ਵੋਟਾਂ ਦੀ ਗਿਣਤੀ ਮੌਕੇ ਹਿੰਸਾ ਦਾ ਖਦਸ਼ਾ, ਗ੍ਰਹਿ ਵਿਭਾਗ ਵੱਲੋਂ ਸਾਰੇ ਸੂਬਿਆਂ ਨੂੰ ਅਲਰਟ ਜਾਰੀ

News18 Punjab
Updated: May 23, 2019, 7:32 AM IST
ਵੋਟਾਂ ਦੀ ਗਿਣਤੀ ਮੌਕੇ ਹਿੰਸਾ ਦਾ ਖਦਸ਼ਾ, ਗ੍ਰਹਿ ਵਿਭਾਗ ਵੱਲੋਂ ਸਾਰੇ ਸੂਬਿਆਂ ਨੂੰ ਅਲਰਟ ਜਾਰੀ

  • Share this:
ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਪੁਲਿਸ ਮੁਖੀਆਂ ਨੂੰ ਅਲਰਟ ਕੀਤਾ ਹੈ ਕਿ 23 ਮਈ ਨੂੰ ਲੋਕ ਸਭ ਚੋਣਾਂ ਦੇ ਨਤੀਜਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਦੰਗੇ ਭੜਕ ਸਕਦੇ ਹਨ। ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਕੱਲ੍ਹ ਲੋਕ ਸਭਾ ਚੋਣਾਂ ਦੇ ਸੱਤ ਪੜਾਵਾਂ ਦੇ ਨਤੀਜੇ ਆ ਰਹੇ ਹਨ।

ਇਸ ਦੀ ਗਿਣਤੀ ਸਵੇਰੇ ਸ਼ੁਰੂ ਹੋਣੀ ਹੈ ਤੇ ਸ਼ਾਮ ਤੱਕ ਸਾਰੇ ਨਤੀਜੇ ਆਉਣ ਦੀ ਉਮੀਦ ਹੈ। ਜਿਸ ਨੂੰ ਮੁੱਖ ਰੱਖਦੇ ਹੋਏ ਗ੍ਰਹਿ ਵਿਭਾਗ ਦੇ ਅਲਰਟ ਜਾਰੀ ਕੀਤਾ ਹੈ। ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰਨ ਸਮੇਂ ਹਾਲਾਤ ਨੂੰ ਕਾਬੂ ਕੀਤਾ ਜਾ ਸਕੇ।ਦੱਸ ਦਈਏ ਕਿ ਚੋਣਾਂ ਸਮੇਂ ਕਈ ਥਾਵਾਂ ਉਤੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਸਨ। ਜਿਸ ਨੂੰ ਮੁੱਖ ਰੱਖ ਕੇ ਅਲਰਟ ਜਾਰੀ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੂੰ ਸੂਹ ਮਿਲੀ ਹੈ ਕਿ ਗਿਣਤੀ ਦੌਰਾਨ ਦੰਗੇ ਭੜਕ ਸਕਦੇ ਹਨ। ਇਸ ਲਈ ਸਾਰੇ ਸੂਬੇ ਇਸ ਸਬੰਧੀ ਚੌਕਸੀ ਰੱਖਣ।
First published: May 22, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...