Home /News /national /

ਵਿਗਿਆਨੀਆਂ ਨੇ ਕੈਂਸਰ ਦਾ ਲੱਭਿਆ ਇਲਾਜ, ਮਰੀਜ਼ ਪੂਰੀ ਤਰ੍ਹਾਂ ਹੋਇਆ ਠੀਕ

ਵਿਗਿਆਨੀਆਂ ਨੇ ਕੈਂਸਰ ਦਾ ਲੱਭਿਆ ਇਲਾਜ, ਮਰੀਜ਼ ਪੂਰੀ ਤਰ੍ਹਾਂ ਹੋਇਆ ਠੀਕ

ਵਿਗਿਆਨੀਆਂ ਨੇ ਕੈਂਸਰ ਦਾ ਲੱਭਿਆ ਇਲਾਜ, ਮਰੀਜ਼ ਪੂਰੀ ਤਰ੍ਹਾਂ ਹੋਇਆ ਠੀਕ (ਸੰਕੇਤਕ ਤਸਵੀਰ)

ਵਿਗਿਆਨੀਆਂ ਨੇ ਕੈਂਸਰ ਦਾ ਲੱਭਿਆ ਇਲਾਜ, ਮਰੀਜ਼ ਪੂਰੀ ਤਰ੍ਹਾਂ ਹੋਇਆ ਠੀਕ (ਸੰਕੇਤਕ ਤਸਵੀਰ)

ਟ੍ਰਾਇਲ 'ਚ ਹਿੱਸਾ ਲੈਣ ਵਾਲੇ 39 ਸਾਲਾ ਕ੍ਰਿਜਸਟੋਫ ਵੋਜਕੋਵਸਕੀ ਦਾ ਕੈਂਸਰ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਵਿਗਿਆਨੀਆਂ ਨੇ ਇਸ ਦਵਾਈ ਨੂੰ ਮੂੰਹ ਦੇ ਛਾਲੇ ਲਈ ਜ਼ਿੰਮੇਵਾਰ ਕੋਲਡ ਸੋਰ ਵਾਇਰਸ ਦੀ ਵਰਤੋਂ ਕਰਕੇ ਬਣਾਇਆ ਹੈ। ਦਰਅਸਲ, ਇਹ ਦਵਾਈ ਕੋਲਡ ਸੋਰ ਵਾਇਰਸ ਜਾਂ ਹਿੰਪਲੇਕਸ ਦਾ ਹਲਕਾ ਵਰਜਨ ਹੈ, ਜਿਸ ਵਿੱਚ ਟਿਊਮਰ ਜਾਂ ਕੈਂਸਰ ਸੈੱਲਾਂ ਨੂੰ ਮਾਰਨ ਦੇ ਲਿਹਾਜ਼ ਨਾਲ ਸੋਧਿਆ ਗਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਟੀਕਾ ਕੈਂਸਰ ਦੀ ਐਡਵਾਂਸ ਸਟੇਜ ਵਾਲੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਹਾਲਾਂਕਿ, ਇਸ ਵਿੱਚ ਅਜੇ ਹੋਰ ਅਧਿਐਨ ਦੀ ਲੋੜ ਹੈ।

ਹੋਰ ਪੜ੍ਹੋ ...
 • Share this:

  Virus treat cancer: ਕੈਂਸਰ ਦਾ ਨਾਂ ਸੁਣਦਿਆਂ ਹੀ ਲੋਕਾਂ ਦੇ ਹੋਸ਼ ਉੱਡ ਜਾਂਦੇ ਹਨ। ਵਿਗਿਆਨੀਆਂ ਨੇ ਜ਼ਿਆਦਾਤਰ ਬੀਮਾਰੀਆਂ ਦਾ ਇਲਾਜ ਲੱਭ ਲਿਆ ਹੈ ਪਰ ਕੈਂਸਰ ਇਕ ਅਜਿਹੀ ਬੀਮਾਰੀ ਹੈ, ਜਿਸ ਦਾ ਪੂਰਾ ਇਲਾਜ ਅਜੇ ਤੱਕ ਸੰਭਵ ਨਹੀਂ ਹੋ ਸਕਿਆ ਹੈ।

  ਕੈਂਸਰ ਦਾ ਇਲਾਜ ਲੱਭਣ ਲਈ ਵਿਗਿਆਨੀ ਦਿਨ-ਰਾਤ ਕੰਮ ਕਰ ਰਹੇ ਹਨ। ਇਸ ਦਿਸ਼ਾ ਵਿੱਚ ਬ੍ਰਿਟਿਸ਼ ਵਿਗਿਆਨੀਆਂ ਨੂੰ ਵੱਡੀ ਸਫਲਤਾ ਮਿਲੀ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਦਰਅਸਲ, ਬ੍ਰਿਟਿਸ਼ ਵਿਗਿਆਨੀਆਂ ਨੇ ਇੱਕ ਨਵੀਂ ਤਰ੍ਹਾਂ ਦੀ ਕੈਂਸਰ ਥੈਰੇਪੀ ਦੀ ਖੋਜ ਕੀਤੀ ਹੈ।

  ਇਸ ਵਿੱਚ ਆਮ ਵਾਇਰਸ ਤੋਂ ਇੱਕ ਕਿਸਮ ਦੀ ਦਵਾਈ ਬਣਾਈ ਜਾਂਦੀ ਹੈ ਅਤੇ ਪ੍ਰਭਾਵਿਤ ਜਗ੍ਹਾ ਵਿੱਚ ਇੰਜੈਕਟ ਕੀਤਾ ਜਾਂਦਾ ਹੈ। ਕੁਝ ਲੋਕਾਂ 'ਤੇ ਟਰਾਇਲ ਦੌਰਾਨ ਇਸ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ। ਇਸ ਥੈਰੇਪੀ ਨਾਲ ਕੈਂਸਰ ਦਾ ਇੱਕ ਮਰੀਜ਼ ਤਾਂ ਪੂਰੀ ਤਰ੍ਹਾਂ ਠੀਕ ਹੋ ਗਿਆ ਜਦਕਿ ਦੂਜੇ ਵਿਅਕਤੀ ਦਾ ਟਿਊਮਰ ਵੀ ਘਟ ਗਿਆ।

  ਵਿਗਿਆਨੀਆਂ ਨੇ ਇਸ ਦਵਾਈ ਨੂੰ ਮੂੰਹ ਦੇ ਛਾਲੇ ਲਈ ਜ਼ਿੰਮੇਵਾਰ ਕੋਲਡ ਸੋਰ ਵਾਇਰਸ ਦੀ ਵਰਤੋਂ ਕਰਕੇ ਬਣਾਇਆ ਹੈ। ਦਰਅਸਲ, ਇਹ ਦਵਾਈ ਕੋਲਡ ਸੋਰ ਵਾਇਰਸ ਜਾਂ ਹਿੰਪਲੇਕਸ ਦਾ ਹਲਕਾ ਵਰਜਨ ਹੈ, ਜਿਸ ਵਿੱਚ ਟਿਊਮਰ ਜਾਂ ਕੈਂਸਰ ਸੈੱਲਾਂ ਨੂੰ ਮਾਰਨ ਦੇ ਲਿਹਾਜ਼ ਨਾਲ ਸੋਧਿਆ ਗਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਟੀਕਾ ਕੈਂਸਰ ਦੀ ਐਡਵਾਂਸ ਸਟੇਜ ਵਾਲੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਹਾਲਾਂਕਿ, ਇਸ ਵਿੱਚ ਅਜੇ ਹੋਰ ਅਧਿਐਨ ਦੀ ਲੋੜ ਹੈ।

  ਟ੍ਰਾਇਲ 'ਚ ਹਿੱਸਾ ਲੈਣ ਵਾਲੇ 39 ਸਾਲਾ ਕ੍ਰਿਜਸਟੋਫ ਵੋਜਕੋਵਸਕੀ ਦਾ ਕੈਂਸਰ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। 2017 ਤੋਂ ਉਹ ਇਲਾਜ ਕਰਵਾ ਕੇ ਥੱਕ ਗਿਆ ਸੀ ਪਰ ਉਸ ਦਾ ਕੈਂਸਰ ਠੀਕ ਨਹੀਂ ਹੋ ਰਿਹਾ ਸੀ। ਵੋਜਕੋਵਸਕੀ ਇੱਕ ਬਾਡੀ ਬਿਲਡਰ ਹੈ। ਉਸ ਨੇ ਰਾਇਲ ਮਾਰਸਡੇਨ ਐਨਐਚਐਸ ਫਾਊਂਡੇਸ਼ਨ ਟਰੱਸਟ ਦੇ ਇੰਸਟੀਚਿਊਟ ਆਫ਼ ਕੈਂਸਰ ਰਿਸਰਚ ਵਿੱਚ ਟ੍ਰਾਇਲ ਵਿੱਚ ਹਿੱਸਾ ਲਿਆ।

  ਟਿਊਮਰ ਵਿਚ ਲਗਾਇਆ ਜਾਂਦਾ ਹੈ ਟੀਕਾ

  ਕੈਂਸਰ ਸੈੱਲ 'ਤੇ ਹਮਲਾ ਕਰਨ ਲਈ ਇਸ ਦਵਾਈ ਦਾ ਟੀਕਾ ਸਿੱਧਾ ਟਿਊਮਰ 'ਤੇ ਲਗਾਇਆ ਜਾਂਦਾ ਹੈ। ਇਹ ਕੈਂਸਰ 'ਤੇ ਦੋ ਤਰੀਕਿਆਂ ਨਾਲ ਹਮਲਾ ਕਰਦਾ ਹੈ। ਦਵਾਈ ਵਿਚ ਮੌਜੂਦ ਵਾਇਰਸ ਕੈਂਸਰ ਸੈੱਲਾਂ 'ਤੇ ਹਮਲਾ ਕਰਦਾ ਹੈ ਅਤੇ ਨਸ਼ਟ ਕਰਦਾ ਹੈ ਅਤੇ ਇਮਿਊਨ ਸਿਸਟਮ ਨੂੰ ਵੀ ਸਰਗਰਮ ਕਰਦਾ ਹੈ।

  ਵਿਗਿਆਨੀਆਂ ਨੇ 40 ਲੋਕਾਂ 'ਤੇ ਇਸ ਟੀਕੇ ਦੀ ਜਾਂਚ ਕੀਤੀ ਹੈ। ਇਹਨਾਂ ਵਿੱਚੋਂ ਕੁਝ ਲੋਕਾਂ ਨੂੰ ਵਾਇਰਸ ਦਾ ਟੀਕਾ RP2 ਦਿੱਤਾ ਗਿਆ ਸੀ, ਜਦੋਂ ਕਿ ਕੁਝ ਨੂੰ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਹੋਰ ਦਵਾਈਆਂ ਦਿੱਤੀਆਂ ਗਈਆਂ ਸਨ। ਟ੍ਰਾਇਲ ਦੇ ਨਤੀਜੇ ਪੈਰਿਸ ਮੈਡੀਕਲ ਕਾਨਫਰੰਸ ਵਿੱਚ ਪੇਸ਼ ਕੀਤੇ ਗਏ ਸਨ।

  Published by:Gurwinder Singh
  First published:

  Tags: Anti virus, Cancer