• Home
 • »
 • News
 • »
 • national
 • »
 • HATHRAS WATCH VIDEO MOTHER AND DAUGHTER KEPT PLEADING LAND MAFIA FORCIBLY HIT HAMMER AT HOME IN HATHRAS

Video- ਮਾਂ-ਧੀ ਕਰਦੀ ਰਹੀ ਮਿੰਨਤਾਂ, ਦਬੰਗਾਂ ਨੇ ਕੁੱਟਮਾਰ ਕਰਕੇ ਜਬਰੀ ਘਰ ‘ਤੇ ਚਲਾਇਆ ਹਥੌੜਾ

ਇਹ ਘਟਨਾ ਹਥਰਾਸ ਦੇ ਸਦਰ ਕੋਤਵਾਲੀ ਖੇਤਰ ਦੇ ਸਾਸਨੀ ਗੇਟ ਚੌਰਾਹ ਨੇੜੇ ਦੀ ਹੈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੂੰ ਖਿਲਾਫ ਜਾਣਕਾਰੀ ਦਿੱਤੀ ਸੀ, ਪਰ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ਤੇ ਨਹੀਂ ਪਹੁੰਚਿਆ। ਜਦੋਂ ਔਰਤ ਦਾ ਪਤੀ ਸ਼ਿਕਾਇਤ ਲੈ ਕੇ ਕੋਤਵਾਲੀ ਪਹੁੰਚਿਆ, ਤਾਂ ਪੁਲਿਸ ਨੇ ਉਸ ਨੂੰ ਲਾਕਅਪ ਵਿਚ ਬੰਦ ਕਰ ਦਿੱਤਾ।

ਹਥ੍ਰਾਸ ਵਿੱਚ ਖੁੱਲ੍ਹੇਆਮ ਧੱਕੇਸ਼ਾਹੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ

 • Share this:
  ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਵਿਚ ਭੂ- ਮਾਫੀਆ ਦੇ ਸਾਹਮਣੇ ਇੱਕ ਬੇਬਸ ਪਰਿਵਾਰ ਆਪਣੇ ਘਰ ਉਤੇ ਹਥੌੜਾ ਚਲਦੇ ਵੇਖਦਾ ਰਿਹਾ। ਮਾਂ ਅਤੇ ਧੀ ਨੇ ਬਹੁਤ ਬੇਨਤੀ ਕੀਤੀ ਪਰ ਦਬੰਗਾ ਨੇ ਇਕ ਨਾ ਸੁਣੀ ਅਤੇ ਘਰ ਦੀ ਕੰਧ ਤੋੜ ਦਿੱਤੀ। ਇੰਨਾ ਹੀ ਨਹੀਂ ਜਦੋਂ ਮਾਂ ਅਤੇ ਧੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦਬੰਗਾਂ ਨੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ। ਇਸ ਸਮੇਂ ਦੌਰਾਨ ਕੁਝ ਔਰਤਾਂ ਵੀ ਦਬੰਗਾਂ ਦਾ ਸਮਰਥਨ ਕਰਦੇ ਦਿਖਾਈ ਦਿੱਤੀਆਂ। ਘਟਨਾ ਦਾ ਵੀਡੀਓ ਵਾਇਰਲ ਹੋਇਆ ਹੈ।

  ਇਹ ਘਟਨਾ ਸਦਰ ਕੋਤਵਾਲੀ ਖੇਤਰ ਦੇ ਸਾਸਨੀ ਗੇਟ ਚੌਰਾਹ ਨੇੜੇ ਦੀ ਹੈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੇ ਪੁਲਿਸ ਨੂੰ ਦਬੰਗਾਂ ਖਿਲਾਫ ਸੂਚਿਤ ਕੀਤਾ ਸੀ, ਪਰ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ਉਤੇ ਨਹੀਂ ਪਹੁੰਚਿਆ। ਸਿਰਫ ਇਹ ਹੀ ਨਹੀਂ ਇਹ ਇਲਜ਼ਾਮ ਵੀ ਹੈ ਕਿ ਜਦੋਂ ਔਰਤ ਦਾ ਪਤੀ ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ ਤਾਂ ਪੁਲਿਸ ਨੇ ਉਸਨੂੰ ਹੀ ਲਾਕਅਪ ਵਿੱਚ ਬੰਦ ਕਰ ਦਿੱਤਾ।  ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੀ ਮਿਲੀਭੁਗਤ ਕਾਰਨ ਦਬੰਗਾਂ ਨੇ ਉਨ੍ਹਾਂ ਦੇ ਘਰ 'ਤੇ ਹਥੌੜਾ ਚਲਾਇਆ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਮਾਂ ਅਤੇ ਧੀ ਦੰਬਗਾਂ ਦੇ ਸਾਹਮਣੇ ਮਿੰਨਤਾਂ ਕਰ ਰਹੀਆਂ ਹਨ। ਉਹ ਆਪਣੀ ਕੰਧ ਫੜ ਕੇ ਵਿਰੋਧ ਕਰ ਰਹੀ ਹੈ, ਪਰ ਦਬੰਗਾਂ ਨਾਲ ਮਿਲੀਆਂ ਕੁਝ ਔਰਤਾਂ ਮਾਂ-ਧੀ ਨਾਲ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਦੀਵਾਰ ਤੋਂ ਹਟਾ ਦਿੰਦੇ ਹਨ। ਪਹਿਲਾਂ ਹਥੌੜਾ ਚਲਾਇਆ ਅਤੇ ਫਿਰ ਪੂਰੀ ਕੰਧ ਨੂੰ ਮਿੰਟਾਂ ਵਿੱਚ ਡੇਗ ਦਿੱਤਾ।
  Published by:Ashish Sharma
  First published: