
2 ਲੱਖ ਦੀ ਰਿਸ਼ਵਤ ਲੈਂਦਿਆਂ ਪੁਲਿਸ ਦਾ ASI ਰੰਗੇ ਹੱਥੀਂ ਕਾਬੂ
ਮਹਿੰਦਰਗੜ੍ਹ : ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲੇ 'ਚ ਇਕ ਵਾਰ ਫਿਰ ਖਾਕੀ ਦਾਗ ਲੱਗ ਗਿਆ ਹੈ। ਜਿੱਥੇ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰ ਕੇ 2 ਲੱਖ ਦੀ ਰਿਸ਼ਵਤ ਲੈਂਦਿਆਂ SI ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਮੁਲਜ਼ਮ ਏਐਸਆਈ ਨੇ ਇੱਕ ਕੇਸ ਵਿੱਚ ਆਪਣਾ ਨਾਮ ਕੱਢਣ ਦੇ ਇਵਜ਼ ਵਿੱਚ 3.5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ, ਜਿਸ ਸਬੰਧੀ ਵਿਜੀਲੈਂਸ ਟੀਮ ਨੇ ਉਸ ਨੂੰ 2 ਲੱਖ ਰੁਪਏ ਲੈਂਦਿਆਂ ਦਬੋਚ ਲਿਆ। ਮੁਲਜ਼ਮ ਏ.ਐਸ.ਆਈ ਨੂੰ ਵਕੀਲ ਦੇ ਚੈਂਬਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਵਿਜੀਲੈਂਸ ਅਧਿਕਾਰੀ ਨਵਲ ਕਿਸ਼ੋਰ ਨੇ ਦੱਸਿਆ ਕਿ 29 ਅਕਤੂਬਰ 2021 ਨੂੰ ਮਹਿੰਦਰਗੜ੍ਹ ਥਾਣੇ ਵਿੱਚ ਰਵੀ ਕੁਮਾਰ ਅਤੇ ਪ੍ਰਦੀਪ ਖ਼ਿਲਾਫ਼ ਧਾਰਾ 406,420,467,468,471 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਏਐਸਆਈ ਨਰੇਸ਼ ਕੁਮਾਰ ਨੂੰ ਸੌਂਪੀ ਗਈ ਸੀ। ਇਸ ਮਾਮਲੇ ਵਿੱਚ ਮੁਲਜ਼ਮ ਰਵੀ ਕੁਮਾਰ ਨੂੰ 3 ਮਾਰਚ ਨੂੰ ਅਤੇ ਪ੍ਰਦੀਪ ਕੁਮਾਰ ਨੂੰ 13 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਮੁਲਜ਼ਮ ਪ੍ਰਦੀਪ ਕੁਮਾਰ ਨੇ ਆਪਣੇ ਬਿਆਨ ਵਿੱਚ ਚਾਰ ਹੋਰ ਵਿਅਕਤੀਆਂ ਦੇ ਨਾਂ ਲਏ ਸਨ। ਤਫ਼ਤੀਸ਼ੀ ਅਫ਼ਸਰ ਏਐਸਆਈ ਨਰੇਸ਼ ਕੁਮਾਰ ਨੇ ਮੁਲਜ਼ਮਾਂ ਦਾ ਚਲਾਨ ਪੇਸ਼ ਕਰਨ ਅਤੇ ਬਾਕੀ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਬਦਲੇ ਤਿੰਨ ਲੱਖ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਇਹ ਗੱਲ ਆਪਣੇ ਵਕੀਲ ਨੂੰ ਦੱਸੀ। ਫਿਰ 12 ਤਰੀਕ ਨੂੰ ਉਸ ਨੇ 3.5 ਲੱਖ ਦੀ ਮੰਗ ਕੀਤੀ ਅਤੇ ਕਿਹਾ ਕਿ 16 ਨੂੰ ਚਲਾਨ ਕਰ ਦੇਵਾਂਗਾ। ਇਸ ਤੋਂ ਬਾਅਦ ਉਸ ਨੇ ਇਕ ਲੱਖ ਆਨਲਾਈਨ ਟਰਾਂਸਫਰ ਕਰਵਾ ਲਏ। ਉਸ ਨੇ ਕੁੱਲ ਡੇਢ ਲੱਖ ਰੁਪਏ ਲੈ ਲਏ ਅਤੇ ਕਿਹਾ ਕਿ 16 ਤਰੀਕ ਨੂੰ ਚਲਾਨ ਦੇਵਾਂਗਾ। ਉਸ ਨੇ ਕਿਹਾ ਕਿ ਤੁਹਾਨੂੰ ਉਸ ਦਿਨ ਦੋ ਲੱਖ ਰੁਪਏ ਦੇਣੇ ਪੈਣਗੇ।
ਏ.ਐਸ.ਆਈ ਨੇ ਅੱਜ ਆਪਣਾ ਚਲਾਨ ਪੇਸ਼ ਕੀਤਾ ਅਤੇ ਦੋ ਲੱਖ ਦੀ ਵਸੂਲੀ ਕਰਨ ਲਈ ਉਸ ਦੇ ਚੈਂਬਰ ਵਿੱਚ ਗਿਆ। ਜਿੱਥੇ ਉਸ ਨੂੰ ਦੋ ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਏਐਸਆਈ ਨਰੇਸ਼ ਕੁਮਾਰ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕਰਨ ਮਗਰੋਂ ਵਿਜੀਲੈਂਸ ਵਿਭਾਗ ਦੀ ਟੀਮ ਉਸ ਨੂੰ ਆਪਣੇ ਨਾਲ ਲੈ ਗਈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।