ਪ੍ਰਸਾਸ਼ਨ ਨੇ ਫੜਿਆ ਕਾਮਿਆਂ ਦਾ ਹੱਥ, ਰੋਜ਼ਗਾਰ ਮੁਹੱਈਆ ਕਰਵਾਉਣ ਲਈ ਚੁੱਕੇ ਇਹ ਕਦਮ

News18 Punjabi | News18 Punjab
Updated: May 22, 2020, 9:59 AM IST
share image
ਪ੍ਰਸਾਸ਼ਨ ਨੇ ਫੜਿਆ ਕਾਮਿਆਂ ਦਾ ਹੱਥ, ਰੋਜ਼ਗਾਰ ਮੁਹੱਈਆ ਕਰਵਾਉਣ ਲਈ ਚੁੱਕੇ ਇਹ ਕਦਮ
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲੇ ਵਿੱਚ ਹਰ ਕਾਮਾਂ ਰੋਜ਼ਗਾਰ ਪ੍ਰਾਪਤ ਕਰ ਸਕੇ, ਇਸ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਦੋ ਤਰਾਂ ਦੇ ਲਿੰਕ ਤਿਆਰ ਕੀਤੇ ਗਏ ਹਨ, ਜਿਸ ਵਿੱਚ ਇਕ ਲਿੰਕ ਕਾਮਿਆਂ ਲਈ ਹੈ, ਜੋ ਕਿ ਹਿੰਦੀ ਅਤੇ ਪੰਜਾਬੀ ਵਿੱਚ ਹੈ।

  • Share this:
  • Facebook share img
  • Twitter share img
  • Linkedin share img
ਹੁਸ਼ਿਆਰਪੁਰ: ਲੋਕਡਾਊਨ ਦੇ ਚੱਲਦੇ ਕਾਮਿਆਂ ਦਾ ਹੱਥ ਫੜਦਿਆਂ ਜ਼ਿਲਾ ਪ੍ਰਸ਼ਾਸ਼ਨ ਨੇ ਇਕ ਬੇਹਤਰੀਨ ਪਹਿਲ ਕੀਤੀ ਹੈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਦੀ ਅਗਵਾਈ ਵਿੱਚ ਘਰ-ਘਰ ਰੋਜ਼ਗਾਰ ਅਭਿਆਨ ਤਹਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਰਾਹੀਂ ਰਾਹੀਂ ਕਾਮਿਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੁਨਰਵਾਸ ਮਿਸ਼ਨ ਨਾਮ ਤੋਂ ਇਕ ਸ਼ਾਨਦਾਰ ਯਤਨ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਜਿਥੇ ਕਾਮਿਆਂ ਦੀ ਆਰਥਿਕਤਾ ਵਧੇਗੀ, ਉਥੇ ਉਦਯੋਗਾਂ, ਵਪਾਰਕ ਅਦਾਰਿਆਂ ਵਿੱਚ ਕਾਮਿਆਂ ਦੀ ਕਮੀ ਵੀ ਪੂਰੀ ਹੋ ਸਕੇਗੀ।


ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲੇ ਵਿੱਚ ਹਰ ਕਾਮਾਂ ਰੋਜ਼ਗਾਰ ਪ੍ਰਾਪਤ ਕਰ ਸਕੇ, ਇਸ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਦੋ ਤਰਾਂ ਦੇ ਲਿੰਕ ਤਿਆਰ ਕੀਤੇ ਗਏ ਹਨ, ਜਿਸ ਵਿੱਚ ਇਕ ਲਿੰਕ ਕਾਮਿਆਂ ਲਈ ਹੈ, ਜੋ ਕਿ ਹਿੰਦੀ ਅਤੇ ਪੰਜਾਬੀ ਵਿੱਚ ਹੈ। ਇਸ ਲਿੰਕ 'ਤੇ 18 ਤੋਂ 50 ਸਾਲ ਦੀ ਉਮਰ ਦਾ ਕੋਈ ਵੀ ਕਾਮਾਂ ਅਪਲਾਈ ਕਰ ਸਕਦਾ ਹੈ, ਜਿਸ ਵਿੱਚ ਉਸ ਨੂੰ ਆਪਣਾ ਨਾਮ, ਪਤਾ, ਉਮਰ, ਟੈਲੀਫੋਨ ਨੰਬਰ ਆਦਿ ਦੇਣਾ ਹੋਵੇਗਾ।

ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਦੂਸਰਾ ਲਿੰਕ ਉਦਯੋਗਾਂ, ਵਪਾਰਕ ਅਦਾਰਿਆਂ, ਦੁਕਾਨਾਂ, ਸ਼ੋਰੂਮ, ਠੇਕੇਦਾਰਾਂ ਲਈ ਹੋਵੇਗਾ, ਜਿਸ ਵਿੱਚ ਉਹ ਆਪਣੀ ਡਿਮਾਂਡ ਭੇਜ ਸਕਦਾ ਹੈ, ਕਿ ਉਨਾਂ ਨੂੰ ਕਿਸ ਕੈਟਾਗਰੀ ਦੇ ਵਿਅਕਤੀਆਂ ਦੀ ਲੋੜ ਹੈ। ਉਨਾਂ ਕਿਹਾ ਕਿ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਇਸ ਤਰਾਂ ਦੇ ਵੱਖ-ਵੱਖ ਦੋ ਲਿੰਕਾਂ ਦੇ ਮਾਧਿਅਮ ਨਾਲ ਇਕੱਠੀ ਕੀਤੀ ਜਾਣਕਾਰੀ ਦੇ ਹਿਸਾਬ ਨਾਲ ਦੋਨਾਂ ਵਰਗਾਂ ਦੀ ਡਿਮਾਂਡ ਨੂੰ ਪੂਰਾ ਕੀਤਾ ਜਾਵੇਗਾ, ਜੋ ਕਿ ਵਿਸ਼ੇਸ਼ ਤੌਰ 'ਤੇ ਸਾਡੇ ਕਾਮਿਆਂ ਦੀ ਭਲਾਈ ਲਈ ਇਕ ਬੇਹਤਰੀਨ ਯਤਨ ਹੋਵੇਗਾ।


ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਜਿਥੇ ਕਾਮਿਆਂ ਦੀ ਆਰਥਿਕਤਾ ਵਿੱਚ ਕਮੀ ਆਈ ਹੈ, ਉਥੇ ਉਦਯੋਗਾਂ ਅਤੇ ਵਪਾਰਕ ਅਦਾਰਿਆਂ ਦੇ ਕੰਮ ਵੀ ਪ੍ਰਭਾਵਿਤ ਹੋਏ ਹਨ। ਉਨਾਂ ਅਪੀਲ ਕਰਦਿਆਂ ਕਿਹਾ ਕਿ ਰੋਜ਼ਗਾਰ ਪ੍ਰਾਪਤ ਦੇ ਚਾਹਵਾਨ ਕਾਮੇ, ਕਿਰਤੀਆਂ ਤੋਂ ਇਲਾਵਾ ਜਿਨਾਂ ਉਦਯੋਗਾਂ ਅਤੇ ਵਪਾਰਕ ਅਦਾਰਿਆਂ ਨੂੰ ਲੇਬਰ ਅਤੇ ਇਸ ਕੈਟਾਗਰੀ ਦੇ ਲੋਕ ਚਾਹੀਦੇ ਉਹ District Public Relations Office Hoshiarpur ਜਾਂ DBEE Hoshiarpur ਦੇ ਫੇਸਬੁੱਕ ਪੇਜ 'ਤੇ ਦਿੱਤੇ ਗਏ ਲਿੰਕ 'ਤੇ ਕਲਿਕ ਕਰਕੇ ਰੋਜਗਾਰ ਪ੍ਰਾਪਤ ਸਬੰਧੀ ਬਿਨੈਪੱਤਰ/ਡਿਮਾਂਡ ਦੇ ਸਕਦੇ ਹਨ। ਇਸ ਸਬੰਧੀ ਉਨਾਂ ਅੱਜ ਮੀਟਿੰਗ ਕਰਕੇ ਜ਼ਿਲੇ ਦੇ ਸਾਰੇ ਬੀ.ਡੀ.ਪੀ.ਓਜ਼ ਅਤੇ ਈ.ਓਜ਼ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੁਨਰਵਾਸ ਮਿਸ਼ਨ ਬਾਰੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ।


ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ-ਕਮ-ਸੀ.ਈ.ਓ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਹਰਬੀਰ ਸਿੰਘ, ਕਮਿਸ਼ਨਰ ਨਗਰ ਨਿਗਮ ਸ਼੍ਰੀ ਬਲਬੀਰ ਰਾਜ ਸਿੰਘ, ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਅਫ਼ਸਰ ਸ਼੍ਰੀ ਕਰਮ ਚੰਦ, ਪਲੇਸਮੈਂਟ ਅਫ਼ਸਰ ਸ਼੍ਰੀ ਮੰਗੇਸ਼ ਸੂਦ, ਕੈਰੀਅਰ ਕੌਂਸਲਰ ਸ਼੍ਰੀ ਅਦਿੱਤਿਆ ਰਾਣਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
First published: May 22, 2020, 9:58 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading