• Home
 • »
 • News
 • »
 • national
 • »
 • HOME MINISTER AMIT SHAH STATEMENT OF NAGALAND FIRING INCIDENT IN PARLIAMENT WINTER SESSION

ਨਾਗਾਲੈਂਡ ਵਿਚ ਫੌਜ ਹੱਥੋਂ ਗਲਤ ਪਛਾਣ ਕਾਰਨ ਮਾਰੇ ਗਏ ਆਮ ਲੋਕ: ਅਮਿਤ ਸ਼ਾਹ

 • Share this:
  ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਸੋਮਵਾਰ ਨੂੰ ਨਾਗਾਲੈਂਡ 'ਚ ਗੋਲੀਬਾਰੀ (Nagaland Firing Incident) ਘਟਨਾ 'ਤੇ ਲੋਕ ਸਭਾ 'ਚ ਬਿਆਨ ਦਿੱਤਾ। ਗ੍ਰਹਿ ਮੰਤਰੀ ਨੇ ਇਸ ਘਟਨਾ 'ਤੇ ਅਫਸੋਸ ਜ਼ਾਹਰ ਕਰਦੇ ਹੋਏ ਕੇਂਦਰ ਸਰਕਾਰ ਦੀ ਤਰਫੋਂ ਪੀੜਤ ਪਰਿਵਾਰਾਂ ਪ੍ਰਤੀ ਡੂੰਘੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਹੈ।

  ਗ੍ਰਹਿ ਮੰਤਰੀ ਨੇ ਕਿਹਾ, 'ਫੌਜ ਨੂੰ ਓਟਿੰਗ, ਸੋਮ 'ਚ ਕੱਟੜਪੰਥੀਆਂ ਦੀ ਹਰਕਤ ਦੀ ਸੂਚਨਾ ਮਿਲੀ ਸੀ। ਇਸ ਦੇ ਆਧਾਰ 'ਤੇ 21 ਕਮਾਂਡੋਆਂ ਨੇ ਸ਼ੱਕੀ ਇਲਾਕੇ ਉਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਉੱਥੇ ਇਕ ਵਾਹਨ ਆਇਆ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਅਜਿਹੇ 'ਚ ਅੱਤਵਾਦੀਆਂ ਨੂੰ ਲਿਜਾ ਰਹੇ ਵਾਹਨ ਦੇ ਸ਼ੱਕ 'ਚ ਉਸ 'ਤੇ ਗੋਲੀਬਾਰੀ ਕੀਤੀ ਗਈ।

  ਸ਼ਾਹ ਨੇ ਕਿਹਾ, 'ਵਾਹਨ 'ਚ ਸਵਾਰ 8 ਲੋਕਾਂ 'ਚੋਂ 6 ਦੀ ਮੌਤ ਹੋ ਗਈ। ਬਾਅਦ ਵਿਚ ਪਤਾ ਲੱਗਾ ਕਿ ਪਛਾਣ ਵਿਚ ਗਲਤੀ ਸੀ। ਜ਼ਖਮੀ ਹੋਏ ਦੋ ਹੋਰਾਂ ਨੂੰ ਫੌਜ ਨੇ ਨਜ਼ਦੀਕੀ ਸਿਹਤ ਕੇਂਦਰ ਪਹੁੰਚਾਇਆ। ਖਬਰ ਮਿਲਣ 'ਤੇ ਸਥਾਨਕ ਪਿੰਡ ਵਾਸੀਆਂ ਨੇ ਫੌਜ ਦੀ ਟੁਕੜੀ ਨੂੰ ਘੇਰ ਲਿਆ, ਦੋ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।''

  ਉਨ੍ਹਾਂ ਕਿਹਾ, ''ਸੁਰੱਖਿਆ ਬਲਾਂ ਨੂੰ ਆਤਮ ਰੱਖਿਆ ਅਤੇ ਭੀੜ ਨੂੰ ਖਿੰਡਾਉਣ ਲਈ ਗੋਲੀਬਾਰੀ ਕਰਨੀ ਪਈ। ਇਸ ਕਾਰਨ 7 ਹੋਰ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖਮੀ ਹੋ ਗਏ। ਸ਼ਾਹ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ-ਪੁਲਿਸ ਨੇ ਸਥਿਤੀ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕੀਤੀ।

  ਲੋਕ ਸਭਾ 'ਚ ਗ੍ਰਹਿ ਮੰਤਰੀ ਨੇ ਦੱਸਿਆ ਕਿ ਫੌਜ ਨੇ ਇਸ ਘਟਨਾ ਦੇ ਕਾਰਨਾਂ ਦੀ ਉੱਚ ਪੱਧਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ 'ਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਵੱਲੋਂ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਵਿੱਚ ਘੱਟੋ-ਘੱਟ 14 ਲੋਕ ਮਾਰੇ ਗਏ ਅਤੇ 11 ਹੋਰ ਜ਼ਖ਼ਮੀ ਹੋ ਗਏ। ਗੁੱਸੇ ਵਿੱਚ ਆਈ ਭੀੜ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸੁਰੱਖਿਆ ਮੁਲਾਜ਼ਮਾਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕਰ ਰਹੀ ਸੀ।
  Published by:Gurwinder Singh
  First published: