
ਹਾਥਰਸ ਦੀ ਇਕ ਹੋਰ ਧੀ ਨਾਲ ਦਰਿੰਦਗੀ, ਇਲਾਜ ਦੌਰਾਨ 6 ਸਾਲਾ ਮਾਸੂਮ ਦੀ ਮੌਤ
ਉਤਰ ਪ੍ਰਦੇਸ਼ ਦੇ ਹਾਥਰਸ ਦੀ ਇਕ ਹੋਰ ਧੀ ਨਾਲ ਦਰਿੰਦਗੀ ਦੀ ਖ਼ਬਰ ਸਾਹਮਣੇ ਆਈ ਹੈ। ਦੋਸ਼ ਹਨ ਕਿ 6 ਸਾਲਾਂ ਦੀ ਮਾਸੂਮ ਨਾਲ ਉਸੇ ਦੇ ਹੀ ਮਸੇਰੇ ਭਰਾ ਨੇ ਬਲਾਤਕਾਰ ਕੀਤਾ ਗਿਆ ਅਤੇ ਹਾਲਤ ਵਿਗੜਨ ਤੋਂ ਬਾਅਦ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਹਾਲਤ ਹੋਰ ਵਿਗੜਦੀ ਵੇਖ ਉਸ ਨੂੰ ਦਿੱਲੀ ਰੈਫਰ ਕਰ ਦਿੱਤਾ ਗਿਆ, ਜਿਥੇ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਪਰਿਵਾਰ ਨੇ ਪਿੰਡ ਦੇ ਬਾਹਰ ਸੜਕ ਜਾਮ ਕਰ ਦਿੱਤੀ। ਪੀੜਤ ਪਰਿਵਾਰ ਨੇ ਅਲੀਗੜ੍ਹ ਇਗਲਾਸ ਪੁਲਿਸ 'ਤੇ ਵੀ ਗੰਭੀਰ ਦੋਸ਼ ਲਗਾਏ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮੰਗ ਪੂਰੀ ਹੋਣ ਤੱਕ ਲੜਕੀ ਦਾ ਅੰਤਮ ਸੰਸਕਾਰ ਨਹੀਂ ਕੀਤਾ ਜਾਵੇਗਾ। ਪੂਰਾ ਮਾਮਲਾ ਕੋਤਵਾਲੀ ਸਾਦਾਬਾਦ ਖੇਤਰ ਦੇ ਪਿੰਡ ਜੱਤੋਈ ਨਾਲ ਸਬੰਧਤ ਹੈ।
ਦਰਜ ਐਫਆਈਆਰ ਅਨੁਸਾਰ ਮ੍ਰਿਤਕ ਬੱਚੀ ਦੀ ਮਾਂ ਦੀ 7 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ, ਉਸ ਦੀ ਮਾਸੀ ਉਸ ਨੂੰ ਆਪਣੇ ਘਰ ਲੈ ਗਈ। ਪਿਤਾ ਦਾ ਦੋਸ਼ ਹੈ ਕਿ 10 ਦਿਨ ਪਹਿਲਾਂ ਮਾਸੀ ਦੇ ਬੇਟੇ ਨੇ ਮਾਸੂਮ ਨਾਲ ਦਰਿੰਦਗੀ ਕੀਤੀ। ਇੱਥੇ ਹੀ ਬੱਸ ਨਹੀਂ, ਉਸ ਨੂੰ ਇਲਾਜ ਦੀ ਥਾਂ ਬਾਥਰੂਮ ਵਿੱਚ ਬੰਦ ਕਰ ਦਿੱਤਾ ਗਿਆ। ਘਰ ਦੇ ਬਾਹਰ ਖੇਡ ਰਹੇ ਬੱਚਿਆਂ ਨੇ ਮਾਸੂਮ ਦੀ ਦੁਹਾਈ ਸੁਣਦਿਆਂ ਹੀ ਰੌਲਾ ਪਾਇਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਚਾਈਲਡ ਹੈਲਪਲਾਈਨ ਦੀ ਮਦਦ ਨਾਲ ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਵਿਗੜਦੀ ਹਾਲਤ ਨੂੰ ਵੇਖਦਿਆਂ ਉਸ ਨੂੰ ਦਿੱਲੀ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
SHO ਮੁਅੱਤਲ
ਪਿਤਾ ਦੀ ਸ਼ਿਕਾਇਤ 'ਤੇ ਮਾਸੀ ਅਤੇ ਉਸ ਦੇ ਬੇਟੇ ਖ਼ਿਲਾਫ਼ ਅਲੀਗੜ੍ਹ ਵਿੱਚ ਆਈਪੀਸੀ ਦੀ ਧਾਰਾ 323, 342, 376, 120 ਬੀ ਅਤੇ ਜਿਨਸੀ ਅਪਰਾਧ ਤੋਂ ਬਚਾਅ ਦੀ ਸੁਰੱਖਿਆ ਐਕਟ 2012 ਦੀ ਧਾਰਾ 5 ਅਤੇ 6 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਕੇਸ ਦਾ ਨੋਟਿਸ ਲੈਂਦਿਆਂ ਇਗਲਾਸ ਥਾਣੇ ਦੇ ਐਸਐਚਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।