Himachal Pradesh Assembly Election Result 2022: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ 38 ਸੀਟਾਂ 'ਤੇ ਅੱਗੇ ਹੈ। ਭਾਜਪਾ 27 ਸੀਟਾਂ 'ਤੇ ਅੱਗੇ ਹੈ। ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਹੈ। ਹਾਲਾਂਕਿ, ਆਜ਼ਾਦ ਉਮੀਦਵਾਰਾਂ ਨੇ ਤਿੰਨ ਸੀਟਾਂ 'ਤੇ ਬੜ੍ਹਤ ਹਾਸਲ ਕੀਤੀ ਹੈ।
ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਉਸ ਸਮੇਂ ਭਾਜਪਾ ਸਭ ਤੋਂ ਅੱਗੇ ਸੀ ਪਰ ਰਾਤ 9 ਵਜੇ ਤੱਕ ਕਾਂਗਰਸ ਨੇ ਭਾਜਪਾ ਨੂੰ ਪਿੱਛੇ ਛੱਡ ਦਿੱਤਾ ਹੈ। ਰੁਝਾਨਾਂ ਮੁਤਾਬਕ ਕਾਂਗਰਸ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ।
ਸਵੇਰੇ 10.10 ਵਜੇ ਦੇ ਰੁਝਾਨਾਂ 'ਚ ਦੋਵੇਂ ਪਾਰਟੀਆਂ ਇੱਕੋ ਅੰਕੜੇ 'ਤੇ ਸੰਘਰਸ਼ ਕਰਦੀਆਂ ਨਜ਼ਰ ਆ ਰਹੀਆਂ ਹਨ। ਭਾਜਪਾ 32 ਅਤੇ ਕਾਂਗਰਸ 32 ਸੀਟਾਂ 'ਤੇ ਅੱਗੇ ਸੀ। ਹੋਰ ਉਮੀਦਵਾਰ 4 ਸਥਾਨਾਂ 'ਤੇ ਅੱਗੇ ਹਨ। ਸਵੇਰੇ 9.55 ਵਜੇ ਕਾਂਗਰਸ 5 ਸੀਟਾਂ ਨਾਲ 33 ਸੀਟਾਂ 'ਤੇ ਖਿਸਕ ਗਈ ਹੈ। ਇਸ ਦੌਰ 'ਚ ਭਾਜਪਾ ਨੂੰ ਫਾਇਦਾ ਹੋਇਆ ਹੈ। ਫਿਲਹਾਲ ਭਾਜਪਾ 27 ਸੀਟਾਂ 'ਤੇ ਅੱਗੇ ਹੈ। 4 ਸੀਟਾਂ 'ਤੇ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ।
ਸਵੇਰੇ 9.40 ਵਜੇ ਤੱਕ ਕਾਂਗਰਸ ਨੇ 38 ਸੀਟਾਂ 'ਤੇ ਬੜ੍ਹਤ ਬਣਾ ਲਈ ਹੈ। ਭਾਜਪਾ ਦੋ ਸਥਾਨ ਖਿਸਕ ਕੇ 27 ਸੀਟਾਂ 'ਤੇ ਪਹੁੰਚ ਗਈ ਹੈ। ਤਿੰਨ ਸੀਟਾਂ 'ਤੇ ਆਜ਼ਾਦ ਉਮੀਦਵਾਰ ਅੱਗੇ ਹਨ। ਸਵੇਰੇ 9.10 ਵਜੇ ਤੱਕ ਹਿਮਾਚਲ ਪ੍ਰਦੇਸ਼ 'ਚ ਕਾਂਗਰਸ 37 ਸੀਟਾਂ 'ਤੇ ਅੱਗੇ ਸੀ। ਭਾਰਤੀ ਜਨਤਾ ਪਾਰਟੀ 30 ਸੀਟਾਂ 'ਤੇ ਅੱਗੇ ਸੀ। ਜਿਵੇਂ-ਜਿਵੇਂ ਗਿਣਤੀ ਵਧ ਰਹੀ ਹੈ, ਭਾਜਪਾ ਹੇਠਾਂ ਖਿਸਕਦੀ ਜਾ ਰਹੀ ਹੈ। ਤਾਜਾ ਅੰਕੜਿਆਂ ਮੁਤਾਬਕ ਕਾਂਗਰਸ 39 ਤੇ ਭਾਜਪਾ 26 ਸੀਟਾਂ ਉਤੇ ਅੱਗੇ ਹਨ ਜਦ ਕਿ ਆਪ ਖਾਤਾ ਵੀ ਨਹੀਂ ਖੋਲ ਸਕੀ।
ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ 12 ਨਵੰਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਈ ਸੀ। ਇੱਥੇ ਮੁੱਖ ਮੁਕਾਬਲਾ ਕਾਂਗਰਸ ਅਤੇ ਸੱਤਾਧਾਰੀ ਭਾਜਪਾ ਵਿਚਾਲੇ ਹੈ। ਹਾਲਾਂਕਿ ਆਮ ਆਦਮੀ ਪਾਰਟੀ ਨੇ ਵੀ ਇੱਥੇ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Arvind Kejriwal, Assembly Election Results, Election result, Election Results 2022, Himachal Election