Home /News /national /

ਹਿਮਾਚਲ 'ਚ ਭਾਰੀ ਮੀਂਹ ਦਾ ਕਹਿਰ, ਸ਼੍ਰੀਖੰਡ ਮਹਾਦੇਵ ਯਾਤਰਾ ਤੇ ਲਾਈ ਰੋਕ

ਹਿਮਾਚਲ 'ਚ ਭਾਰੀ ਮੀਂਹ ਦਾ ਕਹਿਰ, ਸ਼੍ਰੀਖੰਡ ਮਹਾਦੇਵ ਯਾਤਰਾ ਤੇ ਲਾਈ ਰੋਕ

ਹਿਮਾਚਲ 'ਚ ਭਾਰੀ ਮੀਂਹ ਦਾ ਕਹਿਰ, ਸ਼੍ਰੀਖੰਡ ਮਹਾਦੇਵ ਯਾਤਰਾ ਤੇ ਲਾਈ ਰੋਕ

ਹਿਮਾਚਲ 'ਚ ਭਾਰੀ ਮੀਂਹ ਦਾ ਕਹਿਰ, ਸ਼੍ਰੀਖੰਡ ਮਹਾਦੇਵ ਯਾਤਰਾ ਤੇ ਲਾਈ ਰੋਕ

Heavy Rain in Kullu: ਹਿਮਾਚਲ ਪ੍ਰਦੇਸ਼ 'ਚ ਮੀਂਹ ਦਾ ਕਹਿਰ ਜਾਰੀ ਹੈ। ਸੂਬੇ ਦੇ ਕੁੱਲੂ ਜ਼ਿਲੇ 'ਚ ਜ਼ਿਆਦਾ ਤਬਾਹੀ ਦੇਖਣ ਨੂੰ ਮਿਲ ਰਹੀ ਹੈ। ਮਨਾਲੀ 'ਚ ਬੁੱਧਵਾਰ ਨੂੰ ਹੋਈ ਭਾਰੀ ਬਾਰਿਸ਼ ਤੋਂ ਬਾਅਦ ਕੁੱਲੂ ਦੇ ਐਨੀ 'ਚ ਵੀ ਭਾਰੀ ਬਾਰਿਸ਼ ਹੋਈ ਹੈ। ਇਸ ਕਾਰਨ ਐਨੀ ਸਬ ਡਿਵੀਜ਼ਨ ਦੇ ਨਿਰਮੰਡ ਤੋਂ ਥਰਲਾ ਰੋਡ ’ਤੇ ਜ਼ਮੀਨ ਖਿਸਕ ਗਈ ਹੈ। ਡਾਵਰੀ ਡਰੇਨ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਨਾਲੇ ਦੇ ਅੱਗੇ ਜ਼ਮੀਨ ਖਿਸਕਣ ਕਾਰਨ ਸਵਾਰੀਆਂ ਦੇ ਵਾਹਨਾਂ ਦਾ ਵੀ ਨੁਕਸਾਨ ਹੋਇਆ ਹੈ। ਫਿਲਹਾਲ ਪ੍ਰਸ਼ਾਸਨ ਨੇ ਸ਼੍ਰੀਖੰਡ ਮਹਾਦੇਵ ਯਾਤਰਾ 'ਤੇ ਰੋਕ ਲਗਾ ਦਿੱਤੀ ਹੈ।ਸੁਮਰਾ ਕੈਂਚੀ ਨੇੜੇ ਢਿੱਗਾਂ ਡਿੱਗ ਗਈਆਂ ਹਨ। ਡੀਸੀਪੀ ਅਨੀ ਦੇਵੇਂਦਰ ਨੇਗੀ ਨੇ ਇਹ ਜਾਣਕਾਰੀ ਦਿੱਤੀ ਹੈ।

ਹੋਰ ਪੜ੍ਹੋ ...
  • Share this:
    ਕੁੱਲੂ: ਹਿਮਾਚਲ ਪ੍ਰਦੇਸ਼ 'ਚ ਮੀਂਹ ਦਾ ਕਹਿਰ ਜਾਰੀ ਹੈ। ਸੂਬੇ ਦੇ ਕੁੱਲੂ ਜ਼ਿਲੇ 'ਚ ਜ਼ਿਆਦਾ ਤਬਾਹੀ ਦੇਖਣ ਨੂੰ ਮਿਲ ਰਹੀ ਹੈ। ਮਨਾਲੀ 'ਚ ਬੁੱਧਵਾਰ ਨੂੰ ਹੋਈ ਭਾਰੀ ਬਾਰਿਸ਼ ਤੋਂ ਬਾਅਦ ਕੁੱਲੂ ਦੇ ਐਨੀ 'ਚ ਵੀ ਭਾਰੀ ਬਾਰਿਸ਼ ਹੋਈ ਹੈ। ਇਸ ਕਾਰਨ ਐਨੀ ਸਬ ਡਿਵੀਜ਼ਨ ਦੇ ਨਿਰਮੰਡ ਤੋਂ ਥਰਲਾ ਰੋਡ ’ਤੇ ਜ਼ਮੀਨ ਖਿਸਕ ਗਈ ਹੈ। ਡਾਵਰੀ ਡਰੇਨ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਨਾਲੇ ਦੇ ਅੱਗੇ ਜ਼ਮੀਨ ਖਿਸਕਣ ਕਾਰਨ ਸਵਾਰੀਆਂ ਦੇ ਵਾਹਨਾਂ ਦਾ ਵੀ ਨੁਕਸਾਨ ਹੋਇਆ ਹੈ। ਫਿਲਹਾਲ ਪ੍ਰਸ਼ਾਸਨ ਨੇ ਸ਼੍ਰੀਖੰਡ ਮਹਾਦੇਵ ਯਾਤਰਾ 'ਤੇ ਰੋਕ ਲਗਾ ਦਿੱਤੀ ਹੈ।ਸੁਮਰਾ ਕੈਂਚੀ ਨੇੜੇ ਢਿੱਗਾਂ ਡਿੱਗ ਗਈਆਂ ਹਨ। ਡੀਸੀਪੀ ਅਨੀ ਦੇਵੇਂਦਰ ਨੇਗੀ ਨੇ ਇਹ ਜਾਣਕਾਰੀ ਦਿੱਤੀ ਹੈ।

    ਦਰਅਸਲ ਐਨੀ 'ਚ ਭੀਮਾ ਡਾਵਰੀ ਨੇੜੇ ਡਰੇਨ 'ਚ ਹੜ੍ਹ ਆ ਗਿਆ ਹੈ। ਇਸ ਲਈ ਪ੍ਰਸ਼ਾਸਨ ਨੇ ਸ਼੍ਰੀਖੰਡ ਮਹਾਦੇਵ ਯਾਤਰਾ 'ਤੇ ਰੋਕ ਲਗਾ ਦਿੱਤੀ ਹੈ। ਪਾਰਵਤੀ ਬਾਗ ਤੋਂ ਭੀਮ ਡਾਵਰੀ ਲਈ ਬਚਾਅ ਟੀਮਾਂ ਨੂੰ ਬੁਲਾਇਆ ਗਿਆ ਹੈ।

    ਮਨਾਲੀ ਵਿੱਚ ਹੋਇਆ ਨੁਕਸਾਨ

    ਮੀਂਹ ਕਾਰਨ ਮਨਾਲੀ ਵਿੱਚ ਭਜੋਗੀ ਨਾਲੇ ਵਿੱਚ ਪਾਣੀ ਭਰ ਗਿਆ ਅਤੇ ਪਾਣੀ ਘਰਾਂ ਸਮੇਤ ਵੋਲਵੋ ਬੱਸ ਸਟੈਂਡ ਵਿੱਚ ਦਾਖਲ ਹੋ ਗਿਆ। ਇਸ ਦੌਰਾਨ ਨਾਲਾ ਹਾਈਵੇਅ 'ਤੇ ਵਹਿਣ ਲੱਗਾ ਅਤੇ ਸਾਰੇ ਸੈਲਾਨੀ ਸੜਕ 'ਤੇ ਆ ਗਏ। ਤੁਹਾਨੂੰ ਦੱਸ ਦੇਈਏ ਕਿ ਮਨਾਲੀ ਦੇ ਵੋਲਵੋ ਬੱਸ ਸਟੈਂਡ ਤੋਂ ਸ਼ਹਿਰ ਨੂੰ ਜਾਣ ਵਾਲੀ ਸੜਕ ਕੱਟਦੀ ਹੈ ਅਤੇ ਹਾਈਵੇਅ ਹੇਠਾਂ ਤੋਂ ਲੰਘ ਕੇ ਅੱਗੇ ਨਿਕਲਦੀ ਹੈ। ਬੁੱਧਵਾਰ ਸਵੇਰੇ ਪਏ ਭਾਰੀ ਮੀਂਹ ਕਾਰਨ ਵਾਰਡ ਇੱਕ, ਦੋ ਅਤੇ ਤਿੰਨ ਵਿੱਚ ਡਰੇਨ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਇਸ ਦੇ ਨਾਲ ਹੀ ਮਨਾਲੀ ਵੋਲਵੋ ਬੱਸ ਸਟੈਂਡ ਵੀ ਨਾਲੇ ਵਿੱਚ ਤਬਦੀਲ ਹੋ ਗਿਆ। ਇੱਥੇ ਸਰਕਾਰੀ ਬੱਸਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ।

    ਲਗਾਤਾਰ ਮੀਂਹ ਕਾਰਨ ਸੜਕਾਂ ਦਾ ਨੁਕਸਾਨ

    ਹਿਮਾਚਲ ਵਿੱਚ ਮੀਂਹ ਕਾਰਨ ਬੁੱਧਵਾਰ ਨੂੰ ਦੋ ਨੈਸ਼ਨਲ ਹਾਈਵੇ ਸਮੇਤ ਸੱਤ ਸੜਕਾਂ ਵਾਹਨਾਂ ਦੀ ਆਵਾਜਾਈ ਲਈ ਠੱਪ ਹੋ ਗਈਆਂ। ਇਸ ਦੌਰਾਨ ਢਿੱਗਾਂ ਡਿੱਗਣ ਕਾਰਨ 13 ਘਰ ਅਤੇ 11 ਗਊਸ਼ਾਲਾ ਨੁਕਸਾਨੀਆਂ ਗਈਆਂ ਹਨ। ਸੂਬੇ ਵਿੱਚ ਹੁਣ ਤੱਕ ਮੀਂਹ ਕਾਰਨ 16,505 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਵੀਰਵਾਰ ਨੂੰ ਵੀ ਸੂਬੇ 'ਚ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮਾਨਸੂਨ ਸੀਜ਼ਨ 'ਚ ਹੁਣ ਤੱਕ 70 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ ਸੜਕ ਹਾਦਸੇ ਵੀ ਸ਼ਾਮਲ ਹਨ। ਕੁੱਲੂ ਵਿੱਚ ਮਾਨਸੂਨ ਤਬਾਹੀ ਮਚਾ ਰਿਹਾ ਹੈ। ਕਸੋਲ ਘਾਟੀ ਦੇ ਚੋਜ 'ਚ ਬੱਦਲ ਫਟਣ ਕਾਰਨ ਲਾਪਤਾ ਹੋਏ ਚਾਰ ਨੌਜਵਾਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
    Published by:Drishti Gupta
    First published:

    Tags: Himachal, Landslide, Rain

    ਅਗਲੀ ਖਬਰ