• Home
  • »
  • News
  • »
  • national
  • »
  • HIMACHAL ACCIDENT TERRIBLE ACCIDENT IN SIRMAUR PICKUP FELL INTO 400 FEET DEEP GORGE 3 KILLED KS

Accident: ਸਿਰਮੌਰ 'ਚ ਭਿਆਨਕ ਹਾਦਸਾ, 400 ਫੁੱਟ ਡੂੰਗੀ ਖੱਡ 'ਚ ਡਿੱਗੀ ਪਿਕਅਪ, 3 ਲੋਕਾਂ ਦੀ 'ਤੇ ਮੌਤ

Himachal Accident: ਹਾਦਸੇ ਦਾ ਸ਼ਿਕਾਰ ਹੋਏ ਦੋ ਵਿਅਕਤੀ ਜ਼ਿਲ੍ਹਾ ਸ਼ਿਮਲਾ ਦੇ ਥਿਓਗ ਅਤੇ ਇੱਕ ਜ਼ਿਲ੍ਹਾ ਸਿਰਮੌਰ ਦੇ ਰਹਿਣ ਵਾਲੇ ਹਨ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿਕਅੱਪ 'ਚ ਸਵਾਰ ਸਾਰੇ ਲੋਕ ਸੋਲਨ ਤੋਂ ਬਲਾਗ ਜਾ ਰਹੇ ਸਨ।

  • Share this:
    ਸਿਰਮੌਰ: ਹਿਮਾਚਲ (Himachal) ਦੇ ਸਿਰਮੌਰ ਜ਼ਿਲ੍ਹੇ ਦੇ ਪੰਜੋਟਾ ਦੇ ਫਤੀਪਟੇਲ ਨੇੜੇ ਦਰਦਨਾਕ ਸੜਕ ਹਾਦਸਾ (Road Accident) ਵਾਪਰਿਆ ਹੈ। ਦਰਅਸਲ, ਇੱਕ ਪਿਕਅੱਪ ਖਾਈ ਵਿੱਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦਾ ਸ਼ਿਕਾਰ ਹੋਏ ਦੋ ਵਿਅਕਤੀ ਜ਼ਿਲ੍ਹਾ ਸ਼ਿਮਲਾ ਦੇ ਥਿਓਗ ਅਤੇ ਇੱਕ ਜ਼ਿਲ੍ਹਾ ਸਿਰਮੌਰ ਦੇ ਰਹਿਣ ਵਾਲੇ ਹਨ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿਕਅੱਪ (Pickup) 'ਚ ਸਵਾਰ ਸਾਰੇ ਲੋਕ ਸੋਲਨ ਤੋਂ ਬਲਾਗ ਜਾ ਰਹੇ ਸਨ। ਇਸ ਥਾਂ 'ਤੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਨੇ ਇਸ ਹਾਦਸੇ ਲਈ ਖਸਤਾਹਾਲ ਸੜਕ ਨੂੰ ਜ਼ਿੰਮੇਵਾਰ ਦੱਸਿਆ ਹੈ।

    ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਰਾਜਗੜ੍ਹ ਹਸਪਤਾਲ ਪਹੁੰਚਾਇਆ। ਪੁਲਿਸ ਨੇ ਦੱਸਿਆ ਕਿ ਸ਼ਲੇਸ਼ ਕੈਂਚੀ ਦੇ ਇੱਕ ਮੋੜ 'ਤੇ ਐਚਪੀ 63 ਬੀ 9275 ਪਿਕਅੱਪ ਬੇਕਾਬੂ ਹੋ ਕੇ 400 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ।

    ਪੁਲਿਸ ਨੇ ਲਾਸ਼ਾਂ ਨੂੰ ਬਾਹਰ ਕੱਢਿਆ

    ਪਿਕਅਪ ਹਾਦਸੇ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਸਥਾਨਕ ਪਿੰਡ ਵਾਸੀਆਂ ਦੀ ਮਦਦ ਨਾਲ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰਾਜਗੜ੍ਹ ਹਸਪਤਾਲ ਭੇਜ ਦਿੱਤਾ।

    3 ਲੋਕਾਂ ਦੀ ਮੌਕੇ 'ਤੇ ਹੀ ਮੌਤ
    ਹਾਦਸੇ ਵਿੰਚ 28 ਸਾਲਾ ਯਸ਼ਪਾਲ ਪੁੱਤਰ ਕਲਿਆਣ ਸਿੰਘ ਵਾਸੀ ਜ਼ਿਲ੍ਹਾ ਸ਼ਿਮਲਾ, 28 ਸਾਲਾ ਸੰਦੀਪ ਪੁੱਤਰ ਬੇਲੀ ਰਾਮ ਜ਼ਿਲ੍ਹਾ ਸ਼ਿਮਲਾ ਅਤੇ 48 ਸਾਲਾ ਖਜਾਨ ਸਿੰਘ ਪੁੱਤਰ ਮੁਨਸ਼ੀ ਰਾਮ ਵਾਸੀ ਸ਼ਰਲੀ ਜ਼ਿਲ੍ਹਾ ਸਿਰਮੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
    Published by:Krishan Sharma
    First published: