• Home
  • »
  • News
  • »
  • national
  • »
  • HC DISASTROUS NOT TO GRANT DIVORCE IN A BROKEN MARRIAGE GH AP AS

ਟੁੱਟੇ ਹੋਏ ਵਿਆਹ 'ਚ ਤਲਾਕ ਦੀ ਇਜਾਜ਼ਤ ਨਾ ਦੇਣਾ ਕਾਫ਼ੀ ਦੁਖਦਾਈ : ਹਾਈਕੋਰਟ

ਹਾਈ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਇਸ ਦੌਰਾਨ ਕਿਹਾ ਕਿ, "ਇੱਕ ਵਿਆਹ ਜੋ ਪਹਿਲਾਂ ਹੀ ਖਤਮ ਹੋ ਗਿਆ ਹੈ, ਉਸ ਰਿਸ਼ਤੇ ਨੂੰ ਅਦਾਲਤ ਦੇ ਫੈਸਲੇ ਦੁਆਰਾ ਮੁੜ ਸੁਰਜੀਤ ਨਹੀਂ ਕੀਤਾ ਜਾ ਸਕਦਾ। ਕਿਉਂਕਿ ਵਿਆਹ ਵਿੱਚ ਮਨੁੱਖੀ ਭਾਵਨਾਵਾਂ ਸ਼ਾਮਲ ਹੁੰਦੀਆਂ ਹਨ ਤੇ ਜੇਕਰ ਦੋਵੇਂ ਧਿਰਾਂ ਇਸ ਰੁਸ਼ਤੇ ਨੂੰ ਮੁੜ ਜੋੜਨ ਲਈ ਤਿਆਰ ਨਹੀਂ ਹਨ ਤਾਂ ਅਦਾਲਤ ਦੇ ਨਿਰਦੇਸ਼ਾਂ 'ਤੇ ਵੀ ਨਕਲੀਪੁਣੇ ਰਾਹੀਂ ਉਨ੍ਹਾਂ ਦੀ ਜ਼ਿੰਦਗੀ ਨੂੰ ਠੀਕ ਕਰਨ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ।"

ਟੁੱਟੇ ਹੋਏ ਵਿਆਹ 'ਚ ਤਲਾਕ ਦੀ ਇਜਾਜ਼ਤ ਨਾ ਦੇਣਾ ਕਾਫ਼ੀ ਦੁਖਦਾਈ : ਹਾਈਕੋਰਟ

  • Share this:
ਤਲਾਕ ਦੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਅਜਿਹੇ ਜੋੜੇ ਨੂੰ ਤਲਾਕ ਦੀ ਇਜਾਜ਼ਤ ਨਾ ਦੇਣਾ ਬਹੁਤ ਦੁਖਦਾਈ ਗੱਲ ਹੋ ਸਕਦੀ ਹੈ, ਜਿਸ ਦਾ ਵਿਆਹ ਪਹਿਲਾਂ ਹੀ ਹਮੇਸ਼ਾ ਲਈ ਟੁੱਟ ਗਿਆ ਹੋਵੇ। ਇਸ ਟਿੱਪਣੀ ਦੇ ਨਾਲ ਹੀ ਹਾਈ ਕੋਰਟ ਨੇ 2015 ਵਿੱਚ ਜਾਰੀ ਗੁਰੂਗ੍ਰਾਮ ਦੀ ਫੈਮਿਲੀ ਕੋਰਟ ਦੇ ਉਸ ਹੁਕਮ ਨੂੰ ਵੀ ਪਲਟ ਦਿੱਤਾ, ਜਿਸ ਵਿੱਚ ਉਸ ਨੇ ਪਤੀ ਦੀ ਤਲਾਕ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਅਰਜ਼ੀ ਵਿੱਚ ਪਤੀ ਨੇ ਪਤਨੀ ਤੋਂ ਤਲਾਕ ਦੀ ਮੰਗ ਕੀਤੀ ਸੀ ਜੋ ਲੰਬੇ ਸਮੇਂ ਤੋਂ ਵੱਖ ਰਹਿ ਰਹੀ ਸੀ।

ਹਾਈ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਇਸ ਦੌਰਾਨ ਕਿਹਾ ਕਿ, "ਇੱਕ ਵਿਆਹ ਜੋ ਪਹਿਲਾਂ ਹੀ ਖਤਮ ਹੋ ਗਿਆ ਹੈ, ਉਸ ਰਿਸ਼ਤੇ ਨੂੰ ਅਦਾਲਤ ਦੇ ਫੈਸਲੇ ਦੁਆਰਾ ਮੁੜ ਸੁਰਜੀਤ ਨਹੀਂ ਕੀਤਾ ਜਾ ਸਕਦਾ। ਕਿਉਂਕਿ ਵਿਆਹ ਵਿੱਚ ਮਨੁੱਖੀ ਭਾਵਨਾਵਾਂ ਸ਼ਾਮਲ ਹੁੰਦੀਆਂ ਹਨ ਤੇ ਜੇਕਰ ਦੋਵੇਂ ਧਿਰਾਂ ਇਸ ਰੁਸ਼ਤੇ ਨੂੰ ਮੁੜ ਜੋੜਨ ਲਈ ਤਿਆਰ ਨਹੀਂ ਹਨ ਤਾਂ ਅਦਾਲਤ ਦੇ ਨਿਰਦੇਸ਼ਾਂ 'ਤੇ ਵੀ ਨਕਲੀਪੁਣੇ ਰਾਹੀਂ ਉਨ੍ਹਾਂ ਦੀ ਜ਼ਿੰਦਗੀ ਨੂੰ ਠੀਕ ਕਰਨ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ।"

ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਪਤੀ-ਪਤਨੀ ਕਰੀਬ 18 ਸਾਲਾਂ ਤੋਂ ਵੱਖ-ਵੱਖ ਰਹਿ ਰਹੇ ਹਨ ਅਤੇ ਪਤਨੀ ਤਲਾਕ ਲੈਣ ਲਈ ਤਿਆਰ ਨਹੀਂ ਹੈ। ਪਤੀ ਤਲਾਕ ਚਾਹੁੰਦਾ ਹੈ ਅਤੇ ਪਤਨੀ ਨੂੰ ਰੱਖ-ਰਖਾਅ ਵਜੋਂ ਇਕਮੁਸ਼ਤ ਰਕਮ ਦੇਣ ਲਈ ਤਿਆਰ ਹੈ। ਪਰ ਪਤਨੀ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕਰ ਰਹੀ ਹੈ।

ਪਤੀ ਨੇ ਪਹਿਲਾਂ ਗੁਰੂਗ੍ਰਾਮ ਦੀ ਫੈਮਿਲੀ ਕੋਰਟ ਦਾ ਰੁਖ ਕੀਤਾ ਸੀ ਅਤੇ ਮਾਨਸਿਕ ਬੇਰਹਿਮੀ (Mental Cruelty) ਦੇ ਆਧਾਰ 'ਤੇ ਉਸ ਦੇ ਵਿਆਹ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ। ਮਈ 2015 ਵਿਚ ਫੈਮਿਲੀ ਕੋਰਟ ਨੇ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਵਿਅਕਤੀ ਨੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ। ਹਾਈ ਕੋਰਟ ਨੇ ਪਾਇਆ ਕਿ ਪਤੀ-ਪਤਨੀ ਨਵੰਬਰ 2003 ਤੋਂ ਵੱਖ-ਵੱਖ ਰਹਿ ਰਹੇ ਹਨ।

ਪਤੀ ਨੇ ਪਤਨੀ ਨੂੰ 7.5 ਲੱਖ ਰੁਪਏ ਦੀ ਇਕਮੁਸ਼ਤ ਰਕਮ ਦੇਣ ਦੇ ਨਾਲ ਹੀ ਆਪਸੀ ਸਹਿਮਤੀ ਨਾਲ ਤਲਾਕ ਦੀ ਪੇਸ਼ਕਸ਼ ਕੀਤੀ। ਪਰ 12 ਅਕਤੂਬਰ 2021 ਨੂੰ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਔਰਤ ਆਪਸੀ ਸਹਿਮਤੀ ਨਾਲ ਤਲਾਕ ਲਈ ਤਿਆਰ ਨਹੀਂ ਹੈ। ਇਸ 'ਤੇ ਵਿਅਕਤੀ ਨੂੰ ਪਤਨੀ ਦੇ ਨਾਂ 'ਤੇ 10 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ ਕਰਨ ਦਾ ਹੁਕਮ ਦਿੱਤਾ ਗਿਆ।
Published by:Amelia Punjabi
First published: