Home /News /national /

ਹਰਿਆਣਾ ਦੇ ਦੋ ਪਿੰਡਾਂ ਵਿਚ ਲੌਕਡਾਊਨ ਖਿਲਾਫ ਬਗਾਵਤ, ਨਹੀਂ ਮੰਨਣਗੇ ਸਰਕਾਰ ਦੇ ਹੁਕਮ

ਹਰਿਆਣਾ ਦੇ ਦੋ ਪਿੰਡਾਂ ਵਿਚ ਲੌਕਡਾਊਨ ਖਿਲਾਫ ਬਗਾਵਤ, ਨਹੀਂ ਮੰਨਣਗੇ ਸਰਕਾਰ ਦੇ ਹੁਕਮ

ਦਰਅਸਲ, ਬਹੁਤੇ ਪਿੰਡ ਹਿਸਾਰ ਦੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਖਿਲਾਫ ਨਾਰਾਜ਼ ਹਨ। ਇੱਥੇ ਦੀ ਬਹੁਤੀ ਵਸੋਂ ਕਿਸਾਨੀ ਲਹਿਰ ਦੇ ਸਮਰਥਨ ਵਿੱਚ ਹੈ। ਮੰਗਲਵਾਰ ਸਵੇਰੇ ਪਿੰਡ ਵਿਚ ਇਕ ਵੱਡੀ ਪੰਚਾਇਤ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਮੂਹ ਭਾਈਚਾਰਿਆਂ ਦੇ ਲੋਕਾਂ ਨੂੰ ਬੁਲਾਇਆ ਗਿਆ।

  • Share this:

ਕੋਰੋਨਾ ਮਹਾਂਮਾਰੀ ਕਾਰਨ ਲਾਏ ਗਏ ਲੌਕਡਾਊਨ ਖਿਲਾਫ ਹਰਿਆਣਾ ਦੇ ਪਿੰਡਾਂ ਵਿਚ ਬਗਾਵਤ ਉਠਣ ਲੱਗੀ ਹੈ। ਹਰਿਆਣਾਂ ਦੇ ਪਿੰਡਾਂ ਵਿਚ ਪੰਚਾਇਤਾਂ ਨੇ ਸਰਕਾਰੀ ਹੁਕਮ ਨਾ ਮੰਨਣ ਦਾ ਫੈਸਲਾ ਕੀਤਾ ਗਿਆ ਹੈ। ਹਰਿਆਣਾ ਦੇ ਜੀਂਦ ਦੇ ਪਿੰਡ ਦਨੋਦਾ ਤੇ ਮਸੂਦਪੁਰ ਪਿੰਡ ਵਾਸੀਆਂ ਨੇ ਮੰਗਲਵਾਰ ਨੂੰ ਸਰਕਾਰੀ ਤਾਲਾਬੰਦੀ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ।

ਪਿੰਡ ਵਾਸੀਆਂ ਦਾ ਕਹਿਣਾ ਹੈ ਜਦੋਂ ਸਾਡੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਿਯਮਾਂ ਦੀ ਪਰਵਾਹ ਨਹੀਂ ਕਰਦੇ ਤਾਂ ਅਸੀਂ ਕਿਉਂ ਕਰੀਏ। ਉਨ੍ਹਾਂ ਨੇ ਸਾਰੀਆਂ ਦੁਕਾਨਾਂ ਖੁਲਵਾ ਦਿੱਤੀਆਂ ਤੇ ਮੁੱਖ ਸੜਕ ਉਤੇ ਜਾਮ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਨਿਯਮਾਂ ਦਾ ਪਾਲਣ ਨਹੀਂ ਕਰਦੇ, ਇਸ ਲਈ ਅਸੀਂ ਵੀ ਨਹੀਂ ਕਰਾਂਗਾ।

ਪਿੰਡ ਮਸੂਦਪੁਰ ਵਿਚ ਸੱਦੀ ਪੰਚਾਇਤ ਵਿਚ ਫੈਸਲਾ ਲਿਆ ਕਿ ਪੁਲਿਸ ਅਤੇ ਡਾਕਟਰਾਂ ਨੂੰ ਪਿੰਡ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪਿੰਡ ਦੇ ਲੋਕ ਆਪਣੇ ਪੱਧਰ 'ਤੇ ਨਿਯਮਾਂ ਦਾ ਫੈਸਲਾ ਕਰਨ ਤੋਂ ਬਾਅਦ ਪਿੰਡ ਵਿਚ ਆਪਣੀ ਤਾਲਾਬੰਦੀ ਲਗਾਉਣਗੇ।

ਇਸ ਤੋਂ ਬਾਅਦ ਪਿੰਡ ਵਿਚ ਸਥਾਪਤ ਆਈਸੋਲੇਸ਼ਨ ਵਾਰਡ ਨੂੰ ਵੀ ਹਟਾ ਦਿੱਤਾ ਗਿਆ। ਇਹ ਮਾਮਲਾ ਸਾਹਮਣੇ ਆਉਣ 'ਤੇ ਹੀ ਪੁਲਿਸ-ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਪਿੰਡ ਵਿਚ ਕੋਰੋਨਾ ਦੀ ਲਾਗ ਫੈਲ ਗਈ ਹੈ ਅਤੇ ਅਜਿਹਾ ਫੈਸਲਾ ਸਥਿਤੀ ਨੂੰ ਖਤਰਨਾਕ ਬਣਾ ਸਕਦਾ ਹੈ।

ਦਰਅਸਲ, ਬਹੁਤੇ ਪਿੰਡ ਹਿਸਾਰ ਦੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਖਿਲਾਫ ਨਾਰਾਜ਼ ਹਨ। ਇੱਥੇ ਦੀ ਬਹੁਤੀ ਵਸੋਂ ਕਿਸਾਨੀ ਲਹਿਰ ਦੇ ਸਮਰਥਨ ਵਿੱਚ ਹੈ। ਮੰਗਲਵਾਰ ਸਵੇਰੇ ਪਿੰਡ ਵਿਚ ਇਕ ਵੱਡੀ ਪੰਚਾਇਤ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਮੂਹ ਭਾਈਚਾਰਿਆਂ ਦੇ ਲੋਕਾਂ ਨੂੰ ਬੁਲਾਇਆ ਗਿਆ। ਪੰਚਾਇਤ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੀ ਤਾਲਾਬੰਦੀ ਦਾ ਪੂਰਾ ਬਾਈਕਾਟ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਦੁਕਾਨਾਂ ਨੂੰ ਹਰ ਸਮੇਂ ਖੁੱਲਾ ਰੱਖਿਆ ਜਾਵੇਗਾ ਅਤੇ ਸ਼ੋਕ ਸਭਾ ਅਤੇ ਵਿਆਹ ਦੇ ਸਮਾਗਮ ਆਯੋਜਿਤ ਕੀਤੇ ਜਾ ਸਕਦੇ ਹਨ, ਜਿਵੇਂ ਹੀ ਪ੍ਰਸ਼ਾਸਨ ਨੂੰ ਪਿੰਡ ਵਿੱਚ ਵਾਪਰੀ ਇਸ ਘਟਨਾ ਬਾਰੇ ਪਤਾ ਲੱਗਿਆ, ਅਧਿਕਾਰੀਆਂ ਨੇ ਗ੍ਰਾਮ ਪੰਚਾਇਤ ਨਾਲ ਸੰਪਰਕ ਕੀਤਾ। ਪੰਚਾਇਤ ਨੇ ਆਪਣਾ ਫੈਸਲਾ ਵਾਪਸ ਲੈਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ।

Published by:Gurwinder Singh
First published:

Tags: Coronavirus, Lockdown