ਨਵੀਂ ਦਿੱਲੀ : ਤਮਿਲਨਾਡੂ(Tamil Nadu)ਦੇ ਵੈਲਿੰਗਟਨ ਵਿੱਚ ਡਿਫੈਂਸ ਸਰਵਿਸਿਜ਼ ਸਟਾਫ ਕਾਲਜ (DSSC) ਦੇ ਡਾਇਰੈਕਟਰ ਸਟਾਫ਼ ਅਤੇ ਕੁਨੂਰ (Coonoor) ਨੇੜੇ ਬੁੱਧਵਾਰ ਨੂੰ ਹੋਏ ਦੁਰਘਟਨਾਗ੍ਰਸਤ Mi-17V5 ਹੈਲੀਕਾਪਟਰ ਹਾਦਸੇ(Mi-17V5 helicopter crash) ਦਾ ਇਕਲੌਤਾ ਬਚਣ ਵਾਲਾ ਗਰੁੱਪ ਕੈਪਟਨ ਵਰੁਣ ਸਿੰਘ(Group Captain Varun Singh) ਬੈਂਗਲੁਰੂ ਦੇ ਮਿਲਟਰੀ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ।
ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਨਾਲ ਆਈਏਐਫ ਹੈਲੀਕਾਪਟਰ 'ਤੇ ਸਵਾਰ ਹਵਾਈ ਸੈਨਾ ਦਾ ਅਧਿਕਾਰੀ, ਫਲਾਈਟ 'ਚ ਸਵਾਰ 14 ਲੋਕਾਂ 'ਚੋਂ ਇਕੱਲਾ ਬਚਿਆ ਹੈ। ਹਾਲਾਂਕਿ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪਿਛਲੇ ਸਾਲ ਉਸਦੇ ਤੇਜਸ ਹਲਕੇ ਲੜਾਕੂ ਜਹਾਜ਼ ਵਿੱਚ ਇੱਕ ਵੱਡੀ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਇੱਕ ਸੰਭਾਵਿਤ ਮੱਧ-ਹਵਾਈ ਦੁਰਘਟਨਾ ਨੂੰ ਟਾਲਣ ਲਈ ਉਸਨੂੰ ਅਗਸਤ ਵਿੱਚ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 18 ਸਤੰਬਰ ਨੂੰ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਪੱਤਰ ਲਿਖਿਆ ਸੀ। ਇਹ ਚਿੱਠੀ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਵਰੁਣ ਸਿੰਘ ਦੀ ਇਹ ਚਿੱਠੀ ਪੜ੍ਹਨ ਯੋਗ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਨੰਬਰ ਕਿਸੇ ਦੀ ਕਿਸਮਤ ਦਾ ਫੈਸਲਾ ਨਹੀਂ ਕਰਦੇ।
ਆਰਮੀ ਪਬਲਿਕ ਸਕੂਲ ਚੰਡੀਮੰਦਰ, ਹਰਿਆਣਾ ਦੇ ਪ੍ਰਿੰਸੀਪਲ ਨੂੰ ਲਿਖੇ ਪੱਤਰ ਵਿੱਚ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਨੇ ਲਿਖਿਆ ਹੈ ਕਿ ਔਸਤ ਦਰਜੇ ਦਾ ਹੋਣਾ ਠੀਕ ਹੈ। ਹਰ ਕੋਈ ਸਕੂਲ ਵਿੱਚ ਉੱਤਮ ਨਹੀਂ ਹੋ ਸਕਦਾ ਅਤੇ ਹਰ ਕੋਈ 90% ਤੋਂ ਵੱਧ ਸਕੋਰ ਨਹੀਂ ਕਰ ਸਕਦਾ। ਹਾਲਾਂਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਹ ਇੱਕ ਸ਼ਾਨਦਾਰ ਪ੍ਰਾਪਤੀ ਹੈ ਅਤੇ ਇਸਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਪਰ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਇਹ ਨਾ ਸੋਚੋ ਕਿ ਤੁਸੀਂ ਔਸਤ ਦਰਜ ਦੇ ਹੋ।
ਉਨ੍ਹਾਂ ਨੇ ਅੱਗੇ ਲਿਖਿਆ ਕਿ ਤੁਸੀਂ ਸਕੂਲ ਵਿੱਚ ਔਸਤ ਦਰਜੇ ਦੇ ਹੋ ਸਕਦੇ ਹੋ ਪਰ ਇਹ ਕਿਸੇ ਵੀ ਤਰ੍ਹਾਂ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਚੀਜਾਂ ਦਾ ਪੈਮਾਨਾ ਨਹੀਂ ਹੈ। ਤੁਸੀਂ ਇਹ ਲੱਭਣ ਦੀ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਕਿਸ ਵਿੱਚ ਚੰਗੇ ਹੋ, ਇਹ ਕਲਾ, ਸੰਗੀਤ, ਗ੍ਰਾਫਿਕ ਡਿਜ਼ਾਈਨ, ਸਾਹਿਤ ਵਰਗਾ ਕੁਝ ਵੀ ਹੋ ਸਕਦਾ ਹੈ। ਤੁਸੀਂ ਜੋ ਵੀ ਕੰਮ ਕਰਦੇ ਹੋ ਉਸ ਲਈ ਸਮਰਪਿਤ ਰਹੋ ਅਤੇ ਆਪਣਾ ਸਰਵੋਤਮ ਦਿਓ। ਇਹ ਸੋਚ ਕੇ ਕਦੇ ਵੀ ਸੌਂਣ ਨਾ ਜਾਓ ਕਿ ਮੈਂ ਕੁਝ ਚੀਜ਼ਾਂ ਲਈ ਥੋੜ੍ਹਾ ਹੋਰ ਜਤਨ ਕਰ ਸਕਦਾ ਸੀ।
ਗਰੁੱਪ ਕੈਪਟਨ ਵਰੁਣ ਸਿੰਘ ਨੇ ਵੀ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਕਦੇ ਵੀ ਉਮੀਦ ਨਾ ਛੱਡੋ, ਕਦੇ ਇਹ ਨਾ ਸੋਚੋ ਕਿ ਤੁਸੀਂ ਜੋ ਬਣਨਾ ਚਾਹੁੰਦੇ ਹੋ, ਉਸ ਵਿੱਚ ਤੁਸੀਂ ਚੰਗੇ ਨਹੀਂ ਹੋ ਸਕਦੇ। ਇਹ ਆਸਾਨ ਨਹੀਂ ਹੋਵੇਗਾ ਅਤੇ ਇਸ ਲਈ ਮਿਹਨਤ ਕਰਨੀ ਪਵੇਗੀ। ਇਸ ਲਈ ਸਮਾਂ ਅਤੇ ਆਰਾਮ ਦੀ ਕੁਰਬਾਨੀ ਕਰਨੀ ਪਵੇਗੀ। ਮੈਂ ਔਸਤ ਦਰਜੇ ਦਾ ਸੀ ਪਰ ਅੱਜ ਮੈਂ ਆਪਣੇ ਕਰੀਅਰ ਵਿੱਚ ਇੱਕ ਮੁਸ਼ਕਲ ਮੀਲ ਪੱਥਰ 'ਤੇ ਪਹੁੰਚ ਗਿਆ ਹਾਂ। ਇਹ ਨਾ ਸੋਚੋ ਕਿ 12ਵੀਂ ਦੇ ਬੋਰਡ ਦੇ ਅੰਕ ਤੈਅ ਕਰਦੇ ਹਨ ਕਿ ਤੁਸੀਂ ਜ਼ਿੰਦਗੀ ਵਿੱਚ ਕੀ ਪ੍ਰਾਪਤ ਕਰਨ ਦੇ ਯੋਗ ਹੋ। ਆਪਣੇ ਆਪ ਵਿੱਚ ਵਿਸ਼ਵਾਸ ਕਰੋ ਅਤੇ ਇਸਦੇ ਲਈ ਕੰਮ ਕਰੋ।
ਦੱਸ ਦੇਈਏ ਕਿ ਤਾਮਿਲਨਾਡੂ ਹੈਲੀਕਾਪਟਰ ਹਾਦਸੇ ਵਿੱਚ ਜ਼ਖਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਨੂੰ ਇਸ ਸਾਲ ਅਗਸਤ ਵਿੱਚ ਭਾਰਤ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਦਿੱਤਾ ਗਿਆ ਸੀ। ਵਰੁਣ ਸਿੰਘ ਨੂੰ ਲਗਭਗ 10000 ਫੁੱਟ ਦੀ ਉਚਾਈ 'ਤੇ ਐਮਰਜੈਂਸੀ ਨਾਲ ਨਜਿੱਠਣ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
Published by: Sukhwinder Singh
First published: December 10, 2021, 14:14 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bipin Rawat , Captain Varun Singh , Helicopter crash , Inspiration , Viral