• Home
 • »
 • News
 • »
 • national
 • »
 • HARYANA SOHNA MURDER AFTER RAPE OF 5 YEAR OLD GIRL VILLAGERS BEAT UP AND HAND OVER ACCUSED TO POLICE KS

ਹਰਿਆਣਾ: 5 ਸਾਲਾ ਬੱਚੀ ਨਾਲ ਬਲਾਤਕਾਰ ਪਿੱਛੋਂ ਕਤਲ, ਪਿੰਡ ਵਾਸੀਆਂ ਨੇ ਕੁਟਾਪਾ ਚਾੜ੍ਹ ਕੇ ਪੁਲਿਸ ਨੂੰ ਸੌਂਪਿਆ ਮੁਲਜ਼ਮ

ਮਾਮਲੇ ਦਾ ਪਤਾ ਲੱਗਦਿਆਂ ਹੀ ਭੌਂਡਸੀ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸੋਹਾਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ। ਇਸ ਦੇ ਨਾਲ ਹੀ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

 • Share this:  ਗੁਰੂਗ੍ਰਾਮ (ਹਰਿਆਣਾ): ਜ਼ਿਲ੍ਹੇ ਦੇ ਸੋਹਾਣਾ ਵਿੱਚ 5 ਸਾਲਾ ਮਾਸੂਮ ਬੱਚੀ ਨਾਲ ਬਲਾਤਾਰ (Rape) ਤੋਂ ਬਾਅਦ ਉਸ ਦਾ ਕਤਲ (Murder) ਕਰ ਦਿੱਤਾ ਗਿਆ ਹੈ। ਮੁਲਜ਼ਮ ਨੌਜਵਾਨ ਘਰੋਂ ਬੱਚੀ ਨੂੰ ਕੋਈ ਚੀਜ਼ ਦਿਵਾਉਣ ਬਹਾਨੇ ਘਰੋਂ ਲੈ ਗਿਆ ਸੀ। ਉਪਰੰਤ ਨੇੜਲੇ ਖੇਤ ਵਿੱਚ ਨੌਜਵਾਨ ਨੇ ਬੱਚੀ ਨਾਲ ਦਰਿੰਦਗੀ ਕੀਤੀ ਅਤੇ ਮੌਤ ਦੇ ਘਾਟ ਉਤਾਰ ਦਿੱਤਾ। ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਫੜ ਕੇ ਪੁਲਿਸ ਨੂੰ ਸੌਂਪ ਦਿੱਤਾ ਹੈ।

  ਪਿੰਡ ਵਾਸੀਆਂ ਨੇ ਦੱਸਿਆ ਕਿ ਮੁਲਜ਼ਮ ਨੇ ਸਵੇਰ ਤੋਂ ਹੀ ਸ਼ਰਾਬ ਪੀਤੀ ਹੋਈ ਸੀ। ਮਾਮਲੇ ਦਾ ਪਤਾ ਲੱਗਦਿਆਂ ਹੀ ਭੌਂਡਸੀ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸੋਹਾਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ। ਇਸ ਦੇ ਨਾਲ ਹੀ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਰਾਜਾ ਵਾਸੀ ਪਿੰਡ ਦਰਿਆਪੁਰ ਨਾਲੰਦਾ ਬਿਹਾਰ ਵਜੋਂ ਹੋਈ ਹੈ, ਜੋ ਕਿ ਮ੍ਰਿਤਕ ਲੜਕੀ ਦੇ ਪਿਤਾ ਦਾ ਕਾਫੀ ਸਮੇਂ ਤੋਂ ਦੋਸਤ ਸੀ।

  ਜਾਣਕਾਰੀ ਅਨੁਸਾਰ 5 ਸਾਲਾ ਬੱਚੀ ਦਾ ਜਨਮ ਦਿਨ ਸ਼ਨੀਵਾਰ ਨੂੰ ਸੀ। ਜਨਮ ਦਿਨ ਤੋਂ ਬਾਅਦ ਸਵੇਰੇ ਬੱਚੀ ਦਾ ਪਿਤਾ ਮਜ਼ਦੂਰੀ ਕਰਨ ਗਿਆ ਸੀ। ਉਸ ਦੀ ਮਾਂ ਨੇੜਲੀ ਦੁਕਾਨ ’ਤੇ ਚੂੜੀਆਂ ਲੈਣ ਗਈ। ਮੁਲਜ਼ਮ ਰਾਜਾ ਉਸ ਦੇ ਗੁਆਂਢ ਵਿੱਚ ਹੀ ਰਹਿੰਦਾ ਸੀ ਅਤੇ ਉਸ ਦੇ ਘਰ ਆਇਆ ਅਤੇ ਕੋਈ ਚੀਜ਼ ਦਿਵਾਉਣ ਬਹਾਨੇ ਬੱਚੀ ਨੂੰ ਆਪਣੇ ਨਾਲ ਲੈ ਗਿਆ। ਕਰੀਬ ਦੋ-ਤਿੰਨ ਘੰਟੇ ਤੱਕ ਜਦੋਂ ਲੜਕੀ ਘਰ ਨਹੀਂ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

  ਤਲਾਸ਼ੀ ਲੈਣ 'ਤੇ ਉਸ ਦੀ ਲਾਸ਼ ਘਰ ਦੇ ਪਿੱਛੇ ਖੇਤ 'ਚ ਪਈ ਮਿਲੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਮੁਲਜ਼ਮ ਰਾਜਾ ਪੂਰੀ ਤਰ੍ਹਾਂ ਨਸ਼ੇ ਵਿੱਚ ਸੀ। ਉਹ ਲੜਕੀ ਨੂੰ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ।

  ਬੱਚੀ ਨਾਲ ਦਰਿੰਦਗੀ ਦੀ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਗੁੱਸਾ ਫੁੱਟ ਪਿਆ। ਲੋਕਾਂ ਨੇ ਮੁਲਜ਼ਮ ਨੂੰ ਫੜ ਕੇ ਚੰਗੀ ਤਰ੍ਹਾਂ ਕੁਟਾਪਾ ਸ਼ੁਰੂ ਕਰ ਦਿੱਤਾ, ਪਰਤੂ ਮੌਕੇ 'ਤੇ ਪੁਲਿਸ ਟੀਮ ਨੇ ਮੁਲਜ਼ਮ ਨੂੰ ਬਚਾਇਆ ਅਤੇ ਭੌਂਡਸੀ ਪੁਲਿਸ ਨੂੰ ਸੌਂਪ ਦਿੱਤਾ। ਗ੍ਰਿਫਤਾਰੀ ਸਮੇਂ ਵੀ ਮੁਲਜ਼ਮ ਪੂਰੀ ਤਰ੍ਹਾਂ ਨਸ਼ੇ ਵਿੱਚ ਸੀ।


  Published by:Krishan Sharma
  First published: