ਚੰਡੀਗੜ੍ਹ: ਭਾਰਤੀ ਟੀਮ (Tndian Cricket Team) ਨੂੰ ਟੀ-20 ਵਿਸ਼ਵ ਕੱਪ (T20 World Cup 2021) ਦੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ (Pakistan) ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੀ ਜਿੱਤ 'ਤੇ ਭਾਰਤ 'ਚ ਕਈ ਥਾਵਾਂ 'ਤੇ ਪਟਾਕੇ ਚਲਾਏ ਗਏ। ਹੁਣ ਹਰਿਆਣਾ (Haryana) ਦੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਪਟਾਕੇ ਚਲਾਉਣ ਅਤੇ ਜਸ਼ਨ ਮਨਾਉਣ ਦੀਆਂ ਘਟਨਾਵਾਂ ਨੂੰ ਬਹੁਤ ਸ਼ਰਮਨਾਕ ਕਰਾਰ ਦਿੱਤਾ ਹੈ। ਨਾਲ ਹੀ ਅਨਿਲ ਵਿੱਜ ਨੇ ਅਜਿਹਾ ਕਰਨ ਵਾਲਿਆਂ 'ਤੇ ਹਮਲਾ ਕੀਤਾ ਹੈ।
ਅਨਿਲ ਵਿੱਜ ਨੇ ਕਿਹਾ, ਜੇਕਰ ਪਾਕਿਸਤਾਨ ਜਿੱਤ ਜਾਂਦਾ ਹੈ ਤਾਂ ਭਾਰਤ ਵਿੱਚ ਪਟਾਕੇ ਚਲਾਉਣ ਵਾਲਿਆਂ ਦਾ ਡੀਐਨਏ ਭਾਰਤੀ (DNA Indian) ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਆਪਣੇ ਘਰ ਵਿੱਚ ਲੁਕੇ ਗੱਦਾਰਾਂ ਤੋਂ ਸਾਵਧਾਨ ਰਹੋ। ਦਰਅਸਲ, ਟੀ-20 ਵਿਸ਼ਵ ਕੱਪ ਵਿੱਚ ਭਾਰਤ-ਪਾਕਿਸਤਾਨ ਮੈਚ (India vs Pakistan) ਤੋਂ ਬਾਅਦ, ਕਈ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਭਾਰਤ ਵਿੱਚ ਕਈ ਲੋਕਾਂ ਨੇ ਭਾਰਤੀ ਟੀਮ ਦੀ 10 ਵਿਕਟਾਂ ਦੀ ਹਾਰ ਦਾ ਜਸ਼ਨ ਮਨਾਇਆ।
ਦੂਜੇ ਪਾਸੇ ਵਰਿੰਦਰ ਸਹਿਵਾਗ ਨੇ ਇਸ ਮਾਮਲੇ 'ਚ ਟਵੀਟ ਕਰਦੇ ਹੋਏ ਕਿਹਾ ਕਿ ਦੀਵਾਲੀ ਦੌਰਾਨ ਪਟਾਕਿਆਂ 'ਤੇ ਪਾਬੰਦੀ ਹੈ ਪਰ ਕੱਲ੍ਹ ਭਾਰਤ ਦੇ ਕੁਝ ਹਿੱਸਿਆਂ 'ਚ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਪਟਾਕੇ ਚਲਾਏ ਗਏ। ਖੈਰ (ਠੀਕ ਹੈ) ਉਹ ਕ੍ਰਿਕਟ ਦੀ ਜਿੱਤ ਦਾ ਜਸ਼ਨ ਮਨਾ ਰਹੇ ਹੋਣਗੇ। ਇਸ ਲਈ ਦੀਵਾਲੀ 'ਤੇ ਪਟਾਕੇ ਚਲਾਉਣ ਦਾ ਕੀ ਨੁਕਸਾਨ ਹੈ। ਹਿਪੋਕਰੇਸੀ ਕਿਉਂ? ਸਾਰਾ ਗਿਆਨ ਉਦੋਂ ਹੀ ਯਾਦ ਹੈ।
ਗੰਭੀਰ ਨੇ ਦੱਸਿਆ ਸ਼ਰਮਨਾਕ
ਵਰਿੰਦਰ ਸਹਿਵਾਗ ਤੋਂ ਇਲਾਵਾ ਸਾਬਕਾ ਭਾਰਤੀ ਕ੍ਰਿਕਟਰ ਅਤੇ ਮੌਜੂਦਾ ਭਾਜਪਾ ਸੰਸਦ ਗੌਤਮ ਗੰਭੀਰ ਨੇ ਵੀ ਅਜਿਹਾ ਹੀ ਕੁਝ ਦੋਸ਼ ਲਾਉਂਦੇ ਹੋਏ ਟਵੀਟ ਕੀਤਾ ਹੈ। ਇੱਕ ਟਵੀਟ ਵਿੱਚ ਗੰਭੀਰ ਨੇ ਦੋਸ਼ ਲਾਇਆ ਕਿ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੇ ਪਟਾਕੇ ਚਲਾਉਣ ਵਾਲੇ 'ਭਾਰਤੀ ਨਹੀਂ ਹੋ ਸਕਦੇ'। ਇਸ ਦੇ ਨਾਲ ਹੀ ਉਸ ਨੇ ਸ਼ਰਮਨਾਕ ਹੈਸ਼ਟੈਗ ਦਾ ਵੀ ਇਸਤੇਮਾਲ ਕੀਤਾ।
ਦੱਸ ਦੇਈਏ ਕਿ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਾਕਿਸਤਾਨ ਨੇ ਭਾਰਤ ਖਿਲਾਫ ਜਿੱਤ ਦਰਜ ਕੀਤੀ ਹੈ। ਇਸ ਜਿੱਤ ਤੋਂ ਬਾਅਦ ਭਾਰਤ ਦੇ ਕੁਝ ਹਿੱਸਿਆਂ ਤੋਂ ਅਜਿਹੀਆਂ ਖਬਰਾਂ ਆਈਆਂ ਹਨ ਕਿ ਪਾਕਿਸਤਾਨ ਦੀ ਜਿੱਤ 'ਤੇ ਪਟਾਕੇ ਚਲਾਏ ਗਏ ਹਨ ਅਤੇ ਕੁਝ ਥਾਵਾਂ 'ਤੇ ਲੜਾਈਆਂ ਵੀ ਹੋਈਆਂ ਹਨ। ਭਾਰਤ ਵਿੱਚ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣਾ ਦੇਸ਼ਧ੍ਰੋਹ ਤੋਂ ਘੱਟ ਨਹੀਂ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anil vij, BJP, Cricket News, Cricketer, Haryana, Indian cricket team, Manoharlal Khattar, Sports, T20 World Cup, World Cup