Home /News /national /

Himachal Police: ਹਿਮਾਚਲ ਪੁਲਿਸ ਦੇ ਜਵਾਨ ਨੇ ਕੀਤਾ ਵੱਡਾ ਕਾਰਾ, ਨਸ਼ੇ ਦੀ ਸਪਲਾਈ 'ਚ ਨਿਭਾ ਰਿਹਾ ਸੀ ਇਹ ਭੂਮਿਕਾ

The Himachal Police jawan: ਹਿਮਾਚਲ ਪ੍ਰਦੇਸ਼ ਪੁਲਿਸ ਦਾ ਜਵਾਨ ਚਰਸ ਸਮੇਤ ਫੜਿਆ ਗਿਆ ਹੈ। ਹਰਿਆਣਾ ਦੇ ਕਰਨਾਲ ਜ਼ਿਲ੍ਹੇ 'ਚ ਪੁਲਿਸ ਨੇ ਦੋਸ਼ੀ ਨੂੰ ਡੇਢ ਕਿਲੋ ਚਰਸ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਕਾਰ ’ਚੋਂ ਚਰਸ ਬਰਾਮਦ ਹੋਈ ਹੈ। ਜ਼ਿਲ੍ਹਾ ਪੁਲਿਸ ਕਰਨਾਲ ਦੇ ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਹੋਰ ਪੜ੍ਹੋ ...
 • Share this:

  ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਸਿੰਘ ਰਾਜ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਅਰਝੇੜੀ ਨੇੜੇ ਜੀ.ਟੀ ਰੋਡ 'ਤੇ ਪੁਰਾਣੇ ਟੋਲ ਟੈਕਸ ਦੇ ਕੋਲ ਇੱਕ ਵਿਅਕਤੀ ਚਰਸ ਦੀ ਸਪਲਾਈ ਕਰਨ ਲਈ ਪਹੁੰਚਿਆ ਹੈ। ਉਸਨੇ ਹਿਮਾਚਲ ਪੁਲਿਸ ਦੀ ਵਰਦੀ ਪਾਈ ਹੋਈ ਹੈ ਅਤੇ ਉਸਦਾ ਨਾਮ ਸੰਜੀਵ ਕੁਮਾਰ ਹੈ। ਇਸ ਆਧਾਰ ’ਤੇ ਪੁਲਿਸ ਟੀਮ ਨੇ ਮੌਕੇ ’ਤੇ ਛਾਪਾ ਮਾਰਿਆ। ਟੀਮ ਨੇ ਮੌਕੇ ’ਤੇ ਦੇਖਿਆ ਕਿ ਜੀਟੀ ਰੋਡ ’ਤੇ ਟਰੱਕਾਂ ਦੇ ਵਿਚਕਾਰ ਇੱਕ ਕਾਰ ਖੜ੍ਹੀ ਸੀ। ਇਸ ’ਤੇ ਪੁਲਿਸ ਟੀਮ ਨੇ ਪੁਲੀਸ ਦੀ ਵਰਦੀ ਪਾਈ ਗੱਡੀ ਵਿੱਚ ਬੈਠੇ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਨੇ ਪੁੱਛਗਿੱਛ ਦੌਰਾਨ ਆਪਣਾ ਨਾਂ ਸੰਜੀਵ ਕੁਮਾਰ ਵਾਸੀ ਮੰਡੀਆਂ ਦੱਸਿਆ। ਨਾਲ ਹੀ ਦੱਸਿਆ ਕਿ ਉਹ ਮੰਡੀ ਥਾਣੇ ਦਾ ਜਵਾਨ ਹੈ ਅਤੇ ਥਾਣਾ ਧਰਮਪੁਰ ਵਿੱਚ ਤਾਇਨਾਤ ਹੈ। ਗੱਡੀ ਦੀ ਤਲਾਸ਼ੀ ਲੈਣ 'ਤੇ ਪਿਛਲੀ ਸੀਟ ਤੋਂ ਬੈਗ 'ਚੋਂ 1 ਕਿਲੋ 500 ਗ੍ਰਾਮ ਚਰਸ ਬਰਾਮਦ ਹੋਈ। ਪੁਲੀਸ ਨੇ ਮੁਲਜ਼ਮ ਦੀ ਗੱਡੀ ਵੀ ਕਬਜ਼ੇ ਵਿੱਚ ਲੈ ਲਈ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਬੁਟਾਣਾ ਵਿੱਚ ਐਨਡੀਪੀਐਸ ਐਕਟ ਦੀ ਧਾਰਾ 20 ਅਤੇ 25 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

  ਪੈਸੇ ਕਮਾਉਣ ਦਾ ਆਇਆ ਲਾਲਚ

  ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਸੁਖਬੀਰ ਸਿੰਘ ਥਾਣਾ ਬੁਟਾਣਾ ਨੂੰ ਸੌਂਪੀ ਗਈ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਕਰੀਬ 35 ਸਾਲਾਂ ਤੋਂ ਹਿਮਾਚਲ ਪ੍ਰਦੇਸ਼ ਪੁਲਿਸ ਵਿੱਚ ਕਾਂਸਟੇਬਲ ਵਜੋਂ ਕੰਮ ਕਰ ਰਿਹਾ ਸੀ। ਵੱਧ ਪੈਸੇ ਕਮਾਉਣ ਦੇ ਲਾਲਚ ਵਿੱਚ ਮੁਲਜ਼ਮ ਚਰਸ ਸਪਲਾਈ ਕਰਦਾ ਸੀ। ਕਿਉਂਕਿ ਉਹ ਪੁਲਿਸ ਵਿਚ ਹੈ, ਇਸ ਲਈ ਕਿਸੇ ਨੂੰ ਉਸ 'ਤੇ ਸ਼ੱਕ ਵੀ ਨਹੀਂ ਸੀ। ਮੁਲਜ਼ਮ ਮੰਡੀ ਦੇ ਬਾਹਰੋਂ ਹੀ ਦੋ ਵਿਅਕਤੀਆਂ ਤੋਂ ਚਰਸ ਸਪਲਾਈ ਕਰਨ ਲਈ ਲਿਆਏ ਸਨ। ਮੁਲਜ਼ਮਾਂ ਨੇ ਇਹ ਚਰਸ ਨੀਲੋਖੇੜੀ ਨੇੜੇ ਇੱਕ ਵਿਅਕਤੀ ਨੂੰ ਸਪਲਾਈ ਕਰਨੀ ਸੀ। ਮੁਲਜ਼ਮਾਂ ਨੇ ਇਸ ਕੰਮ ਲਈ ਵੀਹ ਹਜ਼ਾਰ ਰੁਪਏ ਵੀ ਲਏ ਸਨ ਪਰ ਇਸ ਤੋਂ ਪਹਿਲਾਂ ਕਿ ਮੁਲਜ਼ਮ ਚਰਸ ਸਪਲਾਈ ਕਰਦਾ, ਕਰਨਾਲ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

  Published by:Rupinder Kaur Sabherwal
  First published:

  Tags: Arrest, Arrested, Himachal, Mandi, Police