• Home
  • »
  • News
  • »
  • national
  • »
  • HELICOPTER CARRYING CDS BIPIN RAWAT CRASHES WATCH THE SCENE VIDEO KS

CDS ਬਿਪਿਨ ਰਾਵਤ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ

Bipin Rawat Helicopter Crash: ਬਿਪਿਨ ਰਾਵਤ ਦੇ ਨਾਲ Mi ਸੀਰੀਜ਼ ਦੇ ਹੈਲੀਕਾਪਟਰ ਵਿੱਚ ਉਨ੍ਹਾਂ ਦੇ ਕੁਝ ਸਟਾਫ ਅਤੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

  • Share this:
    ਕੁਨੂਰ: ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ (CDS Bipin Rawat) ਸਮੇਤ ਫੌਜ ਦੇ ਸੀਨੀਅਰ ਅਧਿਕਾਰੀਆਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਤਾਮਿਲਨਾਡੂ 'ਚ ਹਾਦਸਾਗ੍ਰਸਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਰਿਪੋਰਟਾਂ ਮੁਤਾਬਕ ਹੈਲੀਕਾਪਟਰ 'ਚ ਕਰੀਬ 14 ਲੋਕ ਸਵਾਰ ਸਨ। ਸੀਡੀਐਸ ਰਾਵਤ ਦੀ ਪਤਨੀ ਦਾ ਨਾਂ ਵੀ ਯਾਤਰੀਆਂ ਵਿੱਚ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਤਿੰਨ ਅਫਸਰਾਂ ਨੂੰ ਬਚਾਇਆ ਜਾ ਚੁੱਕਾ ਹੈ। ਜ਼ਖਮੀਆਂ ਨੂੰ ਨੀਲਗਿਰੀ ਛਾਉਣੀ ਲਿਜਾਇਆ ਗਿਆ ਹੈ।


    ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਬਿਪਿਨ ਰਾਵਤ ਦੇ ਨਾਲ Mi ਸੀਰੀਜ਼ ਦੇ ਹੈਲੀਕਾਪਟਰ ਵਿੱਚ ਉਨ੍ਹਾਂ ਦੇ ਕੁਝ ਸਟਾਫ ਅਤੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।


    ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਇਹ ਜਾਣਕਾਰੀ ਭਾਰਤੀ ਹਵਾਈ ਸੈਨਾ ਨੇ ਦਿੱਤੀ। ਜਾਣਕਾਰੀ ਅਨੁਸਾਰ ਬਿਪਿਨ ਰਾਵਤ, ਮਧੁਲਿਕਾ ਰਾਵਤ, ਬ੍ਰਿਗੇਡੀਅਰ ਐਲ.ਐਸ.ਲਿੱਡਰ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਐਨ.ਕੇ ਗੁਰਸੇਵਕ ਸਿੰਘ, ਐਨ.ਕੇ ਜਤਿੰਦਰ ਕੁਮਾਰ, ਵਿਵੇਕ ਕੁਮਾਰ, ਬੀ ਸਾਈ ਤੇਜਾ, ਹੌਲਦਾਰ ਸਤਪਾਲ ਹਾਜ਼ਰ ਸਨ। ਹੈਲੀਕਾਪਟਰ ਰਾਹੀਂ ਦਿੱਲੀ ਤੋਂ ਸਲੂਰ ਜਾ ਰਹੇ ਸਨ।
    Published by:Krishan Sharma
    First published: