Palgarh Mob Lynching: ਅਮਿਤ ਸ਼ਾਹ ਨੇ ਉਧਵ ਠਾਕਰੇ ਤੋਂ ਮੰਗੀ ਰਿਪੋਰਟ, 2 ਪੁਲਿਸ ਮੁਲਾਜ਼ਮ ਸਸਪੈਂਡ

News18 Punjabi | News18 Punjab
Updated: April 21, 2020, 4:39 PM IST
share image
Palgarh Mob Lynching: ਅਮਿਤ ਸ਼ਾਹ ਨੇ ਉਧਵ ਠਾਕਰੇ ਤੋਂ ਮੰਗੀ ਰਿਪੋਰਟ, 2 ਪੁਲਿਸ ਮੁਲਾਜ਼ਮ ਸਸਪੈਂਡ
ਪਾਲਘਰ ਮਾਬ ਲਿਚਿੰਗ ਕੇਸ: ਅਮਿਤ ਸ਼ਾਹ ਨੇ ਉਧਵ ਠਾਕਰੇ ਤੋਂ ਮੰਗੀ ਰਿਪੋਰਟ, 2 ਪੁਲਿਸ ਮੁਲਾਜ਼ਮ ਸਸਪੈਂਡ

ਕੋਂਕਣ ਰੇਂਜ ਦੇ ਆਈਜੀ ਨੇ ਲਾਪਰਵਾਹੀ ਦੇ ਦੋਸ਼ ਵਿੱਚ ਕਾਸਾ ਥਾਣੇ ਦੇ ਇੰਚਾਰਜ ਅਤੇ ਦੂਜੇ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਫ਼ੋਨ ਰਾਹੀਂ ਗੱਲਬਾਤ ਕੀਤੀ ਹੈ। ਗ੍ਰਹਿ ਮੰਤਰੀ ਨੇ ਇਸ ਮਾਮਲੇ 'ਤੇ ਮਹਾਰਾਸ਼ਟਰ ਸਰਕਾਰ ਤੋਂ ਰਿਪੋਰਟ ਮੰਗੀ ਹੈ।

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਵਿੱਚ ਲਾਕਡਾਊਨ ਲਾਗੂ ਹੈ। ਇਸ ਦੌਰਾਨ ਮਹਾਰਾਸ਼ਟਰ ਦੇ ਪਾਲਘਰ ਵਿੱਚ ਤਿੰਨ ਲੋਕਾਂ ਦੀ ਕੁੱਟਮਾਰ ਕਰਕੇ ਹੱਤਿਆ ਕਰਨ ਦਾ ਮਾਮਲਾ ਚਰਚਾ ਵਿੱਚ ਹੈ। ਵੀਰਵਾਰ ਨੂੰ ਚੋਰੀ ਦੇ ਸ਼ੱਕ ਵਿਚ ਲਗਭਗ 200 ਲੋਕਾਂ ਦੀ ਭੀੜ ਨੇ ਦੋ ਸਾਧੂਆਂ ਅਤੇ ਇਕ ਡਰਾਈਵਰ ਨੂੰ ਡਾਂਗਾਂ ਅਤੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਉਧਵ ਸਰਕਾਰ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਹੁਣ ਤੱਕ 110 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਵਿੱਚ, ਕੋਂਕਣ ਰੇਂਜ ਦੇ ਆਈਜੀ ਨੇ ਲਾਪਰਵਾਹੀ ਦੇ ਦੋਸ਼ ਵਿੱਚ ਕਾਸਾ ਥਾਣੇ ਦੇ ਇੰਚਾਰਜ ਅਤੇ ਦੂਜੇ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਫ਼ੋਨ ਰਾਹੀਂ ਗੱਲਬਾਤ ਕੀਤੀ ਹੈ। ਗ੍ਰਹਿ ਮੰਤਰੀ ਨੇ ਇਸ ਮਾਮਲੇ 'ਤੇ ਮਹਾਰਾਸ਼ਟਰ ਸਰਕਾਰ ਤੋਂ ਰਿਪੋਰਟ ਮੰਗੀ ਹੈ।

ਦੱਸਿਆ ਜਾ ਰਿਹਾ ਹੈ ਕਿ ਮਾਬ ਲਿਚਿੰਗ ਦੀ ਘਟਨਾ ਪੁਲਿਸ ਦੇ ਸਾਹਮਣੇ ਹੋਈ। ਭੀੜ ਨੂੰ ਸ਼ੱਕ ਸੀ ਕਿ ਇਹ ਤਿੰਨੇ ਚੋਰ ਹੈ। ਬਾਅਦ ਵਿਚ ਪਤਾ ਲੱਗਿਆ ਕਿ ਉਨ੍ਹਾਂ ਵਿਚੋਂ ਦੋ ਸਾਧੂ ਸਨ ਅਤੇ ਤੀਜਾ ਡਰਾਈਵਰ ਸੀ। ਉਹ ਇਕ ਕਾਰ ਵਿਚ ਕੰਧੀਵਾਲੀ ਤੋਂ ਸੂਰਤ ਜਾ ਰਹੇ ਸਨ। ਮਾਬ ਲਿੰਚਿੰਗ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਸੁਸ਼ੀਲ ਗਿਰੀ ਮਹਾਰਾਜ, ਚਿਕਨੇ ਮਹਾਰਾਜ ਕਲਪ੍ਰੁਕ੍ਰਸ਼ਗਿਰੀ ਅਤੇ ਡਰਾਈਵਰ ਨੀਲੇਸ਼ ਤੇਲਗੜੇ ਵਜੋਂ ਹੋਈ ਹੈ।ਰਿਪੋਰਟ ਅਨੁਸਾਰ, ਜਦੋਂ ਦੋਵੇਂ ਸਾਧੂ ਪਾਲਘਰ ਦੇ ਗੜਚਿੰਛਲੇ ਪਿੰਡ ਵਿੱਚ ਇੰਟੀਰਿਅਨ ਰੋਡ ਰਾਹੀਂ ਮੁੰਬਈ ਤੋਂ ਗੁਜਰਾਤ ਜਾ ਰਹੇ ਸਨ ਤਾਂ ਕਿਸੇ ਨੇ ਇੱਕ ਅਫਵਾਹ ਫੈਲਾਈ ਕਿ ਕੁਝ ਚੋਰ ਭੱਜ ਰਹੇ ਹਨ। ਇਸ ਤੋਂ ਬਾਅਦ ਦਰਜਨਾਂ ਲੋਕਾਂ ਦੀ ਭੀੜ ਉਨ੍ਹਾਂ 'ਤੇ ਭੜਕ ਗਈ। ਦੱਸਿਆ ਜਾਂਦਾ ਹੈ ਕਿ ਸਾਰੀ ਘਟਨਾ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਵਾਪਰੀ ਪਰ ਪੁਲਿਸ ਨੇ ਕੁਝ ਨਹੀਂ ਕੀਤਾ। ਉਥੇ ਮੌਜੂਦ ਲੋਕਾਂ ਨੇ ਸਾਧੂਆਂ ਸਮੇਤ ਡਰਾਈਵਰ ਅਤੇ ਪੁਲਿਸ ਕਰਮਚਾਰੀ 'ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਸਾਧੂਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਰਾਜ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਐਤਵਾਰ ਨੂੰ ਜਾਂਚ ਦੇ ਆਦੇਸ਼ਾਂ ਬਾਰੇ ਜਾਣਕਾਰੀ ਦਿੰਦੇ ਹੋਏ ਘਟਨਾ ਨੂੰ ਕੋਈ ਫਿਰਕੂ ਰੰਗ ਨਾ ਦੇਣ ਦੀ ਚਿਤਾਵਨੀ ਵੀ ਦਿੱਤੀ। ਦੇਸ਼ਮੁੱਖ ਨੇ ਟਵੀਟ ਕੀਤਾ ਕਿ ਪੁਲਿਸ ਨੇ ਪਾਲਘਰ ਵਿਚ ਸੂਰਤ ਜਾ ਰਹੇ ਤਿੰਨ ਲੋਕਾਂ ਦੀ ਹੱਤਿਆ ਵਿਚ ਸ਼ਾਮਲ 101 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਮੈਂ ਕਤਲ ਕੇਸ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ।

 
First published: April 21, 2020, 3:57 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading