ਉੱਤਰ ਪ੍ਰਦੇਸ਼ ਕੇ ਹਾਥਰਸ (Hathras) ਸ਼ਹਿਰ ਵਿਚ ਲਾੜੇ ਨੇ ਅਜਿਹਾ ਹੰਗਾਮਾ ਕੀਤਾ ਕਿ ਬਰਾਤ ਨੂੰ ਬੇਰੰਗ ਪਰਤਣਾ ਪਿਆ। ਲਾੜਾ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਸਾਰੀ ਰਾਤ ਥਾਣੇ ਵਿਚ ਕੱਟਣੀ ਪਈ। ਦਾਜ ਵਿਚ ਬੁਲਟ ਦੀ ਥਾਂ ਅਪਾਚੇ ਵੇਖ ਕੇ ਲਾੜਾ ਗੁੱਸੇ ਵਿਚ ਆ ਗਿਆ ਅਤੇ ਘੋੜੀ ਤੋਂ ਛਾਲ ਮਾਰ ਕੱਪੜੇ ਉਤਾਰ ਦਿੱਤੇ। ਇਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ।
ਸੂਚਨਾ ਮਿਲਣ 'ਤੇ ਪੁਲਿਸ ਪਹੁੰਚੀ ਅਤੇ ਲਾੜੇ ਅਤੇ ਲਾੜੀ ਦੇ ਪਿਤਾ ਸਣੇ ਬਹੁਤ ਸਾਰੇ ਲੋਕਾਂ ਨੂੰ ਥਾਣੇ ਲੈ ਗਈ, ਸਵੇਰੇ ਦੋਵੇਂ ਧਿਰਾਂ ਦਾ ਫੈਸਲਾ ਹੋ ਗਿਆ ਪਰ ਲਾੜੀ ਦੇ ਪਿਤਾ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਲਾੜਾ ਖੁਦ ਯੂਪੀ ਪੁਲਿਸ ਵਿਚ ਸਿਪਾਹੀ ਹੈ ਅਤੇ ਲਖਨਊ ਦੇ ਕੈਂਟ ਥਾਣੇ ਵਿਚ ਤਾਇਨਾਤ ਹੈ।
ਦੱਸ ਦਈਏ ਕਿ ਅਲੀਗੜ੍ਹ ਦੇ ਕੁਆਰਸੀ ਖੇਤਰ ਦੇ ਇੱਕ ਪਿੰਡ ਵਿੱਚ ਰਹਿਣ ਵਾਲਾ ਨੌਜਵਾਨ ਯੂਪੀ ਪੁਲਿਸ ਵਿੱਚ ਸਿਪਾਹੀ ਹੈ। ਫਿਲਹਾਲ ਉਹ ਲਖਨਊ ਵਿੱਚ ਤਾਇਨਾਤ ਹੈ। ਉਸ ਦਾ ਵਿਆਹ ਕੋਤਵਾਲੀ ਹਾਥਰਸ ਗੇਟ ਦੇ ਇਕ ਪਿੰਡ ਦੀ ਲੜਕੀ ਨਾਲ ਤੈਅ ਹੋਇਆ ਸੀ।
10 ਲੱਖ ਰੁਪਏ ਵਿਚ ਰਿਸਤਾ ਤੈਅ ਹੋਇਆ ਸੀ। ਦੁਲਹਨ ਦੇ ਭਰਾ ਅਰਧ ਸੈਨਿਕ ਬਲ ਵਿੱਚ ਹਨ। ਜਾਣਕਾਰੀ ਅਨੁਸਾਰ ਲਾੜਾ ਬੁਲੇਟ ਦੀ ਮੰਗ ਕਰ ਰਿਹਾ ਸੀ। ਸਹੁਰਿਆਂ ਨੇ ਅਪਾਚੇ ਬਾਈਕ ਖਰੀਦਿਆ ਹੋਇਆ ਸੀ। ਜਦੋਂ ਬਰਾਤ ਲੈ ਕੇ ਪੁੱਜੇ ਲਾੜੇ ਨੂੰ ਪਤਾ ਲੱਗਿਆ ਤਾਂ ਉਹ ਭੜਕ ਗਿਆ।
ਇਹ ਚਰਚਾ ਹੈ ਕਿ ਲਾੜੇ ਨੂੰ ਕਿਸੇ ਨੇ ਬੀਅਰ ਪਿਆ ਦਿੱਤੀ ਸੀ। ਇਸ ਲਈ ਗੁੱਸੇ ਵਿਚ ਆ ਕੇ ਲਾੜਾ ਬੱਗੀ ਤੋਂ ਛਾਲ ਮਾਰ ਗਿਆ ਅਤੇ ਕੱਪੜੇ ਉਤਾਰ ਕੇ ਅੰਡਰਗਰਾਮੈਂਟ ਵਿਚ ਖੜ੍ਹਾ ਹੋ ਗਿਆ।
ਲਾੜੇ ਨੇ ਕਿਹਾ ਕਿ ਜਦ ਤੱਕ ਸਾਨੂੰ ਬੁਲੇਟ ਨਹੀਂ ਮਿਲਦੀ ਉਦੋਂ ਤੱਕ ਵਿਆਹ ਨਹੀਂ ਹੋਵੇਗਾ। ਇਸ ਹੰਗਾਮੇ ਤੋਂ ਬਾਅਦ ਪਿੰਡ ਵਾਸੀਆਂ ਨੇ ਹਾਥਰਸ ਗੇਟ ਪੁਲਿਸ ਨੂੰ ਬੁਲਾਇਆ। ਸੂਚਨਾ ਮਿਲਦੇ ਹੀ ਪੁਲਿਸ ਪਹੁੰਚ ਗਈ। ਲਾੜਾ, ਉਸ ਦਾ ਭਰਾ, ਭਰਜਾਈ, ਚਾਚੇ ਸਮੇਤ, ਲਾੜੀ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਗਏ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Groom, Hathras case, Marriage