Home /News /national /

ਦੋਸਤ ਹੀ ਨਿਕਲਿਆ ਕਾਤਲ ! ਯੂਟਿਊਬਰ ਸੰਗੀਤਾ ਦਾ ਕਿਵੇਂ ਹੋਇਆ ਕਤਲ, ਸਾਹਮਣੇ ਆਇਆ ਸੱਚ

ਦੋਸਤ ਹੀ ਨਿਕਲਿਆ ਕਾਤਲ ! ਯੂਟਿਊਬਰ ਸੰਗੀਤਾ ਦਾ ਕਿਵੇਂ ਹੋਇਆ ਕਤਲ, ਸਾਹਮਣੇ ਆਇਆ ਸੱਚ

ਸੜਕ ਕਿਨਾਰੇ ਜਿੱਥੇ ਸੰਗੀਤਾ ਦੀ ਲਾਸ਼ ਦੱਬੀ ਗਈ ਸੀ, ਉੱਥੇ ਪੁਲਿਸ ਜਾਂਚ ਕਰਦੀ ਹੋਈ..

ਸੜਕ ਕਿਨਾਰੇ ਜਿੱਥੇ ਸੰਗੀਤਾ ਦੀ ਲਾਸ਼ ਦੱਬੀ ਗਈ ਸੀ, ਉੱਥੇ ਪੁਲਿਸ ਜਾਂਚ ਕਰਦੀ ਹੋਈ..

ਹਰਿਆਣਾ ਦੇ ਮਹਿਮ ਵਿੱਚ ਸੰਗੀਤਾ ਨੂੰ ਪਹਿਲਾਂ ਨਸ਼ੀਲੇ ਪਦਾਰਥ ਦਿੱਤੇ ਗਏ ਅਤੇ ਫਿਰ ਕਾਰ ਵਿੱਚ ਹੀ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਸੜਕ ਕਿਨਾਰੇ ਟੋਏ ਵਿੱਚ ਦੱਬ ਦਿੱਤਾ ਗਿਆ। ਸੋਮਵਾਰ ਨੂੰ ਉਸ ਦੀ ਕੱਟੀ ਹੋਈ ਲਾਸ਼ ਮਿਲੀ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ ਅਤੇ ਉਸ ਨੂੰ ਐਲਬਮ ਦੀ ਸ਼ੂਟਿੰਗ ਦੇ ਬਹਾਨੇ ਮਹਿਮ ਕੋਲ ਬੁਲਾਇਆ ਸੀ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਯੂਟਿਊਬਰ ਸੰਗੀਤਾ ਉਰਫ਼ ਦਿਵਿਆ ਦੇ ਕਤਲ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਹਰਿਆਣਾ ਦੇ ਮਹਿਮ ਵਿੱਚ ਸੰਗੀਤਾ ਨੂੰ ਪਹਿਲਾਂ ਨਸ਼ੀਲੇ ਪਦਾਰਥ ਦਿੱਤੇ ਗਏ ਅਤੇ ਫਿਰ ਕਾਰ ਵਿੱਚ ਹੀ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਸੜਕ ਕਿਨਾਰੇ ਟੋਏ ਵਿੱਚ ਦੱਬ ਦਿੱਤਾ ਗਿਆ। ਸੋਮਵਾਰ ਨੂੰ ਉਸ ਦੀ ਕੱਟੀ ਹੋਈ ਲਾਸ਼ ਮਿਲੀ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ ਅਤੇ ਉਸ ਨੂੰ ਐਲਬਮ ਦੀ ਸ਼ੂਟਿੰਗ ਦੇ ਬਹਾਨੇ ਮਹਿਮ ਕੋਲ ਬੁਲਾਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਸੰਗੀਤਾ ਦੇ ਹੀ ਦੋਸਤ ਸੀ।

  ਪੁਲਿਸ ਨੇ ਦੱਸਿਆ ਕਿ ਹਰਿਆਣਵੀ ਗਾਇਕਾ ਸੰਗੀਤਾ ਉਰਫ਼ ਦਿਵਿਆ 11 ਮਈ ਤੋਂ ਲਾਪਤਾ ਸੀ ਅਤੇ ਉਸ ਦੇ ਪਰਿਵਾਰ ਨੇ ਇਸ ਸਬੰਧੀ 14 ਮਈ ਨੂੰ ਦਿੱਲੀ ਦੇ ਜ਼ਫ਼ਰਪੁਰ ਕਲਾਂ ਇਲਾਕੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਸ਼ਨੀਵਾਰ ਨੂੰ ਰਵੀ ਅਤੇ ਅਨਿਲ ਨੂੰ ਮਹਿਮ ਤੋਂ ਗ੍ਰਿਫਤਾਰ ਕੀਤਾ ਗਿਆ। ਦੋਵਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਗਾਇਕਾ ਸੰਗੀਤਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਇਸ ਦੇ ਨਾਲ ਹੀ ਪਰਿਵਾਰ ਨੇ ਬਲਾਤਕਾਰ ਦੇ ਐਂਗਲ ਤੋਂ ਜਾਂਚ ਦੀ ਮੰਗ ਵੀ ਕੀਤੀ ਹੈ। ਤਾਂ ਆਓ ਜਾਣਦੇ ਹਾਂ ਹਰਿਆਣਵੀ ਗਾਇਕ ਦਾ ਕਤਲ ਕਿਵੇਂ ਹੋਇਆ।

  11 ਮਈ ਨੂੰ ਕੀ ਹੋਇਆ

  ਦਰਅਸਲ 29 ਸਾਲਾ ਗਾਇਕਾ ਸੰਗੀਤਾ 11 ਮਈ ਨੂੰ ਦੁਪਹਿਰ ਕਰੀਬ 3 ਵਜੇ ਭਿਵਾਨੀ 'ਚ ਗੀਤ ਰਿਕਾਰਡ ਕਰਨ ਲਈ ਪੂਰਬੀ ਦਿੱਲੀ ਦੇ ਜਾਫਰਾਬਾਦ ਸਥਿਤ ਆਪਣੇ ਘਰ ਤੋਂ ਨਿਕਲੀ ਸੀ। ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਗੀਤ ਰਿਕਾਰਡ ਕਰਨ ਜਾ ਰਹੀ ਹੈ। ਸੰਗੀਤਾ ਨੇ ਰਾਤ 8.30 ਵਜੇ ਦੇ ਕਰੀਬ ਆਪਣੇ ਪਰਿਵਾਰ ਨਾਲ ਫੋਨ 'ਤੇ ਗੱਲ ਕੀਤੀ ਅਤੇ ਕਿਹਾ ਕਿ ਉਹ ਸੌਣ ਜਾ ਰਹੀ ਹੈ। ਇਹ ਪਰਿਵਾਰ ਨਾਲ ਉਸਦੀ ਆਖਰੀ ਗੱਲਬਾਤ ਸੀ। ਸੰਗੀਤਾ ਪਹਿਲਾਂ ਮੁਲਜ਼ਮਾਂ ਵਿੱਚੋਂ ਇੱਕ ਦੀ ਦੋਸਤ ਰਹਿ ਚੁੱਕੀ ਸੀ।

  ਸੰਗੀਤਾ ਨੇ ਮੁਲਜ਼ਮ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ

  ਡਿਪਟੀ ਕਮਿਸ਼ਨਰ ਆਫ ਪੁਲਿਸ (ਦਵਾਰਕਾ) ਸ਼ੰਕਰ ਚੌਧਰੀ ਨੇ ਦੱਸਿਆ ਕਿ ਮੁਲਜ਼ਮ ਮਿਊਜ਼ਿਕ ਵੀਡੀਓ ਬਣਾਉਣ ਦੇ ਬਹਾਨੇ ਉਸ ਕੋਲ ਆਇਆ ਸੀ। ਉਸਨੇ ਦੱਸਿਆ ਕਿ ਇੱਕ ਵਿਅਕਤੀ (ਮੋਹਿਤ ਨਾਮਕ) ਉਸਨੂੰ ਦਿੱਲੀ ਤੋਂ ਆਪਣੇ ਨਾਲ ਲੈ ਗਿਆ, ਨਸ਼ੀਲੇ ਪਦਾਰਥ ਦਿੱਤੇ ਗਏ ਅਤੇ ਫਿਰ ਉਸਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਬਲਾਤਕਾਰ ਸਬੰਧੀ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਹਿਲਾਂ ਔਰਤ ਦੇ ਦੋਸਤ ਸਨ ਅਤੇ ਗਾਇਕ ਰਵੀ ਖ਼ਿਲਾਫ਼ ਪਹਿਲਾਂ ਵੀ ਬਲਾਤਕਾਰ ਦਾ ਕੇਸ ਦਰਜ ਸੀ।

  ਇਹ ਵੀ ਪੜ੍ਹੋ : ਜ਼ਮੀਨ 'ਚ ਦੱਬੀ ਮਿਲੀ ਯੂਟਿਊਬਰ ਕੁੜੀ ਦੀ ਲਾਸ਼, 11 ਦਿਨ ਪਹਿਲਾਂ ਹੋਈ ਸੀ ਅਗਵਾ

  ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਸੰਗੀਤਾ ਦਾ ਫੋਨ ਵਾਰ-ਵਾਰ ਸਵਿੱਚ ਆਫ ਹੋਣ ਤੋਂ ਬਾਅਦ ਪਰਿਵਾਰ ਨੇ ਪੁਲਿਸ ਨਾਲ ਸੰਪਰਕ ਕੀਤਾ, ਪਰ ਕੋਈ ਜਵਾਬ ਨਹੀਂ ਮਿਲਿਆ। ਪੁਲਿਸ ਨੂੰ ਲੱਗਾ ਕਿ ਸੰਗੀਤਾ ਸ਼ਾਇਦ ਕਿਸੇ ਨਾਲ ਭੱਜ ਗਈ ਹੈ। 13 ਮਈ ਨੂੰ ਪਰਿਵਾਰ ਨੇ ਦੁਬਾਰਾ ਪੁਲਿਸ ਨਾਲ ਸੰਪਰਕ ਕੀਤਾ, ਪਰ ਕੋਈ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ 14 ਮਈ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਪੁਲਿਸ ਨੇ ਜਾਂਚ ਜਾਰੀ ਰੱਖੀ, ਮੁਲਜ਼ਮ ਨੂੰ ਗ੍ਰਿਫਤਾਰ ਕੀਤਾ, ਫਿਰ 23 ਮਈ ਨੂੰ ਲਾਸ਼ ਬਰਾਮਦ ਹੋਈ।

  ਇਸ ਤਰ੍ਹਾਂ ਹੋਇਆ ਖੁਲਾਸਾ

  ਦਰਅਸਲ, ਜਦੋਂ ਇੱਕ ਵਿਅਕਤੀ ਥੋੜ੍ਹੇ ਸਮੇਂ ਲਈ ਉੱਥੇ ਗਿਆ ਤਾਂ ਉਸ ਨੇ ਮਿੱਟੀ ਵਿੱਚੋਂ ਇੱਕ ਹੱਥ ਨਿਕਲਦਾ ਦੇਖਿਆ। ਉਸ ਨੇ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਮੀਨ ਪੁੱਟ ਕੇ ਲਾਸ਼ ਨੂੰ ਬਾਹਰ ਕੱਢਿਆ ਤਾਂ ਪਤਾ ਲੱਗਾ ਕਿ ਲਾਸ਼ ਲੜਕੀ ਦੀ ਹੈ। ਲੜਕੀ ਦਾ ਚਿਹਰਾ ਬੁਰੀ ਤਰ੍ਹਾਂ ਜ਼ਖਮੀ ਸੀ, ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ। (ਇਨਪੁਟ ਪੀਟੀਆਈ)

  Published by:Sukhwinder Singh
  First published:

  Tags: Crime news, Haryana, Murder, Singer, Youtube