Haryana Weather Report: ਹਰਿਆਣਾ 'ਚ ਇਸ ਵਾਰ ਸਾਵਣ 'ਚ ਆਏ ਤੂਫ਼ਾਨ ਨੇ ਖੇਤਾਂ ਅਤੇ ਕੋਠਿਆਂ ਨੂੰ ਤਬਾਹ ਕਰ ਦਿੱਤਾ। ਜਿੱਥੇ ਮਾਨਸੂਨ ਨੇ ਕਈ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਉੱਥੇ ਹੀ ਕਈ ਲੋਕਾਂ ਦਾ ਨੁਕਸਾਨ ਵੀ ਹੋਇਆ। ਮੌਸਮ ਵਿਭਾਗ ਅਨੁਸਾਰ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਕੁਝ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਕਿਤੇ-ਕਿਤੇ ਲੋਕਾਂ ਨੂੰ ਗਰਮੀ ਦਾ ਸਾਮਹਣਾ ਵੀ ਕਰਨਾ ਪੈ ਸਕਦਾ ਹੈ।
ਦੱਸਣਯੋਗ ਹੈ ਕਿ 14 ਅਗਸਤ ਤੋਂ 15 ਅਗਸਤ ਯਾਨੀ ਕਿ ਬੀਤੇ ਦਿਨ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਿਆ। ਇਸ ਦੌਰਾਨ ਮੀਂਹ ਦਾ ਪ੍ਰਭਾਵ ਕਈ ਇਲਾਕਿਆਂ ਵਿੱਚ ਵੱਧ ਦੇਖਣ ਨੂੰ ਮਿਲਿਆ। ਭਾਰੀ ਮੀਂਹ ਕਾਰਨ ਇਲਾਕੇ ਜਲ-ਥਲ ਹੋ ਗਏ ਹਨ। ਇਸ ਤੋਂ ਇਲਾਵਾ ਆਉਣ ਵਾਲੇ 24 ਘੰਟਿਆਂ ਦਰਮਿਆਨ ਹਰਿਆਣਾ ਦੇ ਬਹੁਤੇ ਖੇਤਰਾਂ ‘ਚ ਹਲਕੀ ਬਾਰਿਸ਼ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਤੋਂ ਮਗਰੋਂ 16 ਅਗਸਤ ਤੋਂ ਲੈ ਕੇ 17, 18, 19, 20 ਅਗਸਤ ਤੱਕ ਹਲਕਾ ਮੀਂਹ ਪੈਂਣ ਦੀ ਸੰਭਾਵਨਾ ਵੀ ਹੈ। ਇਸ ਤੋਂ ਬਾਅਦ ਮੌਨਸੂਨ ਦੀ ਬਰਸਾਤ ਘੱਟ ਦੇਖਣ ਨੂੰ ਮਿਲੇਗੀ। 20 ਅਗਸਤ ਤੋਂ ਬਾਅਦ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਵਲੋਂ ਹਰਿਆਣਾ ਸਮੇਤ ਪੰਜਾਬ ਗੁਜਰਾਤ, ਕੋਂਕਣ ਅਤੇ ਗੋਆ, ਮੱਧ ਮਹਾਰਾਸ਼ਟਰ ਦੇ ਕੁਝ ਹਿੱਸਿਆਂ, ਦੱਖਣ-ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਉੜੀਸਾ ਵਿੱਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ। ਜਿਸਦੇ ਨਾਲ 24 ਘੰਟਿਆਂ ਦੌਰਾਨ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਉੱਤਰ ਹਰਿਆਣਾ, ਦੱਖਣ ਅਤੇ ਦੱਖਣ-ਪੂਰਬੀ ਹਰਿਆਣਾ ਦੇ ਨਾਲ ਪੱਛਮੀ ਅਤੇ ਦੱਖਣ-ਪੱਛਮੀ ਹਰਿਆਣਾ ਖੇਤਰਾਂ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਆਉਣ ਵਾਲੇ ਦਿਨਾਂ ਦੇ ਮੌਸਮ ਦਾ ਹਾਲ
17 ਅਗਸਤ ਦੇ ਮੌਸਮ ਦਾ ਅਨੁਮਾਨ
17 ਅਗਸਤ ਨੂੰ ਉੱਤਰ ਹਰਿਆਣਾ ਦੇ ਚੰਡੀਗੜ੍ਹ, ਪੰਚਕੂਲਾ ,ਅੰਬਾਲਾ , ਯਮੁਨਾਨਗਰ ,ਕੁਰੂਕਸ਼ੇਤਰ ,ਕੈਥਲ, ਕਰਨੈਲ, ਮਹਿੰਦਰਗੜ੍ਹ, ਰੇਵਾੜੀ, ਝੱਜਰ, ਗੁਰੂਗ੍ਰਾਮ, ਨੂਹ, ਪਲਵਲ, ਫਰੀਦਾਬਾਦ, ਰੋਹਤਕ, ਸੋਨੀਪਤ ਅਤੇ
ਪਾਣੀਪਤ ਵਿਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।
18 ਅਗਸਤ ਦੇ ਮੌਸਮ ਦਾ ਅਨੁਮਾਨ
ਮੌਸਮ ਵਿਭਾਗ ਨੇ ਦੱਖਣ ਅਤੇ ਦੱਖਣ-ਪੂਰਬੀ ਹਰਿਆਣਾ ਵੱਖ-ਵੱਖ ਹਿੱਸਿਆਂ ਵਿੱਚ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
19 ਅਤੇ 20 ਅਗਸਤ ਦੇ ਮੌਸਮ ਦਾ ਅਨੁਮਾਨ
ਮੌਸਮ ਵਿਭਾਗ ਨੇ ਉੱਤਰ ਹਰਿਆਣਾ ਅਤੇ ਦੱਖਣ ਅਤੇ ਦੱਖਣ-ਪੂਰਬੀ ਹਰਿਆਣਾ ਵਿੱਚ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਪੰਜਾਬ ਦੇ ਮੁਤਾਬਕ ਹਰਿਆਣਾ ਵਿਚ ਅਗਲੇ 5 ਦਿਨਾਂ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਮੌਸਮ ਚੇਤਾਵਨੀ ਨਹੀਂ ਦਿੱਤੀ ਗਈ।
ਤਾਪਮਾਨ
ਜੇਕਰ ਗੱਲ ਕਰੀਏ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਦੇ ਤਾਪਮਾਨ ਦੀ ਤਾਂ ਹਰਿਆਣਾ ਦੇ ਕਈ ਇਲਾਕਿਆਂ ਦੇ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੈ।
ਵੱਧ ਤੋਂ ਵੱਧ ਤਾਪਮਾਨ ਫਰੀਦਾਬਾਦ ਜ਼ਿਲ੍ਹੇ ਦੇ ਬੋਪਾਨੀ ਇਲਾਕੇ 34.7 ਡਿਗਰੀ ਨਾਲ ਦਰਜ ਕੀਤਾ ਗਿਆ।
ਘੱਟ ਤੋਂ ਘੱਟ ਤਾਪਮਾਨ ਮਹਿੰਦਰਾਗੜ੍ਹ ਜ਼ਿਲ੍ਹੇ ਦੇ ਨਰਨੌਲ ਇਲਾਕੇ 'ਚ 24.5 ਡਿਗਰੀ ਨਾਲ ਦਰਜ ਕੀਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Haryana, Hot Weather, Monsoon, Weather