• Home
 • »
 • News
 • »
 • national
 • »
 • HIMACHAL PARDESH LEOPARD ATTACK IN SHIMLA LEOPARD PICKS UP 5 YEAR OLD BOY KS

Leopard Attack: ਦੀਵਾਲੀ ਮੌਕੇ ਫੁੱਲਝੜੀਆਂ ਚਲਾ ਰਹੇ 5 ਸਾਲਾ ਮਾਸੂਮ ਨੂੰ ਚੁੱਕ ਕੇ ਲੈ ਗਿਆ ਤੇਂਦੂਆ

Leopard Attack in shimla: ਦੀਵਾਲੀ ਦੇ ਦਿਨ ਦੇਰ ਰਾਤ ਬੱਚਾ (Child) ਜਦੋਂ ਵਿਹੜੇ ਵਿੱਚ ਫੁੱਲਝੜੀ ਚਲਾ ਰਿਹਾ ਸੀ ਤਾਂ ਤੇਂਦੂਆ (Leopard) ਉਸ ਨੂੰ ਚੁੱਕ ਕੇ ਲੈ ਗਿਆ। ਨੇੜਲੇ ਜੰਗਲ ਵਿੱਚ ਬੱਚੇ ਦੀ ਖੂਨ ਨਾਲ ਲਿਬੜੀ ਪੈਂਟ ਮਿਲੀ ਹੈ।

 • Share this:
  ਹਿਮਾਚਲ ਪ੍ਰਦੇਸ਼: ਸ਼ਿਮਲਾ (Himachal Pradesh) ਸ਼ਹਿਰ ਵਿੱਚ ਇੱਕ ਵਾਰੀ ਮੁੜ ਖੌਫ਼ਨਾਕ ਘਟਨਾ ਸਾਹਮਣੇ ਆਈ ਹੈ। ਸ਼ਹਿਰ ਵਿੱਚ ਮੁੜ ਤੇਂਦੂਆ ਨੇ (Leopard Attack in Shimla) ਦਹਿਸ਼ਤ ਮਚਾ ਦਿੱਤੀ ਹੈ। ਇਥੇ ਘਰ ਦੇ ਵਿਹੜੇ ਵਿੱਚੋਂ ਇੱਕ 5 ਸਾਲ ਦੇ ਬੱਚੇ ਨੂੰ ਤੇਂਦੂਆ ਚੁੱਕ ਕੇ ਲੈ ਗਿਆ ਹੈ। ਇਹ ਘਟਨਾ ਸ਼ਿਮਲਾ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਦੇ ਹੇਠਲੇ ਇਲਾਕੇ ਲਾਲਪਾਣੀ ਦੀ ਹੈ। ਦੀਵਾਲੀ ਦੇ ਦਿਨ ਦੇਰ ਰਾਤ ਬੱਚਾ (Child) ਜਦੋਂ ਵਿਹੜੇ ਵਿੱਚ ਫੁੱਲਝੜੀ ਚਲਾ ਰਿਹਾ ਸੀ ਤਾਂ ਤੇਂਦੂਆ (Leopard) ਉਸ ਨੂੰ ਚੁੱਕ ਕੇ ਲੈ ਗਿਆ। ਬੱਚੇ ਬਾਰੇ ਸ਼ੁੱਕਰਵਾਰ ਸਵੇਰੇ ਵੀ ਪਤਾ ਨਹੀਂ ਲੱਗਿਆ ਹੈ। ਹਾਲਾਂਕਿ ਨੇੜਲੇ ਜੰਗਲ ਵਿੱਚ ਬੱਚੇ ਦੀ ਖੂਨ ਨਾਲ ਲਿਬੜੀ ਪੈਂਟ ਮਿਲੀ ਹੈ। ਉਥੇ, ਪੁਲਿਸ ਘਟਨਾ ਤੋਂ ਬਾਅਦ ਮੌਕੇ 'ਤੇ ਪੁੱਜੀ। ਸਥਾਨਕ ਕੌਂਸਲਰ ਤੋਂ ਬਾਅਦ ਸ਼ਿਮਲਾ ਦੇ ਡੀਐਫਓ ਰਵੀਸ਼ੰਕਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।

  ਸਥਾਨਕ ਕੌਂਸਲਰ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਕਰੀਬ 8 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਜ ਸਾਲਾ ਬੱਚੇ ਯੋਗਰਾਜ ਨੂੰ ਤੇਂਦੂਆ ਲੈ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਤੇਂਦੂਆ ਨੇ ਹੀ ਹਮਲਾ ਕੀਤਾ ਸੀ ਜਾਂ ਕੋਈ ਹੋਰ ਜਾਨਵਰ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਰਾਤ 11 ਵਜੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਸੀ। ਇਸ ਦੇ ਨਾਲ ਹੀ ਜੰਗਲਾਤ ਵਿਭਾਗ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ।

  25 ਸਾਲ ਤੋਂ ਸ਼ਿਮਲਾ ਵਿੱਚ ਰਹਿ ਰਿਹਾ ਹੈ ਪਰਿਵਾਰ
  ਜਾਣਕਾਰੀ ਅਨੁਸਾਰ, ਹਿਮਾਲਚ ਦੇ ਸੋਲਨ ਜ਼ਿਲ੍ਹੇ ਦੇ ਅਰਕੀ ਦੇ ਚੰਡੀ ਕਸ਼ਲੋਗ ਦਾ ਇਹ ਪਰਿਵਾਰ ਬੀਤੇ 25 ਸਾਲ ਤੋਂ ਸ਼ਿਮਲਾ ਦੇ ਪੁਰਾਣੇ ਬੱਸ ਅੱਡੇ ਦੇ ਹੇਠਾਂ ਹਿੱਸੇ ਵਿੱਚ ਰਹਿੰਦਾ ਹੈ। ਇਥੇ ਦੇਰ ਰਾਤ ਬੱਚਾ ਜਦੋਂ ਵਿਹੜੇ ਵਿੱਚ ਫੁਲਝੜੀ ਚਲਾ ਰਿਹਾ ਸੀ ਤਾਂ ਤੇਂਦੂਆ ਨੇ ਹਮਲਾ ਕਰ ਦਿੱਤਾ। ਬੱਚਾ ਦਾ ਪਰਿਵਾਰ ਪੁਜਾਰੀ ਹੈ। ਬੱਚੇ ਦੀ ਮਾਂ ਨੇ ਦੱਸਿਆ ਕਿ ਉਹ ਰਸੋਈ ਵਿੱਚ ਸੀ। ਇਸ ਦੌਰਾਨ ਬੱਚਾ ਅੰਦਰੋਂ ਫੁਲਝੜੀ ਚਲਾ ਕੇ ਬਾਹਰ ਆਇਆ ਅਤੇ ਬਾਅਦ ਵਿੱਚ ਉਸਦਾ ਕੁੱਝ ਪਤਾ ਨਹੀਂ ਲੱਗਿਆ। ਕਾਫੀ ਭਾਲ ਕੀਤੀ ਗਈ ਪਰ ਕੁੱਝ ਪਤਾ ਨਹੀਂ ਲੱਗਿਆ। ਸ਼ਿਮਲਾ ਦੇ ਡੀਐਫਓ ਨੇ ਦੱਸਿਆ ਕਿ ਮੌਕੇ 'ਤੇ ਜੰਗਲਾਤ ਵਿਭਾਗ ਦੀ ਟੀਮ ਬੱਚੇ ਦੀ ਭਾਲ ਕਰ ਰਹੀ ਹੈ। ਖ਼ੂਨ ਨਾਲ ਲਿਬੜੀ ਇੱਕ ਪੈਂਟ ਮਿਲੀ ਹੈੇ। ਸੀਸੀਟੀਵੀ ਅਤੇ ਪਿੰਜਰਾ ਲਗਾ ਦਿੱਤਾ ਗਿਆ ਹੈ। ਬੱਚੇ ਦੀ ਛੇਤੀ ਹੀ ਭਾਲ ਕਰ ਲਈ ਜਾਵੇਗੀ।

  ਤਿੰਨ ਮਹੀਨੇ ਪਹਿਲਾਂ ਬੱਚੀ ਨੂੰ ਲੈ ਗਿਆ ਸੀ ਤੇਂਦੂਆ
  ਦੱਸ ਦਈਏ ਕਿ ਇਸਤੋਂ ਪਹਿਲਾਂ ਸ਼ਿਮਲਾ ਦੇ ਕਨਲੋਗ ਵਿੱਚ 6 ਅਗਸਤ ਨੂੰ ਇੱਕ 8 ਸਾਲ ਦੀ ਬੱਚੀ ਨੂੰ ਤੇਂਦੂਆ ਘਰੋਂ ਚੁੱਕ ਕੇ ਲੈ ਗਿਆ ਸੀ। ਬੱਚੀ ਦੇ ਸਰੀਰ ਦੇ ਟੁੱਕੜੇ ਜੰਗਲ ਵਿਚੋਂ ਮਿਲੇ ਸਨ। ਬਾਅਦ ਵਿੱਚ ਜੰਗਲਾਤ ਵਿਭਾਗ ਨੇ ਇਥੇ ਇੱਕ ਪਿੰਜਰਾ ਵੀ ਲਾਇਆ ਸੀ, ਪਰ ਤੇਂਦੂਆ ਨਹੀਂ ਫੜਿਆ ਗਿਆ। ਹੁਣ ਫਿਰ ਤੋਂ ਤੇਂਦੂਆ ਨੇ ਬੱਚੇ ਨੂੰ ਸ਼ਿਕਾਰ ਬਣਾਇਆ ਹੈ। ਲੋਕਾਂ ਵਿੱਚ ਇੱਕ ਵਾਰੀ ਮੁੜ ਤੇਂਦੂਆ ਦੀ ਦਹਿਸ਼ਤ ਹੈ।
  Published by:Krishan Sharma
  First published: