ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਲਈ ਹੋਈ ਵੋਟਿੰਗ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਸ਼ੁਰੂਆਤੀ ਪ੍ਰਦੇਸ਼ਾਂ ਵਿੱਚ ਕਾਂਗਰਸ ਅੱਗੇ ਚੱਲ ਰਹੀ ਹੈ। ਪਰ ਦੂਜੇ ਪਾਸੇ ਭਾਜਪਾ ਵੀ ਕਾਂਗਰਸ ਤੋਂ ਜ਼ਿਆਦਾ ਪਿੱਛੇ ਨਹੀਂ ਹੈ।ਅੱਜ ਦੁਪਹਿਰ ਤੱਕ ਹਿਮਾਚਲ ਪ੍ਰਦੇਸ਼ ਦੀ ਨਵੀਂ ਸਰਕਾਰ ਦੀ ਚੋਣ ਦੀ ਤਸਵੀਰ ਸਾਫ਼ ਹੋ ਜਾਵੇਗੀ। ਫਿਲਹਾਲ ਭਾਜਪਾ ਅਤੇ ਕਾਂਗਰਸ ਦੋਵਾਂ ਵਿਚਾਲੇ ਸਖਤ ਮੁਕਾਬਲਾ ਜਾਰੀ ਹੈ ।ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ 1985 ਤੋਂ ਬਾਅਦ ਕਿਸੇ ਦਲ ਨੇ ਲਗਾਤਾਰ ਦੋ ਚੋਣ ਨਹੀਂ ਜੀਤੇ ਹਨ। ਜੇ ਇਸ ਵਾਰ ਭਾਰਤੀ ਜਨਤਾ ਪਾਰਟੀ ਇਸ ਪਹਾੜੀ ਸੂਬੇ ਦੇ ਵਿੱਚ ਸੱਤਾ ਵਿੱਚ ਬਣੀ ਰਹੀ ਹੈ, ਤਾਂ ਇਹ ਇੱਕ ਨਵਾਂ ਰਿਕਾਰਡ ਹੋਵੇਗਾ।
ਜੇ ਸ਼ੁਰੂਆਤੀ ਰੁਝਾਂਨਾ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਵਿੱਚ ਇਸ ਵੇਲੇ ਭਾਜਪਾ ਅਤੇ ਕਾਂਗਰਸ ਵਿਚਾਲੇ ਕਾਂਟੇ ਦੀ ਟੱਕਰ ਚੱਲ ਰਹੀ ਹੈ। ਸ਼ੁਰੂਆਤੀ ਰੁਝਾਨਾਂ ਦੇ ਵਿੱਚ ਕਾਂਗਰਸ ਨੇ ਜਿੱਤ ਦੇ ਆਕੜੇ ਨੂੰ ਪਾਰ ਕਰ ਲਿਆ ਹੈ। ਹੁਣ ਤੱਕ ਕਾਂਗਰਸ 36 ਸੀਟਾਂ ਦੇ ਉੱਪਰ ਅੱਗੇ ਚੱਲ ਰਹੀ ਹੈ । ਜਦਕਿ ਭਾਜਪਾ ਨੂੰ 31 ਸੀਟਾਂ 'ਤੇ ਫਿਲਹਾਲ ਅੱਗੇ ਚੱਲ ਰਹੀ ਹੈ ।ਤੁਹਾਨੂੰ ਦੱਸ ਦੇਈਏ ਕਿ ਹਿਮਾਚਲ ਵਿੱਚ ਸਰਕਾਰ ਬਣਾਉਣ ਲਈ ਜਾਦੂਈ ਆਂਕੜਾ 35 ਹੈ।
ਪਾਲਮਪੁਰ ਵਿਧਾਨ ਸਭਾ ਚੋਣਾਂ ਤੋਂ ਭਾਜਪਾ ਉਮੀਦਵਾਰ ਕਪੂਰ ਸ਼ੁਰੂਆਤੀ ਰੁਝਾਨਾਂ ਵਿੱਚ ਅੱਗੇ ਚੱਲ ਰਹੇ ਹਨ। ਸੁਲਾਹ ਤੋਂ ਭਾਜਪਾ ਦੇ ਵਿਪਿਨ ਸਿੰਘ ਅੱਗੇ ਚੱਲ ਰਹੇ ਹਨ। ਕੁੱਲੂ ਸਰਹੱਦੀ ਖੇਤਰ ਤੋਂ ਕਾਂਗਰਸ ਦੇ ਉਮੀਦਵਾਰ ਸੁੰਦਰ ਸਿੰਘ ਠਾਕੁਰ 700 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
ਸ਼ਿਮਲਾ ਗ੍ਰਾਮੀਣ ਖੇਤਰ ਦੇ ਬੈਲੇਟ ਪੇਪਰ ਕਾਉਂਟਿੰਗ ਦੇ ਪਹਿਲੇ ਦੌਰੇ ਵਿੱਚ ਕਾਂਗਰਸ ਦੇ ਉਮੀਦਵਾਰ ਵਿਕਰਮਾਦਿੱਤ ਸਿੰਘ ਅੱਗੇ ਚੱਲ ਰਹੇ ਹਨ।ਰਾਮਪੁਰ ਵਿੱਚ ਚੱਲ ਰਹੇ ਬੈਲੇਟ ਪੇਪਰ ਕਾਉਂਟਿੰਗ ਕਾਂਗਰਸ ਦੇ ਉਮੀਦਵਾਰ ਨੰਦ ਲਾਲ ਅੱਗੇ ਹਨ। ਰੋਡੂ ਲੋਕ ਖੇਤਰ ਵਿੱਚ ਚੱਲ ਰਹੀ ਬੈਲੇਟ ਪੇਪਰ ਕਾਉਂਟਿੰਗ ਵਿੱਚ ਕਾਂਗਰਸ ਦੇ ਉਮੀਦਵਾਰ ਮੋਹਨ ਲਾਲ ਬਰਾਕਟਾ ਅੱਗੇ ਚੱਲ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, BJP, Congress, Himachal Election