• Home
 • »
 • News
 • »
 • national
 • »
 • HATHRAS IN HATHRAS 4 PEOPLE HAD CUT OFF THEIR TONGUE AFTER GANG RAPE DALIT WOMAN DIED INTO DELHI SAFADARJUNG HOSPITAL

ਉੱਤਰ ਪ੍ਰਦੇਸ਼ ’ਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ ਲੜਕੀ ਨੇ ਦਮ ਤੋੜਿਆ

ਉੱਤਰ ਪ੍ਰਦੇਸ਼ ’ਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਲੜਕੀ ਨੇ ਦਮ ਤੋੜਿਆ

 • Share this:
  ਉੱਤਰ ਪ੍ਰਦੇਸ਼ ਦੇ ਹਾਥਰਾਸ ਵਿਚ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ 19 ਸਾਲਾਂ ਦੀ ਦਲਿਤ ਲੜਕੀ ਦੀ ਮੰਗਲਵਾਰ ਸਵੇਰੇ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਮੌਤ ਹੋ ਗਈ।

  ਹਥਰਾਸ ਦੇ ਐੱਸਪੀ ਸੁਪਰਡੈਂਟ ਵਿਕਰਾਂਤ ਵੀਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਲੜਕੀ ਦੀ ਅੱਜ ਸਵੇਰੇ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ। ਉਨ੍ਹਾਂ ਕਿਹਾ, “ਇਸ ਘਟਨਾ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਜੇਲ੍ਹ ਵਿੱਚ ਬੰਦ ਚਾਰ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਵੀ ਸ਼ਾਮਲ ਕੀਤੀ ਜਾਏਗੀ।”

  14 ਸਤੰਬਰ ਨੂੰ ਹਾਥਰਸ ਜ਼ਿਲ੍ਹੇ ਦੇ ਚਾਂਦਪਾ ਥਾਣਾ ਖੇਤਰ ਦੇ ਪਿੰਡ ਵਿੱਚ 19 ਸਾਲਾ ਦਲਿਤ ਲੜਕੀ ਨਾਲ ਕਥਿਤ ਤੌਰ ’ਤੇ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

  ਦੱਸ ਦਈਏ ਕਿ ਹਥਰਾਸ ਦੇ ਚਾਂਦਪਾ ਖੇਤਰ ਪਿੰਡ ਵਿਚ ਆਪਣੀ ਮਾਂ ਦੇ ਨਾਲ ਖੇਤਾਂ ਵਿਚ ਚਾਰਾ ਲੈਣ ਗਈ ਕੁੜੀ ਨਾਲ ਪਿੰਡ ਦੇ ਨੌਜਵਾਨਾਂ ਨੇ ਪਹਿਲਾਂ ਬਲਾਤਕਾਰ ਕੀਤਾ, ਇਸ ਤੋਂ ਬਾਅਦ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਲੜਕੀ ਦੇ ਚੀਕ-ਚਿਹਾੜ ਕਾਰਨ ਉਥੋਂ ਮੌਕੇ ਤੋਂ ਭੱਜ ਗਏ। ਇਸ ਤੋਂ ਬਾਅਦ ਪੀੜਤ ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ।

  ਸੂਚਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ, ਗੰਭੀਰ ਰੂਪ ਨਾਲ ਜ਼ਖਮੀ ਲੜਕੀ ਨੂੰ ਅਲੀਗੜ੍ਹ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਪਹਿਲਾਂ, ਹਥਰਾਸ ਦੇ ਐਸ.ਪੀ. ਸੁਪਰਡੈਂਟ ਵਿਕਰਮ ਵੀਰ ਨੇ ਦੱਸਿਆ ਸੀ ਕਿ 14 ਸਤੰਬਰ ਨੂੰ ਹੋਏ ਸਮੂਹ ਗੈਂਗ ਰੇਪ ਕੇਸ ਵਿੱਚ ਸਾਰੇ ਚਾਰ ਨਾਮਜ਼ਦ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।
  Published by:Gurwinder Singh
  First published: