Budget 2019: ਘਰ ਖ਼ਰੀਦਣ ਵਾਲਿਆਂ ਨੂੰ ਬਜਟ 'ਚ ਮਿਲ ਸਕਦੀ ਹੈ ਰਾਹਤ

News18 Punjab
Updated: June 18, 2019, 6:26 PM IST
share image
Budget 2019: ਘਰ ਖ਼ਰੀਦਣ ਵਾਲਿਆਂ ਨੂੰ ਬਜਟ 'ਚ ਮਿਲ ਸਕਦੀ ਹੈ ਰਾਹਤ

  • Share this:
  • Facebook share img
  • Twitter share img
  • Linkedin share img
ਮੋਦੀ ਸਰਕਾਰ ਬਜਟ ਵਿੱਚ ਘਰ ਖ਼ਰੀਦਣ ਵਾਲਿਆਂ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ ਵਿਚ ਹੈ। 5 ਜੁਲਾਈ ਨੂੰ ਪੇਸ਼ ਹੋਣ ਵਾਲੇ ਪੂਰਨ ਬਜਟ ਵਿਚ ਹੋਮ ਲੋਨ ਲੈਣ ਵਾਲਿਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।
ਸਰਕਾਰ ਇਸ ਬਜਟ ਵਿਚ ਹੋਮ ਲੋਨ ਦੇ ਪ੍ਰਿੰਸੀਪਲ ਵਿਆਜ 'ਤੇ ਟੈਕਸ ਛੋਟ ਵਧਾਉਣ 'ਤੇ ਵਿਚਾਰ ਕਰ ਸਕਦੀ ਹੈ..ਇਸ ਤੋਂ ਇਲਾਵਾ ਰੀਅਲ ਐਸਟੇਟ ਸੈਕਟਰ ਦੇ ਲਈ ਵੀ ਕਦਮਾਂ ਦਾ ਐਲਾਨ ਹੋ ਸਕਦਾ ਹੈ।
ਅਸਲ ਵਿਚ ਮੋਦੀ ਸਰਕਾਰ ਰੀਅਲ ਐਸਟੇਟ ਸੈਕਟਰ ਨੂੰ ਮੰਦੀ ਤੋਂ ਉਬਾਰਨਾ ਚਾਹੁੰਦੀ ਹੈ. ਇਸ ਲਈ ਇਸ ਤਰਾਂ ਦੇ ਠੋਸ ਕਦਮ ਬਜਟ ਵਿਚ ਵੇਖਣ ਨੂੰ ਮਿਲ ਸਕਦੇ ਹਨ।
ਇਸ ਦੇ ਵੱਖ ਵੱਖ ਵਿਕਲਪਾਂ 'ਤੇ ਵਿੱਤ ਮੰਤਰਾਲਾ ਵਿਚਾਰ ਕਰ ਰਿਹਾ ਹੈ। ਇਨ੍ਹਾਂ ਵਿਕਲਪਾਂ ਵਿੱਚੋਂ ਇੱਕ ਵਿਕਲਪ ਜਿਸ ਤੇ ਸਰਕਾਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਉਹ ਇਹ ਹੈ ਕਿ ਘਰ ਖ਼ਰੀਦਣ ਵਾਲਿਆਂ ਨੂੰ ਹੋਮ ਲੋਨ ਲੈਣ 'ਤੇ ਵਿਆਜ ਦਰ ਵਿਚ ਅਤੇ ਪ੍ਰਿੰਸੀਪਲ 'ਤੇ ਟੈਕਸ ਛੋਟ ਦੀ ਸੀਮਾ ਵਧਾ ਦਿੱਤੀ ਜਾਵੇਗੀ।
ਵਿੱਤ ਮੰਤ੍ਰਲਾਏ ਨੇ ਰੀਅਲ ਐਸਟੇਟ ਸੰਗਠਨਾਂ ਦੀ ਸੰਸਥਾ CREDAI ਤੋਂ ਪੁੱਛਿਆ ਕਿ ਕਿੰਨੇ ਘਰ ਨੇ ਜਿਨ੍ਹਾਂ 'ਤੇ ਹੋਮ ਲੋਨ ਚੱਲ ਰਿਹਾ ਹੈ ਤੇ ਕਿੰਨੇ ਘਰ ਆਪ ਤਿਆਰ ਕਰਨ ਵਾਲੇ ਹਨ ਤਾਂ ਕਿ ਮੰਤਰਾਲਾ ਇਹ ਜਾਣ ਸਕੇ ਕਿ ਟੈਕਸ ਛੂਟ ਸੀਮਾ ਵਧਾਉਣ ਤੇ ਵਿੱਤ ਖ਼ਜ਼ਾਨੇ ਤੇ ਕਿੰਨਾ ਬੋਝ ਆਵੇਗਾ।
ਹਾਲਾਂਕਿ CREDAI ਨੇ ਮੰਗ ਕੀਤੀ ਸੀ ਕਿ ਸੈਕਸ਼ਨ 80 ਸੀ ਦੇ ਤਹਿਤ 5 ਲੱਖ ਪ੍ਰਿੰਸੀਪਲ ਤੇ ਸਾਲਾਨਾ 5 ਲੱਖ ਦੇ ਲਈ 5 ਸਾਲ ਦੇ ਟੈਕਸ ਛੂਟ ਦਿੱਤੀ ਜਾਵੇਗੀ ਅਤੇ ਜਿਹੜਾ ਵਿਆਜ ਦਰ ਛੂਟ ਹੈ ਉਸ ਤੇ 2 ਲੱਖ ਰੁਪਏ ਤੋਂ ਵਧਾ ਕੇ 4 ਲੱਖ ਰੁਪਏ ਕਰ ਦਿੱਤੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਇੰਨੀ ਵੱਡੀ ਛੂਟ ਦੇਣਾ ਸੰਭਵ ਨਹੀਂ ਹੈ ਲੇਕਿਨ ਕਿੰਨੀ ਛੂਟ ਦਿੱਤੀ ਜਾਵੇ ਉਹ ਆਉਣ ਵਾਲੇ ਬਜਟ ਚ ਪਤਾ ਲੱਗੇਗਾ।

First published: June 18, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading