸ ਨੇ ਮੁਲਜ਼ਮ ਸੰਜੂ ਵੈਸ਼ ਪੁੱਤਰ ਰਾਜ ਕੁਮਾਰ ਬਸਤੀ ਅੰਬਾਲਾ ਛਾਉਣੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੁਲਜ਼ਮ ਇਸ ਸਮੇਂ ਜਗਾਧਰੀ ਝੰਡਾ ਚੌਕ ਨੇੜੇ ਲੋਹਾਰਾਂ ਮੁਹੱਲੇ ਵਿੱਚ ਰਹਿੰਦਾ ਹੈ। ਮੁਲਜ਼ਮ ਖ਼ਿਲਾਫ਼ 6 ਪੋਕਸੋ ਐਕਟ ਤਹਿਤ 1 ਜੁਲਾਈ ਨੂੰ ਪਹਿਲਾਂ ਹੀ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਅਧਿਕਾਰੀ ਗੁਰਦਿਆਲ ਸਿੰਘ ਅਨੁਸਾਰ ਪੀੜਤ ਲੜਕੀ ਦਾ ਮੈਡੀਕਲ ਅਤੇ ਡੀਐਨਏ ਵੀ ਕਰ ਲਿਆ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।