ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਵਿਚ ਫੈਲੀ ਹਿੰਸਾ ਉਤੇ ਕਾਬੂ ਪਾ ਲਿਆ ਗਿਆ ਹੈ। ਇਸ ਹਿੰਸਾ ਦੌਰਾਨ ਜਿੱਥੇ ਦੋ ਭਾਈਚਾਰਿਆਂ ਵਿਚ ਕਾਫੀ ਤਣਾਅ ਦੇਖਣ ਨੂੰ ਮਿਲਿਆ, ਉੱਥੇ ਹਿੰਦੂ-ਮੁਸਲਿਮ ਭਾਈਚਾਰੇ ਦੀ ਵੀ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੇ ਹੀ ਇਕ ਮਾਮਲੇ ਵਿਚ ਪ੍ਰੇਮਕਾਂਤ ਬਘੇਲ ਨਾਮ ਦੇ ਇਕ ਵਿਅਕਤੀ ਨੇ ਆਪਣੇ ਮੁਸਲਮਾਨ ਗੁਆਂਢੀ ਨੂੰ ਬਚਾਉਣ ਲਈ ਆਪਣੀ ਜਾਨ ਦੀ ਬਾਜੀ ਲਗਾ ਦਿੱਤੀ।
ਪ੍ਰੇਮਕਾਂਤ ਬਘੇਲ ਨੇ ਆਪਣੇ ਮੁਸਲਮਾਨ ਗੁਆਂਢੀ ਦਾ ਜਲਦਾ ਹੋਇਆ ਘਰ ਦੇਖਿਆ ਅਤੇ ਉਨ੍ਹਾਂ ਨੂੰ ਬਚਾਉਣ ਚਲੇ ਗਏ। ਪ੍ਰੇਮਕਾਂਤ ਨੇ ਆਪਣੀ ਜਾਨ ਦੀ ਬਾਜੀ ਲਗਾ ਦਿੱਤੀ। ਪ੍ਰੇਮਕਾਂਤ ਨੇ ਦੱਸਿਆ ਕਿ ਸ਼ਿਵ ਵਿਹਾਰ ਵਿਚ ਹਿੰਦੂ-ਮੁਸਲਿਮ ਇਕੱਠੇ ਮਿਲ-ਜੁੱਲ ਕੇ ਰਹਿੰਦੇ ਹਨ, ਪਰ ਦੰਗਿਆਂ ਤੋਂ ਬਾਅਦ ਸਥਿਤੀ ਬਹੁਤ ਖਰਾਬ ਹੋ ਗਈ ਹੈ। ਪੈਟਰੋਲ ਬੰਬ ਨਾਲ ਲੋਕਾਂ ਦੇ ਘਰ ਜਲਾਏ ਜਾ ਰਹੇ ਸੀ। ਇਸ ਦੌਰਾਨ ਉਨ੍ਹਾਂ ਦੇ ਇਕ ਮੁਸਲਮਾਨ ਗੁਆਂਢੀ ਦੇ ਘਰ ਵਿਚ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ।
ਪਤਾ ਚਲੱਦੇ ਹੀ ਉਹ ਘਰ ਵਿਚ ਫਸੇ ਲੋਕਾਂ ਨੂੰ ਕੱਢਣ ਪਹੁੰਚ ਗਏ। ਉਹ ਪਰਿਵਾਰ ਦੇ 6 ਲੋਕਾਂ ਨੂੰ ਕੱਢ ਚੁਕੇ ਸੀ ਅਤੇ ਅੱਗ ਵਧਦੀ ਜਾ ਰਹੀ ਸੀ। ਉਸ ਦੇ ਦੋਸਤ ਦੀ ਬਜ਼ੁਰਗ ਮਾਂ ਹੁਣ ਵੀ ਘਰ ਵਿਚ ਹੀ ਫਸੀ ਹੋਈ ਸੀ। ਉਨ੍ਹਾਂ ਨੂੰ ਬਚਾਉਣ ਦੇ ਦੌਰਾਨ ਪ੍ਰੇਮਕਾਂਤ ਅੱਗ ਵਿਚ ਝੁਲਸ ਗਏ। ਪ੍ਰੇਮਕਾਂਤ ਨੇ ਦੱਸਿਆ ਕਿ ਚਾਹੇ ਉਹ ਸੜ ਗਏ, ਪਰ ਉਹ ਆਪਣੇ ਦੋਸਤ ਦੀ ਮਾਂ ਨੂੰ ਬਚਾਉਣ ਵਿਚ ਕਾਮਯਾਬ ਰਹੇ, ਇਸ ਗੱਲ ਦੀ ਉਸ ਨੂੰ ਖੁਸ਼ੀ ਹੈ।
ਨਹੀਂ ਮਿਲੀ ਐਂਬੂਲੈਂਸ, ਪੂਰੀ ਰਾਤ ਜਲੀ ਹੋਈ ਹਾਲਤ ਵਿਚ ਤੜਫਦੇ ਰਹੇ
ਪ੍ਰੇਮਕਾਂਤ ਦੇ ਭਰਾ ਸੁਮਿਤ ਨੇ ਦੱਸਿਆ ਕਿ ਜਦੋਂ ਉਹ ਸੜ ਗਏ, ਤਾਂ ਹਸਪਤਾਲ ਜਾਣ ਲਈ ਕਿਸੇ ਨੇ ਆਪਣੀ ਗੱਡੀ ਨਹੀਂ ਦਿੱਤੀ। ਕਿਉਂਕਿ ਸ਼ਿਵ ਵਿਹਾਰ, ਮੁਸਤਫਾਬਾਦ ਅਤੇ ਖੁਰੇਜੀ ਵਿਚ ਚਾਰੋਂ ਪਾਸੇ ਦੰਗੇ ਭੜਕ ਰਹੇ ਸੀ। ਐਂਬੂਲੈਂਸ ਨੂੰ ਵੀ ਕਾਲ ਕੀਤੀ। ਉੱਥੋਂ ਦੱਸਿਆ ਗਿਆ ਕਿ ਐਂਬੂਲੈਂਸ ਪਹੁੰਚ ਰਹੀ ਹੈ, ਪਰ ਐਂਬੂਲੈਂਸ ਨਹੀਂ ਪਹੁੰਚੀ। ਜਲੀ ਹੋਈ ਹਾਲਤ ਵਿਚ ਪ੍ਰੇਮਕਾਂਤ ਪੂਰੀ ਰਾਤ ਆਪਣੇ ਘਰ ਵਿਚ ਹੀ ਤੜਫਦੇ ਰਹੇ। ਸਾਨੂੰ ਉਮੀਦ ਨਹੀਂ ਸੀ ਕਿ ਪ੍ਰੇਮਕਾਂਤ ਬੱਚ ਜਾਣਗੇ। ਸਵੇਰ ਹੋਣ ਉਤੇ ਉਨ੍ਹਾਂ ਨੂੰ ਜੀਟੀਬੀ ਹਸਪਤਾਲ ਲੈ ਕੇ ਆਏ, ਜਿੱਥੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਬਰਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਇੱਥੇ ਉਨ੍ਹਾਂ ਦੀ ਹਾਲਤ ਨਾਜੁਕ ਬਣੀ ਹੋਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi Violence