Himachal Pradesh Assembly Elections 2022: ਹਿਮਾਚਲ ਪ੍ਰਦੇਸ਼ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੌਲੀ-ਹੌਲੀ ਸਾਹਮਣੇ ਆ ਰਹੇ ਹਨ। ਕਾਂਗਰਸ ਨੇ ਕਈ ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਕਈ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਵੋਟ ਸ਼ੇਅਰ 'ਚ ਬਹੁਤਾ ਫਰਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹਿਮਾਚਲ ਦੇ ਹਿੱਤਾਂ ਦੀ ਲੜਾਈ ਲੜਨ ਲਈ ਹਰ ਥਾਂ ਹਾਜ਼ਰ ਰਹਿਣਗੇ। ਜਿੱਥੇ ਜਨਤਾ ਦੇ ਹਿੱਤ ਦੀ ਗੱਲ ਨਹੀਂ, ਉੱਥੇ ਅਸੀਂ ਵੀ ਆਪਣੀ ਆਵਾਜ਼ ਬੁਲੰਦ ਕਰਾਂਗੇ। ਇਸ ਤੋਂ ਇਲਾਵਾ ਸੀਐਮ ਜੈਰਾਮ ਠਾਕੁਰ ਨੇ ਕਿਹਾ ਕਿ ਮੈਂ ਹੁਣ ਤੋਂ ਕੁਝ ਸਮੇਂ ਬਾਅਦ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦੇਵਾਂਗਾ।
ਇਸ ਦੌਰਾਨ ਹਰਿਆਣਾ ਦੇ ਸੀਐਮ ਜੈਰਾਮ ਠਾਕੁਰ ਨੇ ਭਾਜਪਾ ਦੀ ਹਾਰ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਜਨਤਾ ਦੇ ਫੈਸਲੇ ਦਾ ਸਨਮਾਨ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹ ਲੜਾਈ ਬਹੁਤ ਤਿੱਖੀ ਲੜਾਈ ਸੀ। ਕਈ ਥਾਵਾਂ 'ਤੇ ਅਸੀਂ ਬਹੁਤ ਘੱਟ ਫਰਕ ਨਾਲ ਚੋਣਾਂ ਹਾਰ ਗਏ ਹਾਂ।
ਜੈਰਾਮ ਠਾਕੁਰ ਨੇ ਜਿੱਤ ਕੀਤੀ ਦਰਜ
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਭਾਜਪਾ ਉਮੀਦਵਾਰ ਜੈਰਾਮ ਠਾਕੁਰ ਨੇ ਸੇਰਾਜ ਸੀਟ ਤੋਂ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਚੇਤਰਾਮ ਠਾਕੁਰ ਨੂੰ 13 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ। ਜੈਰਾਮ ਠਾਕੁਰ ਪਹਿਲੀ ਵਾਰ 1998 ਵਿੱਚ ਇੱਥੋਂ ਚੋਣ ਜਿੱਤੇ ਸਨ। ਇਸ ਤੋਂ ਬਾਅਦ ਉਹ 2003, 2007, 2012, 2017 ਵਿੱਚ ਸਿਰਾਜ ਤੋਂ ਜਿੱਤੇ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Congress, Himachal, Himachal Election