• Home
 • »
 • News
 • »
 • national
 • »
 • HIV MODERNA MRNA VACCINE HUMAN TRIAL EXPLAINED CORONAVIRUS VACCINE

ਕੋਰੋਨਾ ਵੈਕਸੀਨ ਨੇ ਜਗਾਈ HIV ਦੇ ਇਲਾਜ਼ ਦੀ ਉਮੀਦ, ਮੋਡਰਨਾ ਨੇ ਕੀਤਾ ਟਰਾਇਲ ਦਾ ਐਲਾਨ

ਕੋਰੋਨਾ ਵੈਕਸੀਨ ਨੇ ਜਗਾਈ HIV ਦੇ ਇਲਾਜ਼ ਦੀ ਉਮੀਦ, ਮੋਡਰਨਾ ਨੇ ਕੀਤਾ ਟਰਾਇਲ ਦਾ ਐਲਾਨ (ਸੰਕੇਤਕ ਫੋਟੋ)

ਕੋਰੋਨਾ ਵੈਕਸੀਨ ਨੇ ਜਗਾਈ HIV ਦੇ ਇਲਾਜ਼ ਦੀ ਉਮੀਦ, ਮੋਡਰਨਾ ਨੇ ਕੀਤਾ ਟਰਾਇਲ ਦਾ ਐਲਾਨ (ਸੰਕੇਤਕ ਫੋਟੋ)

 • Share this:
  ਵਿਸ਼ਵ ਪੱਧਰ ਉਤੇ ਏਡਜ਼ (HIV) ਦੀ ਮਹਾਮਾਰੀ ਦੇ 40 ਸਾਲਾਂ ਬਾਅਦ ਵੈਕਸੀਨ ਦੀ ਭਾਲ ਨੂੰ ਨਵੀਂ ਉਮੀਦ ਮਿਲੀ ਹੈ। ਅਮਰੀਕੀ ਫਾਰਮਾਸਿਊਟੀਕਲ ਅਤੇ ਬਾਇਓਟੈਕ ਕੰਪਨੀ ਮੋਡਰਨਾ (Moderna) ਨੇ ਹਾਲ ਹੀ ਵਿੱਚ ਦੋ ਵੈਕਸੀਨ ਦੀ ਅਜ਼ਮਾਇਸ਼ ਦਾ ਐਲਾਨ ਕੀਤਾ ਹੈ।

  ਇਹ ਵੈਕਸੀਨ ਵੀ mRNA ਅਧਾਰਤ ਹਨ, ਇਸੇ ਤਕਨੀਕ ਦੇ ਅਧਾਰ ਉਤੇ ਕੰਪਨੀ ਨੇ ਕੋਰੋਨਾਵਾਇਰਸ ਵੈਕਸੀਨ ਵੀ ਬਣਾਈ ਹੈ। ਮੋਡਰਨਾ ਦੁਨੀਆਂ ਦੀ ਪਹਿਲੀ ਕੰਪਨੀ ਹੈ, ਜਿਸ ਨੇ ਕੋਵਿਡ -19 ਦਾ mRNA ਅਧਾਰਤ ਪਹਿਲਾ ਟੀਕਾ ਬਣਾਇਆ ਹੈ।

  ਮੋਡਰਨਾ ਆਪਣੀ ਐਚਆਈਵੀ ਵੈਕਸੀਨ ਦੇ ਦੋ ਵਰਜ਼ਨਾਂ ਦਾ ਟਰਾਇਲ ਕਰੇਗੀ। ਇਹ ਏਡਜ਼ ਦੀ ਪਹਿਲੀ mRNA ਅਧਾਰਤ ਵੈਕਸੀਨ ਹੈ, ਜਿਸ ਦਾ ਮਨੁੱਖਾਂ 'ਤੇ ਟਰਾਇਲ ਕੀਤਾ ਜਾਵੇਗਾ। ਅਮਰੀਕਾ ਦੇ ਨੈਸ਼ਨਲ ਇੰਸਟੀਚਿਟ ਆਫ਼ ਹੈਲਥ ਦੇ ਕਲੀਨਿਕਲ ਟ੍ਰਾਇਲ ਰਜਿਸਟਰੀ ਦੇ ਅਨੁਸਾਰ 18 ਤੋਂ 50 ਸਾਲ ਦੀ ਉਮਰ ਦੇ 56 ਐਚਆਈਵੀ-ਨੈਗੇਟਿਵ ਲੋਕਾਂ ਨੂੰ ਅਜ਼ਮਾਇਸ਼ ਦੇ ਪਹਿਲੇ ਪੜਾਅ ਲਈ ਚੁਣਿਆ ਗਿਆ ਹੈ।

  ਅਜ਼ਮਾਇਸ਼ ਦੇ ਪਹਿਲੇ ਪੜਾਅ ਵਿੱਚ ਚਾਰ ਸਮੂਹ ਹੋਣਗੇ। ਇਨ੍ਹਾਂ ਵਿੱਚੋਂ ਦੋ ਸਮੂਹਾਂ ਨੂੰ ਟੀਕੇ ਦੀ ਇੱਕ ਮਿਸ਼ਰਤ ਖੁਰਾਕ ਦਿੱਤੀ ਜਾਵੇਗੀ, ਜਦੋਂ ਕਿ ਦੂਜੇ ਦੋ ਸਮੂਹਾਂ ਨੂੰ ਦੋ ਵੈਕਸੀਨ ਵਿੱਚੋਂ ਕੋਈ ਇੱਕ ਟੀਕਾ ਦਿੱਤਾ ਜਾਵੇਗਾ, ਹਾਲਾਂਕਿ, ਅਜ਼ਮਾਇਸ਼ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਉਹ ਕਿਸ ਸਮੂਹ ਵਿੱਚ ਹਨ।

  ਕਿਵੇਂ ਦਾ ਹੋਵੇਗਾ mRNA ਦਾ ਟਰਾਇਲ
  ਦੱਸ ਦਈਏ ਕਿ ਮੋਡਰਨਾ ਦੇ ਦੋਵੇਂ ਵੈਕਸੀਨ ਦੀ ਵਰਤੋਂ ਇੱਕ-ਦੂਜੇ ਟੀਕੇ ਦੇ ਨਾਲ ਕੀਤੀ ਜਾਵੇਗੀ, ਜਿਸ ਨੂੰ ਅੰਤਰਰਾਸ਼ਟਰੀ ਏਡਜ਼ ਵੈਕਸੀਨ ਇਨੀਸ਼ੀਏਟਿਵ (ਆਈਏਵੀਆਈ) ਅਤੇ ਸਕ੍ਰਿਪਸ ਰਿਸਰਚ ਦੁਆਰਾ ਵਿਕਸਤ ਕੀਤਾ ਗਿਆ ਹੈ।

  ਦਰਅਸਲ, ਫਾਰਮੂਲਾ ਇਹ ਹੈ ਕਿ ਮੋਡਰਨਾ ਦੇ ਦੋਵਾਂ ਟੀਕਿਆਂ ਵਿੱਚ ਖਾਸ ਕਿਸਮ ਦੇ ਬੀ-ਸੈੱਲ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ, ਜੋ ਪ੍ਰਭਾਵਸ਼ਾਲੀ ਐਂਟੀਬਾਡੀਜ਼ ਵਿਕਸਤ ਕਰਦੀਆਂ ਹਨ, ਜਦੋਂ ਕਿ ਦੂਜਾ ਟੀਕਾ ਵਾਇਰਸ ਨੂੰ ਮਾਰਨ ਲਈ ਇਨ੍ਹਾਂ ਐਂਟੀਬਾਡੀਜ਼ ਨੂੰ ਪ੍ਰੇਰਿਤ ਕਰਦਾ ਹੈ।

  ਇਹ ਅਧਿਐਨ ਨੂੰ ਆਈਏਵੀਆਈ ਦੁਆਰਾ ਸਪਾਂਸਰ ਕੀਤਾ ਗਿਆ ਹੈ ਅਤੇ ਅਜ਼ਮਾਇਸ਼ ਦਾ ਪਹਿਲਾ ਪੜਾਅ ਮਈ 2023 ਤੱਕ ਚੱਲੇਗਾ, ਇਸ ਪੜਾਅ ਨੂੰ ਪੂਰਾ ਹੋਣ ਵਿੱਚ 10 ਮਹੀਨੇ ਲੱਗ ਸਕਦੇ ਹਨ।
  Published by:Gurwinder Singh
  First published: