• Home
  • »
  • News
  • »
  • national
  • »
  • HISAR COW ATTACKED BJP LEADERS NIECE WITH HORNS ATTACKED PEOPLE WHO CAME TO RESCUE HER IN HISAR

VIDEO: BJP ਨੇਤਾ ਦੀ ਭਤੀਜੀ 'ਤੇ ਗਾਂ ਨੇ ਕੀਤਾ ਹਮਲਾ, ਸਿੰਗਾਂ 'ਤੇ ਚੁੱਕ-ਚੁੱਕ ਮਾਰਿਆ

VIDEO: BJP ਨੇਤਾ ਦੀ ਭਤੀਜੀ 'ਤੇ ਗਾਂ ਨੇ ਕੀਤਾ ਹਮਲਾ, ਸਿੰਗਾਂ 'ਤੇ ਚੁੱਕ-ਚੁੱਕ ਮਾਰਿਆ

VIDEO: BJP ਨੇਤਾ ਦੀ ਭਤੀਜੀ 'ਤੇ ਗਾਂ ਨੇ ਕੀਤਾ ਹਮਲਾ, ਸਿੰਗਾਂ 'ਤੇ ਚੁੱਕ-ਚੁੱਕ ਮਾਰਿਆ

  • Share this:
    ਹਰਿਆਣਾ ਦੇ ਹਿਸਾਰ ਵਿਚ ਆਵਾਰਾ ਪਸ਼ੂਆਂ ਦੀ ਦਹਿਸ਼ਤ ਹੈ। ਲੋਕਾਂ ਦਾ ਘਰਾਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਪਿਛਲੇ ਦਿਨੀਂ ਜਵਾਹਰ ਨਗਰ ਦੀ ਗਲੀ ਨੰਬਰ ਤਿੰਨ ਵਿੱਚ ਰਹਿਣ ਵਾਲੇ 85 ਸਾਲਾ ਸੁੰਦਰਦਾਸ ਦੀ ਇੱਕ ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੌਤ ਹੋ ਗਈ ਸੀ। ਉਸ ਘਟਨਾ ਤੋਂ ਬਾਅਦ ਵੀ ਨਾ ਤਾਂ ਨਗਰ ਨਿਗਮ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਜਾਗਿਆ।

    ਮੰਗਲਵਾਰ ਦੁਪਹਿਰ ਨੂੰ ਸ਼ਹਿਰ ਵਿੱਚ ਇੱਕ ਹੋਰ ਘਟਨਾ ਵਾਪਰੀ। ਇੱਕ ਗਾਂ ਨੇ ਗਲੀ ਵਿੱਚੋਂ ਲੰਘ ਰਹੀ ਇੱਕ ਮੁਟਿਆਰ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਕਾਫੀ ਦੇਰ ਤੱਕ ਗਾਂ ਨੇ ਲੜਕੀ ਨੂੰ ਸੜਕ 'ਤੇ ਘਸੀਟਿਆ। ਲੋਕਾਂ ਦੇ ਇਕੱਠੋ ਹੋ ਕੇ ਉਸ ਦੀ ਜਾਨ ਬਚਾਈ। ਲੜਕੀ ਨੂੰ ਜ਼ਖਮੀ ਹਾਲਤ ਵਿੱਚ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

    ਜ਼ਖਮੀ ਲੜਕੀ, ਭਾਜਪਾ ਨੇਤਾ ਕਰਨ ਸਿੰਘ ਦੀ ਭਤੀਜੀ ਦੱਸੀ ਜਾ ਰਹੀ ਹੈ। ਇਹ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਲੜਕੀ ਸਾਮਾਨ ਲੈ ਕੇ ਘਰ ਪਰਤ ਰਹੀ ਸੀ। ਇੰਦਰਾ ਕਲੋਨੀ ਦੀ ਰਹਿਣ ਵਾਲੀ ਸੰਜੋਲਿਕਾ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ ਇੱਕ ਵਜੇ ਸਾਮਾਨ ਲੈਣ ਲਈ ਦੁਕਾਨ 'ਤੇ ਗਈ ਸੀ। ਉਹ ਘਰ ਪਰਤ ਰਹੀ ਸੀ। ਇਸ ਦੌਰਾਨ ਇੱਕ ਗਾਂ ਪਿੱਛੇ ਤੋਂ ਆਈ ਅਤੇ ਉਸ ਉਤੇ ਹਮਲਾ ਕਰ ਦਿੱਤਾ।

    ਗਾਂ ਨੇ ਲੜਕੀ ਨੂੰ ਪਹਿਲਾਂ ਸਿੰਗਾਂ ਨਾਲ ਚੁੱਕਿਆ ਅਤੇ ਸੜਕ ਦੇ ਵਿਚਕਾਰ ਸੁੱਟ ਦਿੱਤਾ ਅਤੇ ਫਿਰ ਉਸ ਨੂੰ ਆਪਣੇ ਪੈਰਾਂ ਨਾਲ ਦਰੜਨਾ ਸ਼ੁਰੂ ਕਰ ਦਿੱਤਾ। ਲੜਕੀ ਦੇ ਸਰੀਰ 'ਤੇ ਲੱਗੀਆਂ ਸੱਟਾਂ ਕਾਰਨ ਬੇਹੋਸ਼ ਹੋ ਗਈ। ਲੋਕਾਂ ਨੇ ਕਿਸੇ ਤਰ੍ਹਾਂ ਲੜਕੀ ਨੂੰ ਛੁਡਵਾਇਆ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ।
    Published by:Gurwinder Singh
    First published: