Home /News /national /

OPINION: ਪੈਟਰੋਲ-ਡੀਜਲ ਦੀ ਕੀਮਤ ’ਚ 5-6 ਰੁਪਏ ਦਾ ਵਾਧਾ ਹਿਲਾ ਦੇਵੇਗਾ ਭਾਰਤੀ ਅਰਥਵਿਵਸਥਾ  

OPINION: ਪੈਟਰੋਲ-ਡੀਜਲ ਦੀ ਕੀਮਤ ’ਚ 5-6 ਰੁਪਏ ਦਾ ਵਾਧਾ ਹਿਲਾ ਦੇਵੇਗਾ ਭਾਰਤੀ ਅਰਥਵਿਵਸਥਾ  

 • Share this:
  ਸਾਊਦੀ ਅਰਬ (Saudi arab) ਦੀ ਤੇਲ ਕੰਪਨੀ ਅਰਾਮਕੋ (Aramco) ਉਤੇ ਡਰੋਨ ਨਾਲ ਹੋਏ ਹਮਲੇ ਕਾਰਨ ਵਿਸ਼ਵਵਿਆਪੀ ਤੇਲ ਸਪਲਾਈ ਪ੍ਰਭਾਵਤ ਹੋਈ ਹੈ। ਇਸ ਨਾਲ ਵਿਸ਼ਵ ਪੱਧਰ ਉਪਰ ਤੇਲ ਦੀਆਂ ਕੀਮਤਾਂ ਵਿਚ ਉਤਾਰ-ਚੜਾਅ ਆਇਆ ਹੈ। ਅਜਿਹੇ ਵਿਚ ਜੇਕਰ ਭਾਰਤ ਵਿਚ ਪੈਟਰੋਲ-ਡੀਜਲ ਦੀਆਂ ਕੀਮਤਾਂ ਵਿਚ 5 ਤੋਂ 6 ਰੁਪਏ ਦਾ ਵਾਧਾ ਹੋਣ ਪਹਿਲਾਂ ਤੋ ਸੁਸਤ ਚਲ ਰਹੀ ਅਰਥਵਿਵਸਥਾ ਹੋਰ ਵਿਗੜ ਜਾਵੇਗੀ।

  ਭਾਰਤ ਦੇ ਕਈ ਸੈਕਟਰਾਂ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਸੁਸਤੀ (Slowdown) ਛਾਈ ਹੋਈ ਹੈ। ਕੁਝ ਕੰਪਨੀਆਂ ਨੇ ਕਰਮਚਾਰੀਆਂ ਦੀ ਛੁੱਟੀ ਕੀਤੀ ਅਤੇ ਕਈਆਂ ਨੇ ਕੰਮ ਦੇ ਦਿਨਾਂ ਵਿਚ ਕਟੌਤੀ ਕਰ ਦਿੱਤੀ ਹੈ।

  ਸਾਊਦੀ ਅਰਬ ਦੀ ਸਰਕਾਰੀ ਤੇਲ ਵਾਲੀ ਕੰਪਨੀ ਆਰਮਕੋ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਅਬਕਾਕ ਅਤੇ ਖੁਰਈਸ ਵਿਖੇ ਤੇਲ ਦੇ ਖੇਤਰ ਨੂੰ ਡਰੋਨ ਹਮਲਿਆਂ ਵਿਚ ਨਿਸ਼ਾਨਾ ਬਣਾਇਆ। ਇਰਾਨ ਨੇ ਹਮਲਿਆਂ ਵਿਚ ਅਪਣੀ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਯਮਨ ਵਿਚ ਸਰਗਰਮ ਇਰਾਨ ਨਾਲ ਜੁੜੇ ਵਿਦਰੋਹੀਆਂ ਨੇ ਲਈ ਹੈ। ਹਮਲਿਆਂ ਤੋਂ ਬਾਅਦ ਵਿਸ਼ਵੀ ਪੱਧਰ ਉਤੇ 5 ਫੀਸਦੀ ਤੇਲ ਉਤਪਾਦਨ ਦਾ ਘੱਟ ਗਿਆ ਹੈ।  ਮੰਨਿਆ ਜਾ ਰਿਹਾ ਹੈ ਕਿ ਭਾਰਤੀ ਅਰਥਵਿਵਸਥਾ ਉਤੇ ਇਸ ਦਾ ਛੇਤੀ ਹੀ ਅਸਰ ਦਿਸੇਗਾ। ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਕੱਚਾ ਤੇਲ ਲੈਣ ਵਾਲਾ ਉਪਭੋਗਤਾ ਹੈ। ਭਾਰਤ ਲੋੜ ਅਨੁਸਾਰ 80 ਫੀਸਦੀ ਕੱਚਾ ਤੇਲ ਦਰਾਮਦ ਕਰਦਾ ਹੈ। ਜੇਕਰ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤਾਂ ਵੱਧਦੀਆਂ ਹਨ ਤਾਂ ਭਾਰਤ ਦੇ ਆਯਾਤ ਬਿੱਲ 'ਤੇ ਅਸਰ ਇਕ ਡਾਲਰ ਦਾ ਵਧਦਾ ਹੈ ਅਤੇ ਆਯਾਤ ਖਰਚੇ ਸਾਲਾਨਾ 10,600 ਕਰੋੜ ਰੁਪਏ ਵਧਣਗੇ। ਮਾਰਕੀਟ ਮਾਹਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀ ਕੀਮਤ 10 ਡਾਲਰ ਪ੍ਰਤੀ ਬੈਰਲ ਵੱਧ ਸਕਦੀ ਹੈ। ਜੇ ਅਜਿਹਾ ਹੁੰਦਾ ਤਾਂ ਭਾਰਤੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਤ ਹੋ ਜਾਵੇਗੀ।

  ਕੋਟਕ ਇੰਸਟੀਟਿਊਸ਼ਨਲ ਐਕਟੀਵਿਟੀਜ (Kotak Institutional Equities) ਦੇ ਮਾਹਰਾਂ ਮੁਤਾਬਕ ਵਿਸ਼ਵ ਪੱਧਰ ਉਤੇ ਕੱਚੇ ਤੇਲ ਦੀ ਕੀਮਤਾਂ ਵਿਚ ਹੋਣ ਵਾਲਾ ਵਾਧਾ ਅਸਥਾਈ ਹੋਵੇਗਾ, ਪਰ ਇਸ ਨਾਲ ਤੇਲ ਕੰਪਨੀਆਂ ਉਪਰ ਬੁਰਾ ਅਸਰ ਪਵੇਗਾ। ਕੱਚੇ ਤੇਲ ਦੀ ਕੀਮਤਾਂ ਵਿਚ 10 ਡਾਲਰ ਪ੍ਰਤੀ ਬੈਰਲ ਵਾਧਾ ਹੋਣ ਕਾਰਨ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਅਗਲੇ 15 ਦਿਨਾਂ ਦੇ ਅੰਦਰ ਡੀਜਲ-ਪੈਟਰੌਲ ਦੀ ਕੀਮਤਾਂ ਵਿਚ 5-6 ਰੁਪਏ ਪ੍ਰਤੀ ਲਿਟਰ ਵਾਧਾ ਕਰਨਾ ਪਵੇਗਾ। ਕੇਅਰ ਰੇਟਿੰਗ ਦੇ ਮਦਨ ਸਬਨਵੀਸ਼ਾ ਅਤੇ ਉਰਵਿਸ਼ਾ ਐਚ. ਜਗਸ਼ੇਠ ਅਨੁਸਾਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਭਾਰਤ ਲਈ ਹਮੇਸ਼ਾ ਚਿੰਤਾਂ ਦਾ ਕਾਰਨ ਰਿਹਾ ਹੈ।

  ਪੈਟਰੋਲੀਅਮ ਮੰਤਰੀ ਨੇ ਕਿਹਾ ਹੈ ਕਿ ਸੋਮਵਾਰ ਨੂੰ ਟਵਿਟ ਕਰਕੇ ਕਿਹਾ ਹੈ ਕਿ ਸਰਕਾਰ ਨੇ ਆਇਲ ਮਾਰਕੀਟਿੰਗ ਕੰਪਨੀਆਂ (OMCs) ਨਾਲ ਸਤੰਬਰ ਮਹੀਨੇ ਦੇ ਤੇਲ ਦੀ ਜ਼ਰੂਰਤ ਬਾਰੇ ਸਮੀਖਿਆ ਕੀਤੀ ਹੈ। ਸਾਨੂੰ ਭਰੋਸਾ ਹੈ ਕਿ ਤੇਲ ਦੀ ਸਪਲਾਈ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਅਸੀਂ ਸਾਰੇ ਘਟਨਾਕ੍ਰਮ ਉਪਰ ਨਜ਼ਰ ਰੱਖੀ ਹੈ। ਸਾਊਦੀ ਅਰਬ ਨੇ ਭਰੋਸਾ ਦਿੱਤਾ ਹੈ ਕਿ ਤੇਲ ਸਪਲਾਈ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
  Published by:Ashish Sharma
  First published:

  Tags: Economic survey, Oil, Petrol

  ਅਗਲੀ ਖਬਰ