• Home
  • »
  • News
  • »
  • national
  • »
  • HARYANA THERE WAS SO MUCH LOVE FOR BUFFALO THAT 17TH DEATH ANNIVERSARY LANGAR PLANTED IN THE VILLAGE KS

HARYANA: ਮੱਝ ਨਾਲ ਸੀ ਇੰਨਾ ਪਿਆਰ ਕਿ ਮਰਨ 'ਤੇ ਕੀਤੀ 17ਵੀਂ, ਪਿੰਡ 'ਚ ਲਾਇਆ ਲੰਗਰ

ਸੋਨੀ ਜ਼ਿਲ੍ਹੇ ਦੇ ਸੋਹਟੀ ਪਿੰਡ ਦੇ ਜੈ ਭਗਵਾਨ ਉਰਫ ਲੀਲੂ ਨੂੰ ਆਪਣੀ ਮੱਝ ਨਾਲ ਇੰਨਾ ਪਿਆਰ ਹੋ ਗਿਆ ਸੀ ਕਿ ਉਹ ਉਸ ਨੂੰ ਘਰ ਦਾ ਮੈਂਬਰ ਹੀ ਮੰਨਦਾ ਸੀ, ਪਰ ਹਰ ਪਸ਼ੂ ਦੇ ਜੀਵਨ ਦੀ ਉਮਰ ਹੁੰਦੀ ਹੈ। ਲਗਭਗ 17 ਦਿਨ ਪਹਿਲਾਂ ਉਸ ਦੀ ਮੱਝ ਮਰ ਗਈ।

  • Share this:
    ਸੋਨੀਪਤ (Haryana): ਮਨੁੱਖ ਅਤੇ ਪਸ਼ੂ-ਪੰਛੀਆਂ ਦਾ ਪਿਆਰ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ, ਪਰੰਤੂ ਕਈ ਵਾਰੀ ਪਸ਼ੂ ਅਤੇ ਪੰਛੀਆਂ ਨਾਲ ਮੋਹ ਇੰਨਾ ਵੱਧ ਜਾਂਦਾ ਹੈ ਕਿ ਉਦਾਹਰਨਾਂ ਬਣ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸੋਨੀਪਤ (Sonipat) ਦੇ ਸੋਹਟੀ ਪਿੰਡ ਤੋਂ ਸਾਹਮਣੇ ਆਇਆ ਹੈ। ਮੱਝ ਦੀ ਜਦੋਂ ਉਮਰ ਪੂਰੀ ਹੋਣ ਲੱਗੀ ਤਾਂ ਮਾਲਕ ਖੁਸ਼ੀ ਵਿੱਚ ਉਸ ਦੇ ਜਿਊਂਦੇ ਜੀਅ ਪਿੰਡ ਵਾਸੀਆਂ ਨੂੰ ਦਾਅਵਤ ਦੇਣਾ ਚਾਹੁੰਦੀ ਸੀ, ਪਰ ਮੱਝ ਦੀ ਮੌਤ (Buffalo Death) ਹੋ ਗਈ। ਇਸ ਪਿੱਛੋਂ ਮੱਝ ਦੇ ਮਾਲਕ ਜੈ ਭਗਵਾਨ ਨੇ ਸੋਹਟੀ ਪਿੰਡ ਦੀ ਮੈਦਾਨ ਬੁੱਕ ਕੀਤਾ ਅਤੇ ਆਸ-ਪਾਸ ਦੇ ਪਿੰਡਾਂ ਨੂੰ ਵੀ ਦਾਅਵਤ 'ਤੇ ਸੱਦਾ ਦਿੱਤਾ। ਮੈਦਾਨ ਵਿੱਚ ਬੱਚੇ, ਔਰਤਾਂ, ਜਵਾਨ ਅਤੇ ਬਜ਼ੁਰਗ ਸਾਰਿਆ ਨੂੰ ਸੱਦਿਆਂ ਗਿਆ। ਪੰਚਾਇਤੀ ਤੌਰ 'ਤੇ ਸਾਰਿਆਂ ਨੂੰ ਸੱਦਾ ਦਿੱਤਾ ਗਿਆ।

    ਸੋਨੀ ਜ਼ਿਲ੍ਹੇ ਦੇ ਸੋਹਟੀ ਪਿੰਡ ਦੇ ਜੈ ਭਗਵਾਨ ਉਰਫ ਲੀਲੂ ਨੂੰ ਆਪਣੀ ਮੱਝ ਨਾਲ ਇੰਨਾ ਪਿਆਰ ਹੋ ਗਿਆ ਸੀ ਕਿ ਉਹ ਉਸ ਨੂੰ ਘਰ ਦਾ ਮੈਂਬਰ ਹੀ ਮੰਨਦਾ ਸੀ, ਪਰ ਹਰ ਪਸ਼ੂ ਦੇ ਜੀਵਨ ਦੀ ਉਮਰ ਹੁੰਦੀ ਹੈ। ਲਗਭਗ 17 ਦਿਨ ਪਹਿਲਾਂ ਉਸ ਦੀ ਮੱਝ ਮਰ ਗਈ। ਮੱਝ ਦਾ ਨਾਂਅ ਭਿੰਡੀ ਰੱਖਿਆ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਮੱਝ ਬਹੁਤ ਹੀ ਖਿੱਚ ਭਰਪੂਰ ਅਤੇ ਸੁੰਦਰ ਸਿੰਗਾਂ ਵਾਲੀ ਸੀ।

    ਵੱਧ ਚੜ੍ਹ ਕੇ ਕੀਤੀ ਸੇਵਾ

    ਜੈ ਭਗਵਾਨ ਦਾ ਕਹਿਣਾ ਹੈ ਕਿ ਉਸ ਦੇ ਭਰਾ ਦੀ ਰਿਸ਼ਤੇਦਾਰੀ ਲੋਵਾ ਮਾਜਰਾ ਤੋਂ ਇਸ ਮੱਝ ਦੀ ਮਾਂ ਨੂੰ ਲੈ ਕੇ ਆਏ ਸਨ, ਤਾਂ ਉਦੋਂ ਕੱਟੀ ਦਾ ਜਨਮ ਹੋਇਆ ਅਤੇ ਜਿਸ ਨੂੰ ਉਹ 22-23 ਸਾਲ ਤੋਂ ਪਾਲ ਰਿਹਾ ਸੀ। ਜੈ ਭਗਵਾਨ ਦਾ ਵੱਡਾ ਪਰਿਵਾਰ ਹੈ, ਜਦੋਂ ਵੀ ਪਰਿਵਾਰ ਦੀ ਗੱਲ ਚਲਦੀ ਹੈ ਤਾਂ ਲੋਕ ਮੱਝ ਦਾ ਹਾਲ ਜ਼ਰੂਰ ਪੁੱਛਦੇ ਸਨ। ਮੱਝ ਦਾ ਆਖਰੀ ਸਮਾਂ ਆਇਆ ਤਾਂ ਜੈ ਭਗਵਾਨ ਤੇ ਉਸਦੀ ਪਤਨੀ ਨੂੰ ਬਹੁਤ ਦੁੱਖ ਹੋਇਆ। ਦੋਵਾਂ ਨੇ ਉਸ ਦੀ ਵੱਧ ਚੜ੍ਹ ਕੇ ਸੇਵਾ ਕੀਤੀ।

    ਜਲੇਬੀ ਤੇ ਸਬਜ਼ੀ ਪੂਰੀ ਦਾ ਲੰਗਰ ਲਾਇਆ

    ਜਦੋਂ ਮੱਝ ਦੀ ਮੌਤ ਹੋ ਗਈ ਤਾਂ ਆਪਣੇ ਘਰ ਦੇ ਵਿਹੜੇ ਵਿੱਚ ਦੱਬ ਕੇ ਆਖਰੀ ਵਿਦਾਈ ਦਿੱਤੀ। ਮੰਗਲਵਾਰ ਨੂੰ 17ਵੀਂ ਮੌਕੇ ਪਿੰਡ ਵਿੱਚ ਜਲੇਬੀਆਂ ਅਤੇ ਪੂਰੀਆਂ ਦਾ ਭੰਡਾਰਾ ਲਾਇਆ ਗਿਆ। ਪਿੰਡ ਵਾਸੀ ਅਜੇ ਦਾ ਕਹਿਣਾ ਹੈ ਕਿ ਉਹ 21 ਸਾਲ ਦਾ ਹੈ, ਪਰ ਉਸ ਦੀ ਮੱਝ ਉਸ ਸਮੇਂ ਕੱਟੀ ਸੀ, ਜਿਹੜੀ ਉਸ ਤੋਂ ਕੁੱਝ ਸਾਲ ਹੀ ਵੱਡੀ ਸੀ। ਇਸ ਮੱਝ ਨੇ ਵੱਧ ਤੋਂ ਵੱਧ 22 ਲੀਟਰ ਦੁੱਧ ਦਿੱਤਾ ਹੈ। ਮੱਝ ਦੀਆਂ ਕਈ ਕੱਟੀਆਂ ਹਨ, ਜਿਹੜ੍ਹੀਆਂ ਪਿੰਡ ਦੇ ਕਈ ਘਰਾਂ ਵਿੱਚ ਹਨ। ਪਿੰਡ ਵਾਸੀਆਂ ਨੂੰ ਉਮੀਦ ਹੈ ਕਿ ਇਸ ਤਰ੍ਹਾਂ ਨਾਲ ਹੀ ਇਨ੍ਹਾਂ ਕੱਟੀਆਂ ਦਾ ਇਤਿਹਾਸ ਹੋਵੇਗਾ।
    Published by:Krishan Sharma
    First published:
    Advertisement
    Advertisement