ਕਿਸਾਨਾਂ ਦੇ ਹੱਕ 'ਚ ਨਿੱਤਰੇ ਸੀਨੀਅਰ BJP ਆਗੂ, ਕਿਹਾ-ਕਿਸਾਨਾਂ ਦਾ ਸਬਰ ਵਾਰ-ਵਾਰ ਟੁੱਟ ਰਿਹੈ...

News18 Punjabi | News18 Punjab
Updated: July 13, 2021, 6:56 PM IST
share image
ਕਿਸਾਨਾਂ ਦੇ ਹੱਕ 'ਚ ਨਿੱਤਰੇ ਸੀਨੀਅਰ BJP ਆਗੂ, ਕਿਹਾ-ਕਿਸਾਨਾਂ ਦਾ ਸਬਰ ਵਾਰ-ਵਾਰ ਟੁੱਟ ਰਿਹੈ...
ਕਿਸਾਨਾਂ ਦੇ ਹੱਕ 'ਚ ਨਿੱਤਰੇ ਸੀਨੀਅਰ BJP ਆਗੂ, ਕਿਹਾ-ਕਿਸਾਨਾਂ ਦਾ ਸਬਰ ਟੁੱਟ ਰਿਹੈ, ਇਸ ਲਈ... (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਹਰਿਆਣਾ ਵਿਚ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਰਸਾ ਵਿਚ ਭਾਜਪਾ ਨੇਤਾਵਾਂ ਦਾ ਵਿਰੋਧ ਕਰਨ ਤੋਂ ਬਾਅਦ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਦਾ ਮਾਮਲਾ ਭਖ ਗਿਆ ਹੈ। ਹੁਣ ਭਾਜਪਾ ਆਗੂ ਵੀ ਦੱਬੀ ਅਵਾਜ਼ ਨਾਲ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਹਾਲਾਂਕਿ, ਕੁਝ ਅਜਿਹੇ ਆਗੂ ਵੀ ਹਨ ਜਿਨ੍ਹਾਂ ਨੇ ਜਨਤਕ ਤੌਰ 'ਤੇ ਕਿਸਾਨਾਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ।

ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਸੰਪਤ ਸਿੰਘ ਨੇ ਟਵੀਟ ਕਰਕੇ ਡਿਪਟੀ ਸਪੀਕਰ ਰਣਬੀਰ ਗੰਗਵਾ ਅਤੇ ਸੰਸਦ ਮੈਂਬਰ ਸੁਨੀਤਾ ਦੁੱਗਲ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਖਿਲਾਫ ਦਰਜ ਕੀਤੇ ਕੇਸ ਵਾਪਸ ਲੈਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨ ਅੰਦੋਲਨ ਦੀ ਫੋਟੋ ਵੀ ਪੋਸਟ ਕੀਤੀ ਹੈ।


ਸਿੰਘ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਕਿਸਾਨਾਂ ਦੇ ਸਬਰ ਦੀ ਹੱਦ ਹੁਣ ਵਾਰ ਵਾਰ ਟੁੱਟ ਰਹੀ ਹੈ। ਲੰਬੇ ਅੰਦੋਲਨ ਵਿੱਚ ਅਜਿਹਾ ਵਾਪਰਨ ਲਾਜ਼ਮੀ ਵੀ ਹੈ।

ਕਿਸੇ ਵੀ ਪਾਰਟੀ ਵਿਚ ਇੰਨੀ ਸਮਰਥਾ ਨਹੀਂ ਕਿ ਉਹ ਕਿਸਾਨਾਂ ਵਾਂਗ ਇਸ ਤਰ੍ਹਾਂ ਅੰਦੋਲਨ ਚਲਾ ਸਕਣ।  ਸਿਰਫ ਕਿਸਾਨ ਹੀ ਅਜਿਹਾ ਕਰ ਸਕਦੇ ਹਨ। ਉਨ੍ਹਾਂ ਸਰਕਾਰ ਨੂੰ ਹੋਰ ਸਲਾਹ ਦਿੰਦੇ ਹੋਏ ਲਿਖਿਆ ਕਿ ਸਰਕਾਰ ਨੂੰ ਗੱਲਬਾਤ ਦਾ ਰਾਹ ਖੋਲ੍ਹਣ ਚਾਹੀਦਾ ਹੈ।
Published by: Gurwinder Singh
First published: July 13, 2021, 6:55 PM IST
ਹੋਰ ਪੜ੍ਹੋ
ਅਗਲੀ ਖ਼ਬਰ