ਜੇ EVM ਨੂੰ ਲੈ ਕੇ ਹੈ ਕੋਈ ਸ਼ਿਕਾਇਤ ਤਾਂ ਇਸ ਨੰਬਰ ਤੇ ਕਰੋ ਕਾੱਲ

News18 Punjab
Updated: May 22, 2019, 10:41 AM IST
ਜੇ EVM ਨੂੰ ਲੈ ਕੇ ਹੈ ਕੋਈ ਸ਼ਿਕਾਇਤ ਤਾਂ ਇਸ ਨੰਬਰ ਤੇ ਕਰੋ ਕਾੱਲ
News18 Punjab
Updated: May 22, 2019, 10:41 AM IST
ਲੋਕ ਸਭਾ ਚੋਣ 2019 ਦੇ ਨਤੀਜਿਆਂ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਕਲ 23 ਮਈ ਨੂੰ ਦੁਪਹਿਰ ਤੱਕ ਇਹ ਪਤਾ ਲੱਗ ਜਾਵੇਗਾ ਕਿ ਕਿਸਦੀ ਸਰਕਾਰ ਬਣ ਰਹੀ ਹੈ। ਚੋਣ ਕਮਿਸ਼ਨ ਨੇ ਵੀ ਵੋਟਾਂ ਦੀ ਗਿਣਤੀ ਲਈ ਸਾਰੀ ਤਿਆਰੀ ਕਰ ਲਈ ਹੈ।

ਐਗਜ਼ਿਟ ਪੋਲ ਦੇ ਨਤੀਜੇ ਆਉਣ ਤੋਂ ਬਾਅਦ ਕਈ ਵਿਰੋਧੀ ਪਾਰਟੀਆਂ ਨੇ ਈ ਵੀ ਐਮ ਮਸ਼ੀਨਾਂ ਨੂੰ ਲੈ ਕੇ ਗੜਬੜੀ ਦਾ ਖ਼ਦਸ਼ਾ ਜਤਾਉਂਦੇ ਹੋਏ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਇਸ ਸਬੰਧ ਵਿੱਚ ਚੋਣ ਅਯੋਗ ਨੇ ਇੱਕ ਕੰਟਰੋਲ ਰੂਮ ਦਾ ਨੰਬਰ ਜਾਰੀ ਕੀਤਾ ਹੈ 011-23052123.

Loading...
ਵੋਟਾਂ ਦੀ ਗਿਣਤੀ ਦੌਰਾਨ EVM ਨਾਲ ਜੁੜੀ ਕੋਈ ਵੀ ਸ਼ਿਕਾਇਤ ਇਸ ਨੰਬਰ ਤੇ 24 ਘੰਟੇ ਕੀਤੀ ਜਾ ਸਕਦੀ ਹੈ। ਦਿੱਲੀ ਵਿੱਚ ਨਿਰਵਾਚਨ ਸਦਨ ਦੇ ਦਫ਼ਤਰ ਵਿੱਚ ਕੰਟਰੋਲ ਰੂਮ ਬਣਾਇਆ ਗਿਆ ਹੈ।
ਪਿਛਲੇ ਦੋ ਦਿਨਾਂ ਤੋਂ ਕਈ ਥਾਵਾਂ ਤੋਂ EVM ਨੂੰ ਕਾਉਂਟਿੰਗ ਸੈਂਟਰ ਤੱਕ ਪੁਚਾਉਣ 'ਚ ਗੜਬੜੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਚੋਣ ਕਮਿਸ਼ਨ ਨੇ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਤੇ EVM ਪੂਰੀ ਤਰ੍ਹਾਂ ਸੁਰੱਖਿਅਤ ਹਨ।

ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਜਿਨ੍ਹਾਂ EVM ਮਸ਼ੀਨਾਂ ਬਾਰੇ ਸ਼ਿਕਾਇਤ ਕੀਤੀ ਗਈ ਹੈ ਉਹ ਨਾ ਦਾ ਇਸਤੇਮਾਲ ਚੋਣਾਂ ਚ ਨਹੀਂ ਹੋਇਆ। ਇਹ ਮਸ਼ੀਨਾਂ ਰਿਜ਼ਰਵ ਚ ਮੰਗਾਈਆਂ ਸਨ ਤਾਂ ਜੋ ਕੋਈ EVM ਖ਼ਰਾਬ ਹੋਣ ਤੇ ਉਸ ਨੂੰ ਬਦਲਿਆ ਜਾ ਸਕੇ।
First published: May 22, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...