Home /News /national /

ਪਤੀ ਦੀ ਇੱਜ਼ਤ ਨੂੰ ਸੱਟ ਮਾਰਨਾ ਪਤਨੀ ਦਾ ਜੁਲਮ, ਤਲਾਕ ਦਾ ਹੱਕਦਾਰ, ਹਾਈਕੋਰਟ ਨੇ ਮਨਜੂਰ ਕੀਤੀ ਅਰਜ਼ੀ

ਪਤੀ ਦੀ ਇੱਜ਼ਤ ਨੂੰ ਸੱਟ ਮਾਰਨਾ ਪਤਨੀ ਦਾ ਜੁਲਮ, ਤਲਾਕ ਦਾ ਹੱਕਦਾਰ, ਹਾਈਕੋਰਟ ਨੇ ਮਨਜੂਰ ਕੀਤੀ ਅਰਜ਼ੀ

(file photo)

(file photo)

Chandigarh News: ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਹੈ ਕਿ ਪਤੀ ਦੀ ਇੱਜ਼ਤ ਨੂੰ ਸੱਟ ਪਹੁੰਚਾਉਣਾ ਸਿੱਧੇ ਤੌਰ 'ਤੇ ਪਤੀ ਅਤੇ ਸਹੁਰਿਆਂ ਪ੍ਰਤੀ ਪਤਨੀ ਦਾ ਜ਼ੁਲਮ ਹੈ। ਇਸ ਲਈ ਪਤੀ ਤਲਾਕ ਲੈਣ (Divroce New Rule) ਦਾ ਹੱਕਦਾਰ ਹੈ। ਹਾਈਕੋਰਟ ਨੇ ਪੰਚਕੂਲਾ ਫੈਮਿਲੀ ਕੋਰਟ ਦੇ ਫੈਸਲੇ ਨੂੰ ਟਾਲਦੇ ਹੋਏ ਪਤੀ ਵੱਲੋਂ ਦਾਇਰ ਤਲਾਕ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Chandigarh News: ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਹੈ ਕਿ ਪਤੀ ਦੀ ਇੱਜ਼ਤ ਨੂੰ ਸੱਟ ਪਹੁੰਚਾਉਣਾ ਸਿੱਧੇ ਤੌਰ 'ਤੇ ਪਤੀ ਅਤੇ ਸਹੁਰਿਆਂ ਪ੍ਰਤੀ ਪਤਨੀ ਦਾ ਜ਼ੁਲਮ ਹੈ। ਇਸ ਲਈ ਪਤੀ ਤਲਾਕ ਲੈਣ (Divroce New Rule) ਦਾ ਹੱਕਦਾਰ ਹੈ। ਹਾਈਕੋਰਟ ਨੇ ਪੰਚਕੂਲਾ ਫੈਮਿਲੀ ਕੋਰਟ ਦੇ ਫੈਸਲੇ ਨੂੰ ਟਾਲਦੇ ਹੋਏ ਪਤੀ ਵੱਲੋਂ ਦਾਇਰ ਤਲਾਕ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

  ਅਮਰ ਉਜਾਲਾ ਦੀ ਖ਼ਬਰ ਅਨੁਸਾਰ, ਪਟੀਸ਼ਨ 'ਚ ਪਤੀ ਵਾਸੀ ਪੰਚਕੂਲਾ ਨੇ ਦੱਸਿਆ ਕਿ ਉਸ ਦਾ ਵਿਆਹ 26 ਸਤੰਬਰ 2014 ਨੂੰ ਚੰਡੀਗੜ੍ਹ 'ਚ ਹੋਇਆ ਸੀ। ਵਿਆਹ ਦੇ ਬਾਅਦ ਤੋਂ ਹੀ ਉਸਦੀ ਪਤਨੀ ਉਸਦੇ ਅਤੇ ਪਰਿਵਾਰ ਨਾਲ ਲਗਾਤਾਰ ਜ਼ੁਲਮ ਕਰਦੀ ਆ ਰਹੀ ਹੈ। ਵਿਆਹ ਤੋਂ ਬਾਅਦ ਜਦੋਂ ਉਹ ਪਰਿਵਾਰ ਨਾਲ ਨੈਣਾ ਦੇਵੀ ਗਿਆ ਤਾਂ ਉੱਥੇ ਪਤਨੀ ਨੇ ਹੰਗਾਮਾ ਕਰ ਦਿੱਤਾ ਅਤੇ ਸਾਰਿਆਂ ਦੇ ਸਾਹਮਣੇ ਪਟੀਸ਼ਨਰ ਨੂੰ ਥੱਪੜ ਮਾਰ ਦਿੱਤਾ। ਇਸਤੋਂ ਬਾਅਦ ਪਟੀਸ਼ਨਕਰਤਾ ਨੌਕਰੀ ਦੇ ਸਿਲਸਿਲੇ 'ਚ ਦਿੱਲੀ ਚਲਾ ਗਿਆ ਅਤੇ ਉੱਥੇ ਪਤਨੀ ਨੇ ਕਾਫੀ ਹੰਗਾਮਾ ਕੀਤਾ। ਪਟੀਸ਼ਨਕਰਤਾ ਨੇ ਦੱਸਿਆ ਕਿ ਉੱਥੇ ਪਤਨੀ ਨੇ ਪਟੀਸ਼ਨਕਰਤਾ ਨੂੰ ਵਾਰ-ਵਾਰ ਮੈਸੇਜ ਕਰਕੇ ਤੰਗ ਪ੍ਰੇਸ਼ਾਨ ਕੀਤਾ ਅਤੇ ਕਿਹਾ ਕਿ ਉਹ ਜਾਂ ਤਾਂ ਪੁਲਿਸ ਕੋਲ ਜਾਵੇਗੀ ਜਾਂ ਖੁਦਕੁਸ਼ੀ ਕਰ ਲਵੇਗੀ।

  ਪਟੀਸ਼ਨਕਰਤਾ ਨੇ ਪਤਨੀ ਤੋਂ ਸੁਰੱਖਿਆ ਲਈ ਸਥਾਨਕ ਐੱਸਐੱਚਓ ਨੂੰ ਅਪੀਲ ਕਰਨੀ ਸੀ। ਇਸ ਤੋਂ ਬਾਅਦ ਉਹ ਪੰਚਕੂਲਾ ਸਥਿਤ ਆਪਣੇ ਸਹੁਰੇ ਘਰ ਪਹੁੰਚੀ ਅਤੇ ਆਪਣਾ ਸਾਰਾ ਸਮਾਨ ਲੈ ਕੇ ਅੰਬਾਲਾ ਸਥਿਤ ਆਪਣੇ ਨਾਨਕੇ ਘਰ ਚਲੀ ਗਈ। ਇਸਤੋਂ ਬਾਅਦ ਪਟੀਸ਼ਨਰ ਅਤੇ ਉਸ ਦੇ ਪਰਿਵਾਰ ਖਿਲਾਫ ਪੁਲਿਸ ਨੂੰ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ। ਇਸ ਕਾਰਨ ਪਟੀਸ਼ਨਰ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਪਟੀਸ਼ਨਰ ਨੇ ਤਲਾਕ ਲਈ ਪਟੀਸ਼ਨ ਦਾਇਰ ਕੀਤੀ। ਪਟੀਸ਼ਨਕਰਤਾ ਦੀ ਪਤਨੀ ਨੇ ਪਟੀਸ਼ਨਕਰਤਾ ਅਤੇ ਉਸਦੇ ਪਰਿਵਾਰ ਖਿਲਾਫ ਘਰੇਲੂ ਹਿੰਸਾ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪਤਨੀ ਨੇ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

  ਪਤੀ ਨਾਲ ਦੁਰਵਿਵਹਾਰ
  ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਇਸ ਮਾਮਲੇ 'ਚ ਪੇਸ਼ ਕੀਤੇ ਗਏ ਸਬੂਤ ਇਹ ਸਾਬਤ ਕਰਦੇ ਹਨ ਕਿ ਪਤਨੀ ਨੇ ਪਤੀ ਨਾਲ ਬਹੁਤ ਮਾੜਾ ਸਲੂਕ ਕੀਤਾ। ਇਸ ਤਰ੍ਹਾਂ ਪਤੀ ਅਤੇ ਸਹੁਰੇ ਪਰਿਵਾਰ ਖਿਲਾਫ ਵਾਰ-ਵਾਰ ਕੇਸ ਦਰਜ ਹੁੰਦੇ ਰਹੇ, ਜਿਸ ਕਾਰਨ ਪਤੀ ਨੂੰ ਜੇਲ੍ਹ ਜਾਣਾ ਪਿਆ। ਇਸ ਕਾਰਨ ਸਮਾਜ ਦੇ ਸਾਹਮਣੇ ਪਤੀ ਅਤੇ ਪਰਿਵਾਰ ਦੀ ਸਾਖ ਨੂੰ ਠੇਸ ਪਹੁੰਚੀ ਹੈ। ਹਾਈਕੋਰਟ ਨੇ ਕਿਹਾ ਕਿ ਅਜਿਹਾ ਕਰਨਾ ਸਿੱਧੇ ਤੌਰ 'ਤੇ ਪਤੀ ਅਤੇ ਸਹੁਰੇ ਪਰਿਵਾਰ 'ਤੇ ਜ਼ੁਲਮ ਕਰਨ ਦੇ ਬਰਾਬਰ ਹੈ। ਪੰਚਕੂਲਾ ਫੈਮਿਲੀ ਕੋਰਟ ਦੇ ਫੈਸਲੇ ਨੂੰ ਰੱਦ ਕਰਦਿਆਂ ਹਾਈ ਕੋਰਟ ਨੇ ਪਤੀ ਦੀ ਤਲਾਕ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
  Published by:Krishan Sharma
  First published:

  Tags: Chandigarh, Divorce, High court, Punjab And Haryana High Court

  ਅਗਲੀ ਖਬਰ