Home /News /national /

ਹਰਿਆਣਾ ਦੀ ਵਿਦਿਆਰਥਣ ਵੱਲੋਂ ਯੂਕਰੇਨ ਛੱਡਣ ਤੋਂ ਨਾਂਹ, ਕਿਹਾ-ਮਕਾਨ ਮਾਲਕ ਦੇ ਪਰਿਵਾਰ ਦੀ ਰੱਖਿਆ ਕਰਾਂਗੀ

ਹਰਿਆਣਾ ਦੀ ਵਿਦਿਆਰਥਣ ਵੱਲੋਂ ਯੂਕਰੇਨ ਛੱਡਣ ਤੋਂ ਨਾਂਹ, ਕਿਹਾ-ਮਕਾਨ ਮਾਲਕ ਦੇ ਪਰਿਵਾਰ ਦੀ ਰੱਖਿਆ ਕਰਾਂਗੀ

ਯੂਕਰੇਨ ਤੋਂ ਪਰਤਦੇ ਹੋਏ ਭਾਰਤੀ ਵਿਦਿਆਰਥੀ

ਯੂਕਰੇਨ ਤੋਂ ਪਰਤਦੇ ਹੋਏ ਭਾਰਤੀ ਵਿਦਿਆਰਥੀ

ਨੇਹਾ ਨਾਮ ਦੀ ਇਸ ਵਿਦਿਆਰਥਣ ਦਾ ਕਹਿਣਾ ਹੈ ਕਿ ਉਹ ਮਕਾਨ ਮਾਲਕ ਦੇ ਪਰਿਵਾਰ ਦੀ ਰੱਖਿਆ ਕਰੇਗੀ। ਇਸ ਪਰਿਵਾਰ ਵਿਚ ਤਿੰਨ ਬੱਚੇ ਹਨ। ਇਸ ਘਰ ਦੇ ਮਾਲਕ ਨੇ ਜੰਗ ਲੜਨ ਦਾ ਫੈਸਲਾ ਕੀਤਾ ਹੈ। ਨੇਹਾ ਦਾ ਕਹਿਣਾ ਹੈ ਕਿ ਉਹ ਔਖੀ ਘੜੀ ਵਿਚ ਇਸ ਪਰਿਵਾਰ ਦਾ ਸਾਥ ਨਹੀਂ ਛੱਡੇਗੀ।

  • Share this:

    ਰੂਸ ਦੇ ਹਮਲੇ ਪਿੱਛੋਂ ਯੂਕਰੇਨ ਦੇ ਹਾਲਾਤ ਲਗਾਤਾਰ ਵਿਗੜ ਰਹੇ ਹਨ। ਭਾਰਤ ਸਰਕਾਰ ਵੱਲੋਂ ਯੂਕਰੇਨ ਗਏ ਭਾਰਤੀ ਵਿਦਿਆਰਥੀਆਂ ਨੂੰ ਉਥੋਂ ਲਗਾਤਾਰ ਕੱਢਿਆ ਜਾ ਰਿਹਾ ਹੈ। ਇਸ ਦੌਰਾਨ ਹਰਿਆਣਾ ਦੀ ਇਕ ਵਿਦਿਆਰਥਣ ਵੱਲੋਂ ਯੂਕਰੇਨ ਛੱਡਣ ਤੋਂ ਨਾਂਹ ਕਰ ਦਿੱਤੀ ਗਈ ਹੈ।

    ਨੇਹਾ ਨਾਮ ਦੀ ਇਸ ਵਿਦਿਆਰਥਣ ਦਾ ਕਹਿਣਾ ਹੈ ਕਿ ਉਹ ਮਕਾਨ ਮਾਲਕ ਦੇ ਪਰਿਵਾਰ ਦੀ ਰੱਖਿਆ ਕਰੇਗੀ, ਜੋ ਰੂਸ ਖਿਲਾਫ ਜੰਗ ਲੜਨ ਲਈ ਨਿਕਲਿਆ ਹੈ।

    ਨੇਹਾ ਜਿਸ ਘਰ ਵਿਚ ਰਹਿੰਦੀ ਹੈ, ਉਸ ਪਰਿਵਾਰ ਦੀ ਰਾਖੀ ਕਰਨ ਦਾ ਫੈਸਲਾ ਲਿਆ ਹੈ। ਇਸ ਪਰਿਵਾਰ ਵਿਚ ਤਿੰਨ ਬੱਚੇ ਹਨ। ਇਸ ਘਰ ਦੇ ਮਾਲਕ ਨੇ ਜੰਗ ਲੜਨ ਦਾ ਫੈਸਲਾ ਕੀਤਾ ਹੈ।


    ਨੇਹਾ ਕਿਸੇ ਘਰ ਵਿਚ ਕਿਰਾਏ ਉਤੇ ਰਹਿੰਦੀ ਹੈ ਤੇ ਉਸ ਦਾ ਕਹਿਣਾ ਹੈ ਕਿ ਉਹ ਇਸ ਔਖੀ ਘੜੀ ਵਿਚ ਇਸ ਪਰਿਵਾਰ ਨੂੰ ਇਕੱਲੇ ਨਹੀਂ ਛੱਡ ਸਕਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੇ ਨਾਲ ਹੀ ਰੁਕੇਗੀ ਤੇ ਛੱਡ ਕੇ ਨਹੀਂ ਜਾਵੇਗੀ।

    ਨੇਹਾ ਦੇ ਇਸ ਫੈਸਲੇ ਤੋਂ ਬਾਅਦ ਜਿਥੇ ਉਸ ਦੇ ਮਾਪੇ ਫਿਕਰਮੰਦ ਹੈ, ਉਥੇ ਇਹ ਦਲੇਰ ਲੜਕੀ ਨੇ ਸਾਫ ਆਖ ਦਿੱਤਾ ਹੈ ਕਿ ਉਹ ਯੁਕਰੇਨ ਨਹੀਂ ਛੱਡੇਗੀ।

    Published by:Gurwinder Singh
    First published:

    Tags: Russia Ukraine crisis, Russia-Ukraine News, Ukraine