Home /News /national /

ਸਰਕਾਰ ਨੇ ਕੀਤੀ ਪੈਨਸ਼ਨ ਬੰਦ, 102 ਸਾਲਾ ਤਾਊ ਨੇ ਬਰਾਤ ਕੱਢ ਕੀਤਾ ਅਨੋਖਾ ਪ੍ਰਦਰਸ਼ਨ

ਸਰਕਾਰ ਨੇ ਕੀਤੀ ਪੈਨਸ਼ਨ ਬੰਦ, 102 ਸਾਲਾ ਤਾਊ ਨੇ ਬਰਾਤ ਕੱਢ ਕੀਤਾ ਅਨੋਖਾ ਪ੍ਰਦਰਸ਼ਨ

ਸਰਕਾਰ ਨੇ ਕੀਤੀ ਪੈਨਸ਼ਨ ਬੰਦ, 102 ਸਾਲਾ ਤਾਊ ਨੇ ਬਰਾਤ ਕੱਢ ਕੀਤਾ ਅਨੋਖਾ ਪ੍ਰਦਰਸ਼ਨ

ਸਰਕਾਰ ਨੇ ਕੀਤੀ ਪੈਨਸ਼ਨ ਬੰਦ, 102 ਸਾਲਾ ਤਾਊ ਨੇ ਬਰਾਤ ਕੱਢ ਕੀਤਾ ਅਨੋਖਾ ਪ੍ਰਦਰਸ਼ਨ

ਬੈਂਡ ਵਾਜੇ ਨਾਲ ਬੱਗੀ ਵਿੱਚ ਬੈਠ ਦੁਲੀ ਚੰਦ ਰੋਹਤਕ ਵਿਖੇ ਡੀਸੀ ਦਫ਼ਤਰ ਅੱਗੇ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਹੱਥਾਂ ਵਿੱਚ ਇੱਕ ਤਖ਼ਤੀ ਸੀ ਜਿਸ ਉੱਤੇ ਲਿਖਿਆ ਹੋਇਆ ਸੀ "ਥਾਰਾ ਫੂਫਾ ਅਭੀ ਜ਼ਿੰਦਾ ਹੈ।"

 • Share this:

  ਹਰਿਆਣਾ ਦੇ 102 ਸਾਲਾਂ ਦੇ ਬਜ਼ੁਰਗ ਨੇ ਆਪਣੀ ਪੈਨਸ਼ਨ ਬੰਦ ਹੋਣ ਦੇ ਖ਼ਿਲਾਫ ਅਨੋਖਾ ਪ੍ਰਦਰਸ਼ਨ ਕੀਤਾ ਹੈ। ਬਜ਼ੁਰਗ ਨੇ ਦੱਸਿਆ ਕਿ ਉਸਨੂੰ ਆਖ਼ਰੀ ਪੈਨਸ਼ਨ 2 ਮਾਰਚ 2022 ਨੂੰ ਮਿਲੀ ਸੀ ਅਤੇ ਪਿਛਲੇ ਸੱਤ ਮਹੀਨਿਆਂ ਤੋਂ ਪੈਨਸ਼ਨ ਨਹੀਂ ਆ ਰਹੀ। ਬਜ਼ੁਰਗ ਨੇ ਪੈਨਸ਼ਨ ਨਾ ਆਉਣ ਦਾ ਕਾਰਨ ਸਰਕਾਰੀ ਲਾਪ੍ਰਵਾਹੀ ਨੂੰ ਦੱਸਿਆ ਹੈ। ਇਸ ਲਈ ਪੈਨਸ਼ਨ ਬੰਦ ਹੋਣ ਦੇ ਖ਼ਿਲਾਫ ਪ੍ਰਦਰਸ਼ਨ ਕਰਦੇ ਹੋਏ ਉਸਨੇ ਸਰਕਾਰੀ ਸਿਸਟਮ ਦਾ ਪਰਦਾ-ਫ਼ਾਸ ਕੀਤਾ ਹੈ।

  ਸਰਕਾਰ ਨੇ ਐਲਾਨ ਦਿੱਤਾ ਸੀ ਮ੍ਰਿਤਕ

  ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 102 ਸਾਲਾਂ ਦਾ ਬਜ਼ੁਰਗ ਦਾ ਨਾਂ ਦੁਲੀ ਚੰਦ ਹੈ ਅਤੇ ਇਹ ਰੋਹਤਕ ਜ਼ਿਲ੍ਹੇ ਦੇ ਪਿੰਡ ਗੰਧਾਰਾ ਦਾ ਰਹਿਣ ਵਾਲਾ ਹੈ। ਪਿਛਲੇ ਸਮੇਂ ਦੌਰਾਨ ਦੁਲੀ ਚੰਦ ਦੀ ਪੈਨਸ਼ਨ ਹਰਿਆਣਾ ਦੇ ਸਮਾਜ ਕਲਿਆਣ ਵਿਭਾਗ ਨੇ ਮ੍ਰਿਤਕ ਦੱਸ ਕੇ ਕੱਟ ਦਿੱਤੀ ਸੀ। ਜਿਸ ਕਾਰਨ ਪਿਛਲੇ 7 ਮਹੀਨਿਆਂ ਤੋਂ ਦੁਲੀ ਚੰਦ ਨੂੰ ਬੁਢਾਪਾ ਪੈਨਸ਼ਨ ਨਹੀਂ ਮਿਲੀ। ਜਦਕਿ ਦੁਲੀ ਚੰਦ ਅਜੇ ਜ਼ਿਊਂਦਾ ਹੈ ਅਤੇ ਮ੍ਰਿਤਕ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਆਪਣੇ ਆਪ ਨੂੰ ਜਿਊਂਦਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

  ਪੈਨਸ਼ਨ ਬੰਦ ਕਰਨ ਦੇ ਖ਼ਿਲਾਫ਼ ਪ੍ਰਦਰਸ਼ਨ

  ਇਸ ਸਭ ਕਾਸੇ ਦੇ ਸੰਬੰਧ ਵਿੱਚ 102 ਸਾਲਾਂ ਦੇ ਦੁਲੀ ਚੰਦ ਨੇ ਰੋਹਤਕ ਦੇ ਡੀਸੀ ਦਫ਼ਤਰ ਅੱਗੇ ਸਰਕਾਰ ਖ਼ਿਲਾਫ ਅਨੋਖਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਸਨੇ ਭਾਰਤ ਦੇ ਸਰਕਾਰੀ ਸਿਸਟਮ ਨੂੰ ਕਾਂਟੇ ਹੇਠ ਲਿਆ। ਇਸ ਅਨੋਖੇ ਪ੍ਰਦਰਸ਼ਨ ਲਈ ਉਹ ਬੈਂਡ ਵਾਜੇ ਨਾਲ ਡੀਸੀ ਦਫ਼ਤਰ ਅੱਗੇ ਗਿਆ ਅਤੇ ਸਕਰਾਰ ਖ਼ਿਲਾਫ ਆਪਣਾ ਰੋਸ ਜਾਹਿਰ ਕੀਤਾ।

  ਜ਼ਿਕਰਯੋਗ ਹੈ ਕਿ ਬੈਂਡ ਵਾਜੇ ਨਾਲ ਬੱਗੀ ਵਿੱਚ ਬੈਠ ਦੁਲੀ ਚੰਦ ਰੋਹਤਕ ਵਿਖੇ ਡੀਸੀ ਦਫ਼ਤਰ ਅੱਗੇ ਪਹੁੰਚਿਆ। ਇਸ ਦੌਰਾਨ ਉਸਦੇ ਹੱਥਾਂ ਵਿੱਚ ਇੱਕ ਤਖ਼ਤੀ ਸੀ ਜਿਸ ਉੱਤੇ ਲਿਖਿਆ ਹੋਇਆ ਸੀ "ਥਾਰਾ ਫੂਫਾ ਅਭੀ ਜ਼ਿੰਦਾ ਹੈ।" ਰੈਸਟ ਹਾਊਸ ਵਿਖੇ ਪੁੱਜ ਕੇ ਸਾਬਕਾ ਮੰਤਰੀ ਮਨੀਸ਼ ਗਰੋਵਰ ਨੇ ਬਜ਼ੁਰਗ ਦੁਲੀ ਚੰਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ।


  ਸੋਸ਼ਲ ਮੀਡੀਏ ‘ਤੇ ਹੋਈ ਘਟਨਾ ਸ਼ੇਅਰ

  ਦੱਸ ਦੇਈ ਕਿ 'ਆਪ' ਨੇਤਾ ਨਵੀਨ ਜੈਹਿੰਦ ਨੇ ਇਸ ਘਟਨਾ ਦੀ ਵੀਡੀਓ ਪੋਸਟ ਕੀਤੀ ਹੈ। ਉਨ੍ਹਾਂ ਨੇ ਇਸ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਹੈ ਕਿ “ਥਾਰਾ ਫੂਫਾ ਅਭੀ ਜ਼ਿੰਦਾ ਹੈ.... ਇਹ ਆਪਣੀ ਸਰਕਾਰ ਅਤੇ ਮੁੱਖ ਮੰਤਰੀ ਨੂੰ ਦੱਸੋ। @ NaveenJaihind ਨੇ 102 ਸਾਲਾ ਵਿਅਕਤੀ ਦੁਲੀ ਚੰਦ ਦਾ ਮਾਮਲਾ ਉਠਾਉਂਦੇ ਹੋਏ ਕਿਹਾ, ਇਸ ਨੂੰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ, ਹਰਿਆਣਾ ਨੇ ਮ੍ਰਿਤਕ ਐਲਾਨ ਦਿੱਤਾ ਹੈ। @TOIChandigarh @TOIDelhi @cmohry @DiprHaryana”

  First published:

  Tags: Haryana, Pension