Home /News /national /

ਆਟੋ ਡਰਾਈਵਰ ਦੀ ਧੀ ਨੇ 10ਵੀਂ ਜਮਾਤ ਵਿਚੋਂ ਕੀਤਾ ਟਾਪ, ਡਾਕਟਰ ਬਣਨਾ ਚਾਹੁੰਦੀ ਹੈ ਮਾਨਵੀ

ਇਸ ਦੌਰਾਨ ਮਾਨਵੀ ਨੇ ਕਿਹਾ ਕਿ ਉਹ ਬਾਲ ਰੋਗ ਮਾਹਿਰ (ਡਾਕਟਰ) ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਮਾਨਵੀ ਦੀ ਇਸ ਪ੍ਰਾਪਤੀ ਲਈ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਨੇ ਉਸ ਨੂੰ ਵਧਾਈ ਦਿੱਤੀ। ਦੱਸ ਦਈਏ ਕਿ ਇਸ ਪ੍ਰਾਈਵੇਟ ਸਕੂਲ ਦੀ ਪ੍ਰਿਯਾਂਸ਼ੀ ਨੇ 685 ਅੰਕ ਪ੍ਰਾਪਤ ਕਰਕੇ 10ਵਾਂ ਸਥਾਨ ਹਾਸਲ ਕੀਤਾ ਹੈ।

ਹੋਰ ਪੜ੍ਹੋ ...
  • Share this:

HP Board 10th Class Results: ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਧਰਮਸ਼ਾਲਾ ਨੇ ਵੀਰਵਾਰ ਨੂੰ 10ਵੀਂ ਜਮਾਤ ਦਾ ਨਤੀਜਾ ਐਲਾਨਿਆ। ਨਤੀਜੇ 'ਚ ਕੁੱਲੂ ਜ਼ਿਲ੍ਹੇ ਦੀ ਧੀ ਮਾਨਵੀ (10th Class Topper Manvi) ਨੇ ਸੂਬੇ 'ਚੋਂ ਟਾਪ ਕੀਤਾ। ਮਾਨਵੀ ਨੇ 700 ਵਿੱਚੋਂ 694 ਅੰਕ ਪ੍ਰਾਪਤ ਕੀਤੇ। ਮਾਨਵੀ ਨੂੰ ਕਾਮਯਾਬੀ ਲਈ ਪੂਰੇ ਹਿਮਾਚਲ ਤੋਂ ਵਧਾਈਆਂ ਮਿਲ ਰਹੀਆਂ ਹਨ। ਮਾਨਵੀ ਕੁੱਲੂ ਦੇ ਬਜੌਰਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹ ਰਹੀ ਹੈ।

ਇਸ ਦੌਰਾਨ ਮਾਨਵੀ ਨੇ ਕਿਹਾ ਕਿ ਉਹ ਬਾਲ ਰੋਗ ਮਾਹਿਰ (ਡਾਕਟਰ) ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਮਾਨਵੀ ਦੀ ਇਸ ਪ੍ਰਾਪਤੀ ਲਈ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਨੇ ਉਸ ਨੂੰ ਵਧਾਈ ਦਿੱਤੀ। ਦੱਸ ਦਈਏ ਕਿ ਇਸ ਪ੍ਰਾਈਵੇਟ ਸਕੂਲ ਦੀ ਪ੍ਰਿਯਾਂਸ਼ੀ ਨੇ 685 ਅੰਕ ਪ੍ਰਾਪਤ ਕਰਕੇ 10ਵਾਂ ਸਥਾਨ ਹਾਸਲ ਕੀਤਾ ਹੈ।

ਮਾਨਵੀ ਨੇ ਕਿਹਾ ਕਿ 10ਵੀਂ 'ਚ ਸੂਬੇ 'ਚੋਂ ਪਹਿਲਾ ਸਥਾਨ ਹਾਸਲ ਕਰਨਾ ਚੰਗਾ ਲੱਗ ਰਿਹਾ ਹੈ ਅਤੇ ਉਸ ਨੇ ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਇਹ ਉਪਲਬਧੀ ਹਾਸਲ ਕੀਤੀ ਹੈ।

ਮਾਨਵੀ ਦੇ ਪਿਤਾ ਕੁੱਲੂ ਵਿੱਚ ਆਟੋ ਚਲਾਉਂਦੇ ਹਨ ਅਤੇ ਮਾਂ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਹੈ। ਮਾਨਵੀ ਨੇ ਦੱਸਿਆ ਕਿ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਮੈਂ ਆਪਣੇ ਜ਼ਿਲ੍ਹੇ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਮਾਨਵੀ ਨੇ ਦੱਸਿਆ ਕਿ ਉਹ 3-4 ਘੰਟੇ ਪੜ੍ਹਾਈ ਕਰਦੀ ਸੀ। ਹਾਲਾਂਕਿ ਉਸ ਨੇ ਟਾਪ ਜਾਂ ਮੈਰਿਟ ਸੂਚੀ ਵਿੱਚ ਆਉਣ ਬਾਰੇ ਨਹੀਂ ਸੋਚਿਆ।

Published by:Gurwinder Singh
First published:

Tags: 10th class, 10tn class results 2023, Class 10 results, Classes, Metric results