ਬੰਗਲੌਰ: Bengaluru Heavy Rain: ਵੀਰਵਾਰ ਨੂੰ ਕਰਨਾਟਕ (Heavy rain in Karnatka) ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਪਿਆ। ਰਾਜਧਾਨੀ ਬੈਂਗਲੁਰੂ 'ਚ ਮੀਂਹ (Rain) ਕਾਰਨ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਪਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਮੀਂਹ ਦੌਰਾਨ ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਵੀ ਮੌਤ (Death) ਹੋ ਗਈ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਦਰੱਖਤ ਡਿੱਗ ਗਏ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਹੋਰ ਮੀਂਹ ਪੈਣ ਦੀ ਭਵਿੱਖਬਾਣੀ (Rain Forecast) ਕੀਤੀ ਹੈ।
ਬੈਂਗਲੁਰੂ ਦੀ ਸਿਵਲ ਬਾਡੀ ਅਤੇ ਫਾਇਰ ਵਿਭਾਗ ਨੇ ਪਾਣੀ ਭਰੇ ਇਲਾਕਿਆਂ ਵਿੱਚ ਐਮਰਜੈਂਸੀ ਮੁਹਿੰਮ ਚਲਾਈ ਹੈ। ਬੀਬੀਐਮਪੀ ਮੁਤਾਬਕ ਤੇਜ਼ ਹਵਾ ਕਾਰਨ ਸ਼ਹਿਰ ਵਿੱਚ 12 ਦਰੱਖਤ ਜੜ੍ਹੋਂ ਪੁੱਟੇ ਗਏ। ਭਾਰਤੀ ਮੌਸਮ ਵਿਭਾਗ (IMD) ਨੇ ਤਿੰਨ ਦਿਨ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਅਜਿਹੇ 'ਚ ਬੀਬੀਐੱਮਪੀ ਨੇ ਆਪਣੇ ਸਟਾਫ ਨੂੰ ਚੌਕਸ ਰਹਿਣ ਲਈ ਕਿਹਾ ਹੈ। ਸੜਕਾਂ ਅਤੇ ਟ੍ਰੈਫਿਕ ਜੰਕਸ਼ਨ 'ਤੇ ਪਾਣੀ ਦੀ ਰੁਕਾਵਟ ਵਰਗੀਆਂ ਸ਼ਿਕਾਇਤਾਂ 'ਤੇ ਤੇਜ਼ੀ ਨਾਲ ਧਿਆਨ ਦੇਣ ਲਈ ਤਿਆਰ ਰਹੋ। ਅਧਿਕਾਰੀਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਬੀਬੀਐਮਪੀ ਦੇ ਚੀਫ਼ ਕਮਿਸ਼ਨਰ ਗੌਰਵ ਗੁਪਤਾ ਨੇ ਕਿਹਾ ਕਿ ਜੇਕਰ ਲੋਕਾਂ ਦੀ ਮਦਦ ਨਾ ਕੀਤੀ ਗਈ ਤਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਢਾਈ ਘੰਟੇ ਦੀ ਬਾਰਿਸ਼
ਬੈਂਗਲੁਰੂ 'ਚ ਵੀਰਵਾਰ ਰਾਤ ਕਰੀਬ 8 ਵਜੇ ਤੋਂ 10.30 ਵਜੇ ਤੱਕ ਭਾਰੀ ਮੀਂਹ ਪਿਆ। ਇਸ ਕਾਰਨ ਬੈਂਗਲੁਰੂ ਦੱਖਣੀ, ਕਥਾਰੀਗੁੱਪੇ, ਬਨਸ਼ੰਕਰੀ ਅਤੇ ਜੇਪੀ ਨਗਰ ਦੇ ਨੀਵੇਂ ਇਲਾਕਿਆਂ ਵਿੱਚ ਕਈ ਥਾਵਾਂ 'ਤੇ ਪਾਣੀ ਭਰ ਗਿਆ। ਦੱਸਿਆ ਜਾ ਰਿਹਾ ਹੈ ਕਿ ਭਾਰੀ ਮੀਂਹ ਕਾਰਨ ਕਈ ਵੱਡੇ ਨਾਲੇ ਭਰ ਗਏ ਸਨ। ਜਿਸ ਕਾਰਨ ਸੜਕਾਂ 'ਤੇ ਪਾਣੀ ਤੇਜ਼ ਰਫ਼ਤਾਰ ਨਾਲ ਵਹਿਣ ਲੱਗਾ।
ਇੱਕ ਦੀ ਮੌਤ
ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਮੁਤਾਬਕ ਬਿਜਲੀ ਦਾ ਕਰੰਟ ਲੱਗਣ ਨਾਲ ਮਰਨ ਵਾਲਾ ਵਿਅਕਤੀ ਮੰਗਮਨਪੱਲੀ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਫਲ ਵਿਕਰੇਤਾ ਵਸੰਤ ਬਿਜਲੀ ਦੇ ਖੰਭੇ ਨਾਲ ਲਟਕਦੀਆਂ ਕੱਟੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਕਰੰਟ ਲੱਗ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਚੰਦਰਯੁਤ ਪੁਲਸ ਸਟੇਸ਼ਨ 'ਚ ਬੇਂਗਲੁਰੂ ਬਿਜਲੀ ਸਪਲਾਈ ਕੰਪਨੀ (ਬੇਸਕਾਮ) ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਬੇਸਕਾਮ ਕਰਮਚਾਰੀਆਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਘਟਨਾ ਦੇ ਸਮੇਂ ਇਲਾਕੇ ਵਿੱਚ ਬਿਜਲੀ ਕੱਟ ਸੀ। (ANI ਇੰਪੁੱਟ ਦੇ ਨਾਲ)
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bengaluru, Heavy rain fall, Karnataka, Rain, Viral video, Weather