Mumbai Rains: ਮੁੰਬਈ ਵਿਚ ਬਾਰਸ਼ ਦਾ ਕਹਿਰ, ਕੰਧ ਡਿੱਗਣ ਕਾਰਨ 11 ਲੋਕਾਂ ਦੀ ਮੌਤ

News18 Punjabi | News18 Punjab
Updated: July 18, 2021, 8:48 AM IST
share image
Mumbai Rains: ਮੁੰਬਈ ਵਿਚ ਬਾਰਸ਼ ਦਾ ਕਹਿਰ, ਕੰਧ ਡਿੱਗਣ ਕਾਰਨ 11 ਲੋਕਾਂ ਦੀ ਮੌਤ
Mumbai Rains: ਮੁੰਬਈ ਵਿਚ ਬਾਰਸ਼ ਦਾ ਕਹਿਰ, ਕੰਧ ਡਿੱਗਣ ਕਾਰਨ 11 ਲੋਕਾਂ ਦੀ ਮੌਤ

  • Share this:
  • Facebook share img
  • Twitter share img
  • Linkedin share img
ਮੁੰਬਈ ਵਿਚ ਭਾਰੀ ਬਾਰਸ਼ (Mumbai Rain) ਇਕ ਵਾਰ ਫਿਰ ਬਿਪਤਾ ਬਣ ਗਈ। ਮੁੰਬਈ 'ਚ ਬੀਤੀ ਰਾਤ ਤੋਂ ਭਾਰੀ ਬਾਰਸ਼ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ।

ਇਸ ਦੌਰਾਨ ਹੁਣ ਖ਼ਬਰਾਂ ਆਈਆਂ ਹਨ ਕਿ ਭਾਰੀ ਬਾਰਸ਼ ਕਾਰਨ ਚੈਂਬੂਰ (Chembur) ਵਿੱਚ ਕੰਧ ਢਹਿ ਜਾਣ ਕਾਰਨ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ। ਵਿਕਰੋਲੀ ਵਿੱਚ ਮੀਂਹ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਅਜੇ ਜਾਰੀ ਹੈ।

ਸ਼ਨੀਵਾਰ ਦੇਰ ਰਾਤ ਤੋਂ ਮੁੰਬਈ ਵਿੱਚ ਪਏ ਭਾਰੀ ਮੀਂਹ ਕਾਰਨ ਹਨੂਮਾਨ ਨਗਰ ਤੋਂ ਕੰਦੀਵਾਲੀ ਤੱਕ ਖੇਤਰ ਵਿਚ ਪਾਣੀ ਭਰ ਗਿਆ ਹੈ। ਮੀਂਹ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਮੁੰਬਈ ਅਤੇ ਆਸ ਪਾਸ ਦੀਆਂ ਸੜਕਾਂ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈਆਂ ਹਨ।



ਗਾਂਧੀ ਮਾਰਕੀਟ ਖੇਤਰ ਵਿੱਚ ਪਾਣੀ ਭਰ ਜਾਣ ਕਾਰਨ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।
Published by: Gurwinder Singh
First published: July 18, 2021, 8:47 AM IST
ਹੋਰ ਪੜ੍ਹੋ
ਅਗਲੀ ਖ਼ਬਰ