ਦਿੱਲੀ ਦੇ ਇਤਿਹਾਸ ਦਾ ਸਭ ਤੋਂ ਗਰਮ ਦਿਨ, ਪਾਰਾ 48°C 'ਤੇ ਪੁੱਜਾ

News18 Punjab
Updated: June 11, 2019, 9:50 AM IST
ਦਿੱਲੀ ਦੇ ਇਤਿਹਾਸ ਦਾ ਸਭ ਤੋਂ ਗਰਮ ਦਿਨ, ਪਾਰਾ 48°C 'ਤੇ ਪੁੱਜਾ
News18 Punjab
Updated: June 11, 2019, 9:50 AM IST
ਦਿੱਲੀ ਵਿਚ ਗਰਮੀ ਨੇ ਰਿਕਾਰਡ ਤੋੜ ਦਿੱਤੇ ਹਨ। ਇਥੋਂ ਦੇ ਪਾਲਮ ਵਿਚ ਸੋਮਵਾਰ ਨੂੰ ਤਾਪਮਾਨ 48 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਰਾਜਧਾਨੀ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 9 ਜੂਨ 2014 ਨੂੰ ਪਾਲਮ ਵਿਚ ਤਾਪਮਾਨ 47.8 ਡਿਗਰੀ ਦਰਜ ਕੀਤਾ ਗਿਆ ਸੀ। ਉਥੇ ਹੀ ਸਫਦਰਜੰਗ ਵਿਚ ਸੋਮਵਾਰ ਨੂੰ ਤਾਪਮਾਨ 45.6 ਡਿਗਰੀ ਦਰਜ ਕੀਤਾ ਗਿਆ। ਜੋ ਸੀਜ਼ਨ ਦਾ ਸਭ ਤੋਂ ਵੱਧ ਹੈ। ਸਫਦਰਜੰਗ ਵਿਚ 17 ਜੂਨ 1945 ਨੂੰ ਵੱਧ ਤੋਂ ਵੱਧ ਤਾਪਮਾਨ 46.7 ਡਿਗਰੀ ਦਰਜ ਕੀਤਾ ਜਾ ਚੁੱਕਾ ਹੈ।

ਇਹ ਦਿੱਲੀ ਵਿੱਚ ਹੁਣ ਤੱਕ ਦੀ ਰਿਕਾਰਡ ਗਰਮੀ ਹੈ। ਇਸ ਦੇ ਨਾਲ ਹੀ ਦਿੱਲੀ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ ਰਿਹਾ। ਉੱਧਰ ਪ੍ਰਾਈਵੇਟ ਮੌਸਮ ਏਜੰਸੀ ਸਕਾਈਮੇਟ ਮੁਤਾਬਕ ਦਿੱਲੀ ਦੇ ਸਫਦਰਜੰਗ ਵਿੱਚ 45.6˚C ਪਾਰਾ ਦਰਜ ਕੀਤਾ ਗਿਆ ਜੋ 2009 ਦੇ ਬਾਅਦ ਸਭ ਤੋਂ ਵੱਧ ਹੈ। ਗਰਮੀ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। 23 ਮਈ ਦੇ ਆਸਪਾਸ ਹੋਈ ਬਾਰਸ਼ ਦੇ ਬਾਅਦ ਦਿੱਲੀ ਤੇ ਉਸ ਨਾਲ ਲੱਗਦੇ ਖੇਤਰਾਂ ਵਿੱਚ ਲੰਮੇ ਸਮੇਂ ਤੋਂ ਮੌਸਮ ਖ਼ੁਸ਼ਕ ਤੇ ਬੇਹੱਦ ਗਰਮ ਬਣਿਆ ਹੋਇਆ ਹੈ।
Loading...
First published: June 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...