Home /News /national /

ਹਿਮਾਚਲ 'ਚ ਜਾਟੋਂ ਡੈਮ ਦੇ ਖੋਲ੍ਹੇ ਗੇਟ, ਯਮੁਨਾ ਦਾ ਵਧਿਆ ਪਾਣੀ, ਲੈਂਡਸਲਾਇਡ ਕਾਰਨ ਪਾਉਂਟਾ-ਸ਼ਿਲਾਈ ਹਾਈਵੇਅ ਬੰਦ

ਹਿਮਾਚਲ 'ਚ ਜਾਟੋਂ ਡੈਮ ਦੇ ਖੋਲ੍ਹੇ ਗੇਟ, ਯਮੁਨਾ ਦਾ ਵਧਿਆ ਪਾਣੀ, ਲੈਂਡਸਲਾਇਡ ਕਾਰਨ ਪਾਉਂਟਾ-ਸ਼ਿਲਾਈ ਹਾਈਵੇਅ ਬੰਦ

ਹਿਮਾਚਲ 'ਚ ਜਾਟੋਂ ਡੈਮ ਦੇ ਖੋਲ੍ਹੇ ਗੇਟ, ਯਮੁਨਾ ਦਾ ਵਧਿਆ ਪਾਣੀ, ਲੈਂਡਸਲਾਇਡ ਕਾਰਨ ਪਾਉਂਟਾ-ਸ਼ਿਲਾਈ ਹਾਈਵੇਅ ਬੰਦ

ਹਿਮਾਚਲ 'ਚ ਜਾਟੋਂ ਡੈਮ ਦੇ ਖੋਲ੍ਹੇ ਗੇਟ, ਯਮੁਨਾ ਦਾ ਵਧਿਆ ਪਾਣੀ, ਲੈਂਡਸਲਾਇਡ ਕਾਰਨ ਪਾਉਂਟਾ-ਸ਼ਿਲਾਈ ਹਾਈਵੇਅ ਬੰਦ

Heavy Rain in Himachal: ਹਿਮਾਚਲ ਵਿੱਚ ਮਾਨਸੂਨ ਦੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਸੀਜ਼ਨ ਦੇ 45 ਦਿਨਾਂ ਦੌਰਾਨ ਸੜਕ ਹਾਦਸਿਆਂ, ਹੜ੍ਹਾਂ, ਬੱਦਲ ਫਟਣ ਆਦਿ ਕਾਰਨ 186 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਿਮਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 31 ਲੋਕਾਂ ਦੀ ਮੌਤ ਹੋਈ ਹੈ। ਨਾਲ ਹੀ 680 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਹੋਰ ਪੜ੍ਹੋ ...
  • Share this:

Himachal News: ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਸਿਰਮੌਰ 'ਚ ਸਰਹੱਦੀ ਖੇਤਰ 'ਤੇ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਪਾਣੀ ਦਾ ਪੱਧਰ ਵਧਣ ਤੋਂ ਬਾਅਦ ਸਿਰਮੌਰ ਜ਼ਿਲ੍ਹੇ ਦਾ ਪਾਉਂਟਾ ਸਾਹਿਬ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ 'ਤੇ ਹੈ। ਪ੍ਰਸ਼ਾਸਨ ਨੇ ਯਮੁਨਾ ਨਦੀ ਦੇ ਕਿਨਾਰੇ ਗੋਤਾਖੋਰਾਂ ਦੇ ਨਾਲ ਪੁਲਿਸ ਅਤੇ ਹੋਮ ਗਾਰਡ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਹੈ।

ਦਰਅਸਲ, ਭਾਰੀ ਬਾਰਸ਼ ਤੋਂ ਬਾਅਦ ਇਸ ਵਾਰ ਯਮੁਨਾ ਨਦੀ ਨੇ ਆਪਣੇ ਉਛਾਲ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਡੀਐਸਪੀ ਪਾਉਂਟਾ ਸਾਹਿਬ ਵੀਰ ਬਹਾਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਦੇ ਮੱਦੇਨਜ਼ਰ ਇੱਥੇ ਪੁਲਿਸ ਅਤੇ ਹੋਮਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗਿਰੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਜਾਟੋਂ ਡੈਮ ਦੇ ਦਰਵਾਜ਼ੇ ਬਾਰ-ਬਾਰ ਖੋਲ੍ਹੇ ਜਾ ਰਹੇ ਹਨ, ਜਿਸ ਕਾਰਨ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਹੋਰ ਵੱਧ ਰਿਹਾ ਹੈ। ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਯਮੁਨਾ ਨਦੀ ਦੇ ਕਿਨਾਰਿਆਂ 'ਤੇ ਕਈ ਥਾਵਾਂ 'ਤੇ ਚੇਤਾਵਨੀ ਬੋਰਡ ਵੀ ਲਗਾਏ ਹਨ ਅਤੇ ਲੋਕਾਂ ਨੂੰ ਨਦੀ ਤੋਂ ਦੂਰੀ ਬਣਾਉਣ ਦੀ ਸਲਾਹ ਦਿੱਤੀ ਹੈ।

ਸ਼ਿਲਈ ਹਾਈਵੇਅ ਬੰਦ

ਸਿਰਮੌਰ ਵਿੱਚ ਪਾਉਂਟਾ ਸ਼ਿਲਾਈ ਨੈਸ਼ਨਲ ਹਾਈਵੇ-707 ਹੇਵਨਾ ਨੇੜੇ ਬੰਦ ਹੈ। ਰਾਤ ਸਮੇਂ ਪਹਾੜੀ ਖਿਸਕਣ ਕਾਰਨ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਯਾਤਰੀ ਪਹਾੜੀ ਉੱਤੇ ਚੜ੍ਹ ਕੇ ਦੂਜੇ ਸਿਰੇ ਤੱਕ ਪਹੁੰਚ ਗਏ। ਇਸ ਤੋਂ ਇਲਾਵਾ ਸੋਲਨ ਜ਼ਿਲ੍ਹੇ ਦੀ ਧਰਮਪੁਰ-ਕਸੌਲੀ ਸੜਕ ਧਰਮਪੁਰ ਚੌਕ ਤੋਂ ਕਰੀਬ 500 ਮੀਟਰ ਅੱਗੇ ਪਾਣੀ ਵਿੱਚ ਡੁੱਬੀ ਹੋਈ ਹੈ। ਵਾਹਨਾਂ ਨੂੰ ਵਾਇਆ ਸੁੱਖੀ ਜੌਹਰੀ ਸਨਾਵਰ ਮਾਰਗ 'ਤੇ ਮੋੜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਚੰਬਾ 'ਚ ਲਾਹੜੂ -ਚੁਵਾਡੀ ਰੋਡ 'ਤੇ ਜ਼ਮੀਨ ਖਿਸਕਣ ਕਾਰਨ ਸੜਕ ਬੰਦ ਹੋ ਗਈ ਹੈ।

186 ਲੋਕਾਂ ਦੀ ਗਈ ਜਾਨ

ਹਿਮਾਚਲ 'ਚ ਮਾਨਸੂਨ ਦੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਸੀਜ਼ਨ ਦੇ 45 ਦਿਨਾਂ ਦੌਰਾਨ ਸੜਕ ਹਾਦਸਿਆਂ, ਹੜ੍ਹਾਂ, ਬੱਦਲ ਫਟਣ ਆਦਿ ਕਾਰਨ 186 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਿਮਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 31 ਲੋਕਾਂ ਦੀ ਮੌਤ ਹੋਈ ਹੈ। ਨਾਲ ਹੀ 680 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

Published by:Tanya Chaudhary
First published:

Tags: Cloud Burst, Heavy rain fall, Himachal, Landslide