ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨਸਭਾ ਸੀਟਾਂ 'ਤੇ 12 ਨਵੰਬਰ ਨੂੰ ਵੋਟਿੰਗ ਹੋਈ ਦੀ ਅਤੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਭਲਕੇ ਐਲਾਨ ਕੀਤਾ ਜਾਵੇਗਾ । ਭਲਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਈਆਂ ਵਿਧਾਨਸਭਾ ਚੋਣਾਂ ਦੀ ਗਿਣਤੀ ਕੀਤੀ ਜਾਵੇਗੀ। ਜਿਸ ਤੋਂ ਬਾਅਦ ਇਹ ਸਾਫ ਹੋ ਜਾਵੇਗਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਕੌਣ ਪਾਰਟੀ ਬਾਜ਼ੀ ਮਾਰਦੀ ਹੈ ਅਤੇ ਕੋਣ ਸੱਤਾ ਦੇ ਉੱਪਰ ਕਾਬਜ਼ ਹੁੰਦੀ ਹੈ ।
ਹਿਮਾਚਲ ਪ੍ਰਦੇਸ਼ ਵਿੱਚ ਕਿਸ ਦੀ ਬਣੇਗੀ ਸਰਕਾਰ ?
ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਆਉਣ ਵਾਲੇ ਨਤੀਜਿਆਂ 'ਚ ਭਾਜਪਾ,ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਤਿਕੋਣਾ ਮੁਕਾਬਲਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਕੁੱਲ 68 ਸੀਟਾਂ ਹਨ ਅਤੇ ਸਪੱਸ਼ਟ ਬਹੁਮਤ ਲਈ 35 ਸੀਟਾਂ ਦੇ ਉੱਪਰ ਜਿੱਤ ਹਾਸਲ ਕਰਨਾ ਜ਼ਰੂਰੀ ਹੈ। ਜੇ ਏਜੰਸੀਆਂ ਦੀ ਮੰਨੀਏ ਤਾਂ ਐਕਸਿਸ ਮਾਈ ਇੰਡੀਆ ਨੇ ਭਾਜਪਾ ਨੂੰ 24 ਤੋਂ 34, ਕਾਂਗਰਸ ਨੂੰ 30 ਤੋਂ 40 ਅਤੇ ਹੋਰਨਾਂ ਨੂੰ 4 ਤੋਂ 8 ਜਿੱਤਾਂ ਦੀ ਭਵਿੱਖਬਾਣੀ ਕੀਤੀ ਹੈ। ਦੂਜੇ ਪਾਸੇ ਮੈਟ੍ਰਿਜ਼ ਨੇ ਭਾਜਪਾ ਨੂੰ 35 ਤੋਂ 40 ਸੀਟਾਂ, ਕਾਂਗਰਸ ਨੂੰ 26 ਤੋਂ 31 ਸੀਟਾਂ ਅਤੇ ਹੋਰਨਾਂ ਨੂੰ 0 ਤੋਂ 3 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਹੈ। ਜਨ ਕੀ ਬਾਤ ਵਿੱਚ ਭਾਜਪਾ ਨੂੰ 32 ਤੋਂ 40 ਸੀਟਾਂ, ਕਾਂਗਰਸ ਨੂੰ 27 ਤੋਂ 34 ਅਤੇ ਹੋਰਨਾਂ ਨੂੰ 1 ਤੋਂ 2 ਸੀਟਾਂ ਮਿਲਣ ਦਾ ਸੰਕੇਤ ਦਿੱਤਾ ਗਿਆ ਹੈ।ਐੱਮਏਆਰਕਿਊ ਨੇ ਭਾਜਪਾ ਨੂੰ 34 ਤੋਂ 39 ਸੀਟਾਂ, ਕਾਂਗਰਸ ਨੂੰ 28 ਤੋਂ 33 ਸੀਟਾਂ ਅਤੇ ਹੋਰਨਾਂ ਲਈ 1 ਤੋਂ 4 ਸੀਟਾਂ ਦੀ ਭਵਿੱਖਬਾਣੀ ਕੀਤੀ ਹੈ।
ਹਿਮਾਚਲ ਪ੍ਰਦੇਸ਼ ਦੇ 2017 ਦੀਆਂ ਵਿਧਾਨਸਭਾ ਚੋਣਾਂ ਦੇ ਨਤੀਜੇ
ਜੇ ਗੱਲ ਸਾਲ 2017 'ਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਕਰੀਏ ਤਾਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ 68 ਸੀਟਾਂ 'ਚੋਂ ਭਾਜਪਾ ਨੇ 44 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਜਦਕਿ ਕਾਂਗਰਸ ਨੂੰ 21 ਸੀਟਾਂ ਮਿਲੀਆਂ ਸਨ।ਜਿੱਤ ਤੋਂ ਬਾਅਦ ਭਾਜਪਾ ਨੇ ਜੈਰਾਮ ਠਾਕੁਰ ਨੂੰ ਮੁੱਖ ਮੰਤਰੀ ਬਣਾਇਆ ਸੀ।ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਉਪ ਚੋਣਾਂ ਵਿੱਚ ਕਾਂਗਰਸ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਅਜਿਹੇ 'ਚ ਕਾਂਗਰਸ ਜਿੱਤ ਦਾ ਦਾਅਵਾ ਕਰ ਰਹੀ ਹੈ। ਇੱਥੇ ਆਮ ਆਦਮੀ ਪਾਰਟੀ ਵੀ ਆਪਣਾ ਦਾਅਵਾ ਪੇਸ਼ ਕਰ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਵੋਟਾਂ ਦੀ ਗਿਣਤੀ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਸ ਪਾਰਟੀ ਦੀ ਸਰਕਾਰ ਬਣੇਗੀ। ਜੇਕਰ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਜਪਾ ਦੀ ਵਾਪਸੀ ਹੁੰਦੀ ਹੈ ਤਾਂ ਸੂਬੇ ਦੇ 35 ਸਾਲਾਂ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਵੇਗਾ ਕਿ ਸੱਤਾਧਾਰੀ ਪਾਰਟੀ ਫਿਰ ਤੋਂ ਸਰਕਾਰ ਬਣਾਏਗੀ।
ਦੇਸ਼ ਭਰ ਦੀਆਂ ਨਿਗਾਹਾਂ ਚੋਣ ਨਤੀਜਿਆਂ 'ਤੇ ਟਿਕੀਆਂ
ਹੁਣ ਦੇਸ਼ ਭਰ ਦੇ ਲੋਕਾਂ ਅਤੇ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਹਿਮਾਚਲ ਪ੍ਰਦੇਸ਼ ਦੇ ਵਿਧਾਨਸਭਾ ਦੇ ਚੋਣ ਨਤੀਜਿਆਂ ਉੱਪਰ ਟਿਕੀਆਂ ਹੋਈਆਂ ਹਨ।ਹਰ ਕੋਈ ਇਹ ਜਾਨਣ ਦੇ ਲਈ ਉਤਸੁਕ ਹੈ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਸ ਪਾਰਟੀ ਦੀ ਸਰਕਾਰ ਸੱਤਾ ਦੇ ਉੱਮਰ ਕਾਬਜ਼ ਹੁੰਦੀ ਹੈ? ਹਾਲਾਂਕਿ ਹਿਮਾਚਲ ਪ੍ਰਦੇਸ਼ ਦਾ ਇਤਿਹਾਸ ਰਿਹਾ ਹੈ ਕਿ ਇੱਥੇ ਹਰ 5 ਸਾਲ ਬਾਅਦ ਸੱਤਾ ਪਰਿਵਾਰਤਨ ਹੁੰਦਾ ਹੈ ਯਾਨੀ ਜੇ ਪੰਜ ਸਾਲ ਕਾਂਗਰਸ ਨੇ ਰਾਜ ਕੀਤਾ ਹੈ ਤਾਂ ਅਗਲੇ ਪੰਜ ਸਾਲ ਭਾਜਪਾ ਨੂੰ ਸੱਤਾ ਦਾ ਸੁਖ ਭੋਗਣ ਦਾ ਮੌਕਾ ਮਿਲੇਗਾ। ਇਸ ਵਾਰ ਭਾਜਪਾ ਦਾ ਦਾਅਵਾ ਹੈ ਕਿ ਉਹ ਇਸ ਰਿਵਾਜ਼ ਨੂੰ ਬਦਲੇਗੀ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੁੱੜ ਭਾਜਪਾ ਦੀ ਹੀ ਸਰਕਾਰ ਬਣੇਗੀ। ਪਰ ਇਹ ਤਾਂ ਪਤਾ ਭਲਕੇ ਹੀ ਪਤਾ ਲੱਗੇਗਾ ਕਿ ਕਿਸ ਪਾਰਟੀ ਦੀ ਹਿਮਾਚਲ ਪ੍ਰਦੇਸ਼ ਵਿੱਚ ਸਰਕਾਰ ਬਣਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam, Assembly Election Results, BJP, Congress, Himachal Election