ਹਰਿਆਣਾ (Haryana News): ਜੀਂਦ ਦੇ ਨਰਵਾਣਾ ਦੇ ਪਿੰਡ ਧਨੌਰੀ ਵਿੱਚ ਪਿਤਾ, ਮਾਂ ਅਤੇ ਪੁੱਤਰ ਦੀਆਂ ਲਾਸ਼ਾਂ ਇੱਕ ਘਰ ਵਿੱਚ ਫਾਹੇ ਨਾਲ ਲਟਕਦੀਆਂ ਮਿਲੀਆਂ ਹਨ। ਇਸ ਦਿਲ-ਕੰਬਾਊ ਅਤੇ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਦੂਜੇ ਪਾਸੇ ਸੂਚਨਾ ਮਿਲਦੇ ਹੀ ਐਸਪੀ ਨਰਿੰਦਰ ਬਿਜਰਾਨੀਆ ਅਤੇ ਏਐਸਪੀ ਕੁਲਦੀਪ ਸਿੰਘ ਮੌਕੇ ’ਤੇ ਪੁੱਜੇ ਅਤੇ ਤਿੰਨਾਂ ਦੀਆਂ ਲਾਸ਼ਾਂ ਨੂੰ ਫਾਹੇ ’ਚੋਂ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਐਸਪੀ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਭਤੀਜੇ ਨਰੇਸ਼ ਪੁੱਤਰ ਬਲਰਾਜ ਦੀ ਸ਼ਿਕਾਇਤ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 48 ਸਾਲਾ ਓਮ ਪ੍ਰਕਾਸ਼, 45 ਸਾਲਾ ਕਮਲੇਸ਼ ਅਤੇ ਉਨ੍ਹਾਂ ਦੇ 20 ਸਾਲਾ ਪੁੱਤਰ ਸੋਨੂੰ ਵਜੋਂ ਹੋਈ ਹੈ। ਐੱਸਪੀ ਨੇ ਦੱਸਿਆ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਤਿੰਨਾਂ ਨੇ ਇੱਕ ਸੁਸਾਈਡ ਨੋਟ ਅਤੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਹੈ, ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕਰੇਗੀ।
ਮਰਨ ਤੋਂ ਪਹਿਲਾਂ 48 ਸਾਲਾ ਓਮਪ੍ਰਕਾਸ਼, ਉਸ ਦੀ 45 ਸਾਲਾ ਪਤਨੀ ਕਮਲੇਸ਼ ਅਤੇ 20 ਸਾਲਾ ਪੁੱਤਰ ਸੋਨੂੰ ਨੇ ਪੁਲਿਸ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਇਸ ਤੋਂ ਇਲਾਵਾ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਮੈਂ, ਮੇਰੇ ਮਾਤਾ-ਪਿਤਾ ਕਾਤਲ ਨਹੀਂ ਹਾਂ। ਨਾ ਹੀ ਸਾਨੂੰ ਪਤਾ ਹੈ ਕਿ ਨੰਨੂ ਕਿਸ ਨੇ ਮਾਰਿਆ ਸੀ।
ਇਸ ਦੇ ਨਾਲ ਹੀ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਗੜ੍ਹੀ ਥਾਣੇ ਦੇ ਇੰਚਾਰਜ ਪਵਨ ਕੁਮਾਰ ਨੇ ਦੂਜੇ ਧੜੇ ਨਾਲ ਮਿਲ ਕੇ ਪੀੜਤ ਪਰਿਵਾਰ ਨੂੰ ਝੂਠੇ ਕੇਸ ਵਿੱਚ ਫਸਾਉਣ ਲਈ ਇੰਨਾ ਤਸ਼ੱਦਦ ਕੀਤਾ ਕਿ ਉਨ੍ਹਾਂ ਨੇ ਛੁਟਕਾਰਾ ਦਿਵਾਉਣਾ ਮੁਨਾਸਿਬ ਸਮਝਿਆ। ਪੁਲਿਸ ਦੀ ਬੇਰਹਿਮੀ ਤੋਂ ਤੰਗ ਆ ਕੇ ਹੀ ਆਪਣੀ ਜਾਨ ਦੇ ਦਿੱਤੀ।
ਜ਼ਿਕਰਯੋਗ ਹੈ ਕਿ 21 ਨਵੰਬਰ ਨੂੰ ਮ੍ਰਿਤਕ ਦੇ ਪਰਿਵਾਰ ਵੱਲੋਂ ਮਨੀਰਾਮ ਉਰਫ ਨੰਨੂ ਨਾਂ ਦਾ ਵਿਅਕਤੀ ਲਾਪਤਾ ਹੋ ਗਿਆ ਸੀ, ਜਿਸ ਸਬੰਧੀ ਗੜ੍ਹੀ ਪੁਲਸ ਨੇ ਲਾਪਤਾ ਵਿਅਕਤੀ ਦਾ ਮਾਮਲਾ ਦਰਜ ਕੀਤਾ ਸੀ। ਪੁਲੀਸ ਜਾਂਚ ਦੌਰਾਨ 29 ਨਵੰਬਰ ਨੂੰ ਲਾਪਤਾ ਹੋਏ ਮਨੀਰਾਮ ਉਰਫ਼ ਨੰਨੂ ਦੀ ਲਾਸ਼ ਬੋਰੀ ਵਿੱਚ ਬੰਨ੍ਹੀ ਹੋਈ ਮਿਲੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਮ੍ਰਿਤਕ ਮਨੀਰਾਮ ਉਰਫ਼ ਨੰਨੂ ਦੇ ਭਰਾ ਬਲਬੀਰ ਪੁੱਤਰ ਗਿਆਨੀ ਰਾਮ ਵਾਸੀ ਧਨੌਰੀ ਦੀ ਸ਼ਿਕਾਇਤ 'ਤੇ ਅਣਪਛਾਤੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਮ੍ਰਿਤਕ ਦੇ ਵਾਰਸਾਂ ਦਾ ਦੋਸ਼ ਹੈ ਕਿ ਗੜ੍ਹੀ ਪੁਲਿਸ ਵੱਲੋਂ ਪੀੜਤ ਪਰਿਵਾਰ ’ਤੇ ਲਗਾਤਾਰ ਤਸ਼ੱਦਦ ਕੀਤਾ ਜਾ ਰਿਹਾ ਸੀ, ਜਿਸ ਕਾਰਨ ਮੰਗਲਵਾਰ ਰਾਤ ਔਮਪ੍ਰਕਾਸ਼, ਕਮਲੇਸ਼ ਅਤੇ ਸੋਨੂੰ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਐਸਪੀ ਜੀਂਦ ਨੇ ਦੱਸਿਆ ਕਿ ਧਨੌਰੀ ਗੈਂਪ ਦੇ ਇੱਕੋ ਪਰਿਵਾਰ ਦੇ ਤਿੰਨੋਂ ਮੈਂਬਰ ਘਰ ਵਿੱਚ ਫਾਹੇ ’ਤੇ ਲਟਕਦੇ ਮਿਲੇ ਹਨ। ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਮ੍ਰਿਤਕਾਂ 'ਤੇ ਬੀਤੇ ਦਿਨੀਂ ਕਿਸੇ ਵਿਅਕਤੀ ਦੀ ਹੱਤਿਆ ਕਰਨ ਦਾ ਸ਼ੱਕ ਸੀ। ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।