Home /News /national /

Himachal Result 2022 : ਸਰਾਜ ਸੀਟ ਤੋਂ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਧਮਾਕੇਦਾਰ ਜਿੱਤ, ਲਾਈ ਦੂਜੀ ਹੈਟ੍ਰਿਕ

Himachal Result 2022 : ਸਰਾਜ ਸੀਟ ਤੋਂ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਧਮਾਕੇਦਾਰ ਜਿੱਤ, ਲਾਈ ਦੂਜੀ ਹੈਟ੍ਰਿਕ

Himachal Election Result 2022 : ਹਿਮਾਚਲ ਪ੍ਰਦੇਸ਼ 'ਚ ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਹੈ। ਪਹਿਲਾ ਨਤੀਜਾ ਭਾਜਪਾ ਦੇ ਹੱਕ ਵਿੱਚ ਆਇਆ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਭਾਜਪਾ ਉਮੀਦਵਾਰ ਜੈਰਾਮ ਠਾਕੁਰ ਨੇ ਸੇਰਾਜ ਸੀਟ ਤੋਂ ਜਿੱਤ ਦਰਜ ਕੀਤੀ ਹੈ।

ਹੋਰ ਪੜ੍ਹੋ ...
  • Share this:

ਸ਼ਿਮਲਾ: Himachal Election Result 2022 : ਹਿਮਾਚਲ ਪ੍ਰਦੇਸ਼ 'ਚ ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਹੈ। ਪਹਿਲਾ ਨਤੀਜਾ ਭਾਜਪਾ ਦੇ ਹੱਕ ਵਿੱਚ ਆਇਆ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਭਾਜਪਾ ਉਮੀਦਵਾਰ ਜੈਰਾਮ ਠਾਕੁਰ ਨੇ ਸੇਰਾਜ ਸੀਟ ਤੋਂ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਚੇਤਰਾਮ ਠਾਕੁਰ ਨੂੰ 13 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ। ਹਿਮਾਚਲ ਪ੍ਰਦੇਸ਼ ਵਿੱਚ 1985 ਤੋਂ ਬਾਅਦ ਕੋਈ ਵੀ ਪਾਰਟੀ ਲਗਾਤਾਰ ਦੋ ਵਿਧਾਨ ਸਭਾ ਚੋਣਾਂ ਨਹੀਂ ਜਿੱਤ ਸਕੀ ਹੈ। ਜੇਕਰ ਇਸ ਪਹਾੜੀ ਰਾਜ ਵਿੱਚ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਰਹਿੰਦੀ ਹੈ ਤਾਂ ਇਹ ਇੱਕ ਰਿਕਾਰਡ ਹੋਵੇਗਾ।

ਮੁੱਖ ਮੰਤਰੀ ਵਜੋਂ ਆਏ ਜੈਰਾਮ ਠਾਕੁਰ ਅਤੇ ਸੇਰਾਜ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਦਾ ਵੱਕਾਰ ਦਾਅ ’ਤੇ ਲੱਗਿਆ ਹੋਇਆ ਸੀ। ਇਸ ਦੇ ਨਾਲ ਹੀ ਕਾਂਗਰਸ ਨੇ ਇਕ ਵਾਰ ਫਿਰ ਚੇਤ ਰਾਮ ਨੂੰ ਇਸ ਸੀਟ ਤੋਂ ਉਮੀਦਵਾਰ ਬਣਾਇਆ ਸੀ। 2017 ਦੀਆਂ ਚੋਣਾਂ ਵਿੱਚ, ਭਾਜਪਾ ਦੇ ਜੈ ਰਾਮ ਠਾਕੁਰ ਨੇ ਕਾਂਗਰਸ ਦੇ ਚੇਤ ਰਾਮ ਠਾਕੁਰ ਨੂੰ 11,254 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ।ਜੈਰਾਮ ਠਾਕੁਰ ਪਹਿਲੀ ਵਾਰ 1998 ਵਿੱਚ ਇੱਥੋਂ ਚੋਣ ਜਿੱਤੇ ਸਨ। ਇਸ ਤੋਂ ਬਾਅਦ ਉਹ 2003, 2007, 2012, 2017 ਵਿੱਚ ਸਿਰਾਜ ਤੋਂ ਜਿੱਤੇ।

Published by:Krishan Sharma
First published:

Tags: BJP, Congress, Himachal Election, National news