Home /News /national /

RBI ਤੋਂ ਨਾਰਾਜ਼ PMC ਬੈਂਕ ਦੇ ਖਾਤਾਧਾਰਕਾਂ ਨੇ ਕਿਹਾ- ਅੱਤਵਾਦੀ ਬਣਨ ਤੋਂ ਇਲਾਵਾ ਕੋਈ ਰਸਤਾ ਨਹੀਂ ਰਿਹਾ

RBI ਤੋਂ ਨਾਰਾਜ਼ PMC ਬੈਂਕ ਦੇ ਖਾਤਾਧਾਰਕਾਂ ਨੇ ਕਿਹਾ- ਅੱਤਵਾਦੀ ਬਣਨ ਤੋਂ ਇਲਾਵਾ ਕੋਈ ਰਸਤਾ ਨਹੀਂ ਰਿਹਾ

RBI ਤੋਂ ਨਾਰਾਜ਼ PMC ਬੈਂਕ ਦੇ ਖਾਤਾਧਾਰਕਾਂ ਨੇ ਕਿਹਾ- ਅੱਤਵਾਦੀ ਬਣਨ ਤੋਂ ਇਲਾਵਾ ਕੋਈ ਰਸਤਾ ਨਹੀਂ ਰਿਹਾ

RBI ਤੋਂ ਨਾਰਾਜ਼ PMC ਬੈਂਕ ਦੇ ਖਾਤਾਧਾਰਕਾਂ ਨੇ ਕਿਹਾ- ਅੱਤਵਾਦੀ ਬਣਨ ਤੋਂ ਇਲਾਵਾ ਕੋਈ ਰਸਤਾ ਨਹੀਂ ਰਿਹਾ

ਲੋਕਾਂ ਨੇ ਕਿਹਾ, “ਜਦੋਂ ਸਾਬਕਾ ਪ੍ਰਧਾਨ ਮੰਤਰੀ (ਮਨਮੋਹਨ ਸਿੰਘ) ਇਸ ਮਾਮਲੇ‘ ਤੇ ਬੋਲ ਸਕਦੇ ਹਨ ਤਾਂ ਫਿਰ ਮੌਜੂਦਾ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਕਿਉਂ ਨਹੀਂ।

  • Share this:

    ਪੰਜਾਬ ਐਂਡ ਮਹਾਰਾਸ਼ਟਰ ਦੇ ਕੋ-ਆਪਰੇਟਿਵ ਬੈਂਕ (ਪੀਐੱਮਸੀ) ਘੁਟਾਲੇ 'ਚ ਲੱਖਾਂ ਲੋਕਾਂ ਦਾ ਪੈਸਾ ਫਸਿਆ ਹੋਇਆ ਹੈ। ਮੰਗਲਵਾਰ ਨੂੰ ਇਸ ਬੈਂਕ ਦੇ ਖ਼ਾਤਾਧਾਰਕਾਂ ਨੇ ਮੁੰਬਈ ਸਥਿਤ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਦਫ਼ਤਰ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਲੋਕਾਂ ਨੇ ਹੱਥਾਂ 'ਚ ਪੋਸਟਰ ਫੜੇ ਹੋਏ ਸਨ ਜਿਨ੍ਹਾਂ 'ਤੇ ਲਿਖਿਆ ਹੋਇਆ ਸੀ ਪੀਐੱਮਸੀ ਬੈਂਕ ਪੀੜਤ, ਇਸ ਤੋਂ ਬਾਅਦ ਲਿਖਿਆ 'ਹੋਰ ਕਿੰਨੀਆਂ ਜ਼ਿੰਦਗੀਆਂ ਲਈਆਂ ਜਾਣਗੀਆਂ? ਹੁਣ ਵੀ ਅੰਨ੍ਹੀ ਬਣੀ ਹੋਈ ਹੈ ਆਈਬੀਆਈ।'


    ਲੋਕਾਂ ਨੇ ਕਿਹਾ, “ਜਦੋਂ ਸਾਬਕਾ ਪ੍ਰਧਾਨ ਮੰਤਰੀ (ਮਨਮੋਹਨ ਸਿੰਘ) ਇਸ ਮਾਮਲੇ‘ ਤੇ ਬੋਲ ਸਕਦੇ ਹਨ ਤਾਂ ਫਿਰ ਮੌਜੂਦਾ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਕਿਉਂ ਨਹੀਂ। ਤਕਰੀਬਨ 16,000 ਖਾਤਾਧਾਰਕ ਇਸ ਤੋਂ ਪ੍ਰੇਸ਼ਾਨ ਹਨ, ਪਰ ਸਰਕਾਰ ਇਸ ਮਾਮਲੇ 'ਤੇ ਚੁੱਪ ਧਾਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਨੇ ਸਾਡੇ ਕੋਲ ਅੱਤਵਾਦੀ ਬਣਨ ਤੋਂ ਇਲਾਵਾ ਕੋਈ ਚਾਰਾ ਨਹੀਂ ਛੱਡਿਆ।


    ਦੱਸ ਦੇਈਏ ਕਿ ਆਰਬੀਈ ਨੇ 4,355 ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਪੀਐਮਸੀ ਬੈਂਕ ਨੂੰ 6 ਮਹੀਨਿਆਂ ਲਈ ਪਾਬੰਦੀ ਲਗਾਈ ਹੈ। ਆਰਬੀਆਈ ਨੇ ਪਹਿਲਾਂ ਜਮ੍ਹਾਂਕਰਤਾਵਾਂ ਨੂੰ ਇਕ ਹਜ਼ਾਰ ਰੁਪਏ ਢਵਾਉਣ ਦੀ ਆਗਿਆ ਦਿੱਤੀ, ਬਾਅਦ ਵਿਚ ਇਸ ਨੂੰ ਵਧਾ ਕੇ 25,000 ਰੁਪਏ ਕਰ ਦਿੱਤਾ ਗਿਆ ਸੀ ਅਤੇ ਹੁਣ ਇਸ ਨੂੰ ਵਧਾ ਕੇ 40,000 ਰੁਪਏ ਕਰ ਦਿੱਤਾ ਗਿਆ ਹੈ.


    ਦੱਸ ਦਈਏ ਕਿ ਪੀਐੱਮਸੀ ਮਾਮਲੇ 'ਚ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਦੌਰਾਨ 4 ਖ਼ਾਤਾਧਾਰਕਾਂ ਦੀ ਮੌਤ ਹੋ ਚੁੱਕੀ ਹੈ। ਪੀਐੱਮਸੀ ਬੈਂਕ 'ਚ ਹੋਏ ਘੁਟਾਲੇ ਤੋਂ ਬਾਅਦ ਖਾਤਾਧਾਰਕ ਕਾਫ਼ੀ ਤਣਾਅ 'ਚ ਹਨ। ਲੋਕਾਂ ਦਾ ਲੱਖਾਂ ਰੁਪਏ ਬੈਂਕ ਵਿਚ ਫਸਿਆ ਹੋਇਆ। ਲੋਕ ਸਰਕਾਰ ਦੀ ਚੁੱਪ ਉਤੇ ਵੀ ਸਵਾਲ ਚੁੱਕ ਰਹੇ ਹਨ।

    First published:

    Tags: PMC Bank scam