ਕਿਵੇਂ ਇਕ ਟਵਿਟ ਨੇ ਕੰਬਾਲਾ ਸ਼੍ਰੀਨਿਵਾਸ ਗੌੜਾ ਨੂੰ ਪੂਰੀ ਦੁਨੀਆ ਵਿਚ ਪ੍ਰਸਿਧ ਕਰ ਦਿੱਤਾ

News18 Punjabi | News18 Punjab
Updated: February 19, 2020, 1:29 PM IST
share image
ਕਿਵੇਂ ਇਕ ਟਵਿਟ ਨੇ ਕੰਬਾਲਾ ਸ਼੍ਰੀਨਿਵਾਸ ਗੌੜਾ ਨੂੰ ਪੂਰੀ ਦੁਨੀਆ ਵਿਚ ਪ੍ਰਸਿਧ ਕਰ ਦਿੱਤਾ
ਕਿਵੇਂ ਇਕ ਟਵਿਟ ਨੇ ਕੰਬਾਲਾ ਸ਼੍ਰੀਨਿਵਾਸ ਗੌੜਾ ਨੂੰ ਪੂਰੀ ਦੁਨੀਆ ਵਿਚ ਪ੍ਰਸਿਧ ਕਰ ਦਿੱਤਾ

ਗੌੜਾ ਦਾ ਇਹ ਕਾਰਨਾਮਾ ਉਸ ਸਮੇਂ ਦੇ ਵਿਸ਼ਵ ਦੇ ਸਭ ਤੋਂ ਵੱਡੇ ਦੌੜਾਕ ਉਸੈਨ ਬੋਲਟ ਦੇ ਵਿਸ਼ਵ ਰਿਕਾਰਡ ਨਾਲੋਂ ਵੀ ਵਧੀਆ ਸੀ। ਉਸੈਨ ਬੋਲਟ ਨੇ ਉਹੀ ਦੂਰੀ 9.58 ਸਕਿੰਟ ਵਿਚ ਪੂਰੀ ਕੀਤੀ ਜਦੋਂ ਕਿ ਗੌੜਾ ਨੇ ਉਸੇ ਦੂਰੀ ਨੂੰ ਪੂਰੀ ਕਰਨ ਲਈ 3 ਸਕਿੰਟ ਘੱਟ ਲਏ।

  • Share this:
  • Facebook share img
  • Twitter share img
  • Linkedin share img
ਵੀਰਵਾਰ ਤੱਕ, 28 ਸਾਲ ਦੇ ਕੰਬਾਲਾ ਸ਼੍ਰੀਨਿਵਾਸ ਗੌੜਾ ਨੂੰ ਮੰਗਲੁਰੂ ਵਿੱਚ ਬਹੁਤ ਸਾਰੇ ਲੋਕ ਨਹੀਂ ਜਾਣਦੇ ਸਨ।  9.55 ਸੈਕਿੰਡ ਵਿੱਚ 100 ਮੀਟਰ ਦੌੜ ਪੂਰੀ ਕਰਨ ਦੇ ਕਾਰਨਾਮੇ ਬਾਰੇ ਇੱਕ ਟਵੀਟ ਅਤੇ ਲੇਖ ਦੇ ਬਾਅਦ, ਗੌੜਾ ਬਾਰੇ ਸਨਸਨੀ ਦੇਸ਼ ਅਤੇ ਵਿਦੇਸ਼ ਵਿੱਚ ਫੈਲ ਗਈ। ਕਾਰਨ ਇਹ ਸੀ ਕਿ ਗੌੜਾ ਦਾ ਇਹ ਕਾਰਨਾਮਾ ਉਸ ਸਮੇਂ ਦੇ ਵਿਸ਼ਵ ਦੇ ਸਭ ਤੋਂ ਵੱਡੇ ਦੌੜਾਕ ਉਸੈਨ ਬੋਲਟ ਦੇ ਵਿਸ਼ਵ ਰਿਕਾਰਡ ਨਾਲੋਂ ਵੀ ਵਧੀਆ ਸੀ। ਉਸੈਨ ਬੋਲਟ ਨੇ ਉਹੀ ਦੂਰੀ 9.58 ਸਕਿੰਟ ਵਿਚ ਪੂਰੀ ਕੀਤੀ ਜਦੋਂ ਕਿ ਗੌੜਾ ਨੇ ਉਸੇ ਦੂਰੀ ਨੂੰ ਪੂਰੀ ਕਰਨ ਲਈ 3 ਸਕਿੰਟ ਘੱਟ ਲਏ।

ਸ੍ਰੀਨਿਵਾਸ ਗੌੜਾ ਨੇ ਇਰ ਰਿਕਾਰਡ 1 ਫਰਵਰੀ 2020 ਨੂੰ ਬਣਾਇਆ ਸੀ। ਪਰ ਇਸ ਖਬਰ ਨੂੰ ਬੰਗਲੁਰੂ ਦੇ ਮੀਡੀਆ ਵਾਲਿਆਂ ਤੱਕ ਪੁਜਣ ਲਈ ਦੋ ਹਫਤਿਆਂ ਤੋਂ ਵੱਧ ਦਾ ਸਮਾਂ ਲੱਗਾ। ਕੁਝ ਸਥਾਨਕ ਕਨੱੜ ਅਖਬਾਰਾ ਨੇ ਉਸਦੇ ਕੰਬਾਲਾ ਦੌੜ ਬਾਰੇ ਛੋਟੀ ਖਬਰ ਛਾਪੀ ਅਤੇ ਉਸਦੀ ਤੁਲਨਾ ਉਸੈਨ ਬੋਲਟ ਨਾਲ ਕੀਤੀ। ਪਰ ਇਸ ਖਬਰ ਨੂੰ ਅਖਬਾਰ ਦੇ ਅੰਦਰਲੇ ਪੰਨੇ ਵਿਚ ਛਾਪਿਆ ਸੀ ਅਤੇ ਇਸ ਕਰਕੇ ਬਹੁਤ ਸਾਰੇ ਲੋਕਾਂ ਦੀ ਨਜ਼ਰ ਇਸ ਉਤੇ ਨਹੀਂ ਗਈ।

ਰਿਪੋਰਟਰ ਡੀਪੀ ਸਤੀਸ਼ ਨੂੰ ਅਜਿਹੇ ਹੀ ਇਕ ਅਖਬਾਰ ਵਿਚ ਇਹ ਖਬਰ ਮਿਲੀ ਅਤੇ ਉਸ ਨੇ ਮੰਗਲੂਰ ਵਿਚ ਇਕ ਸਰੋਤ ਰਾਹੀਂ ਇਸ ਦੀ ਪੁਸ਼ਟੀ ਕੀਤੀ। ਇਕ ਸੀਨੀਅਰ ਆਈਪੀਐਸ ਅਧਿਕਾਰੀ ਨੇ ਗੌੜਾ ਦੀ ਦੌੜ ਅਤੇ ਇਸ ਬਾਰੇ ਹੋਰ ਜਾਣਕਾਰੀ ਨੂੰ ਨਾਲ ਸ਼ੇਅਰ ਕੀਤਾ।
ਬਾਅਦ ਵਿੱਚ, ਸ੍ਰੀਨਿਵਾਸ ਗੌੜਾ ਬਾਰੇ ਇੱਕ ਟਵੀਟ ਅਤੇ ਉਸ ਉੱਤੇ ਨਿਊਜ਼18.com ਵਿੱਚ ਇੱਕ ਲੇਖ ਨਾਲ ਗੌੜਾ ਅਤੇ ਕੰਬਾਲਾ ਦੋਵੇਂ ਦੇਸ਼-ਵਿਦੇਸ਼ ਵਿੱਚ ਵਾਇਰਲ ਹੋ ਗਏ ਅਤੇ 12 ਘੰਟਿਆਂ ਵਿੱਚ ਹੀ ਉਹ ਵਿਸ਼ਵ ਵਿੱਚ ਸੈਲੀਬ੍ਰਿਟੀ ਬਣ ਗਿਆ। ਟਵੀਟ ਨੂੰ 9000 ਤੋਂ ਵੱਧ ਵਾਰ ਰੀਟਵੀਟ ਕੀਤਾ ਗਿਆ ਸੀ ਅਤੇ ਲੇਖ ਨੂੰ ਭਾਰਤ ਅਤੇ ਦੁਨੀਆ ਭਰ ਵਿੱਚ ਹਜ਼ਾਰਾਂ ਵਾਰ ਸ਼ੇਅਰ ਕੀਤਾ ਗਿਆ।ਕਾਂਗਰਸੀ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ, ਉੱਘੇ ਉਦਯੋਗਪਤੀ ਆਨੰਦ ਮਹਿੰਦਰਾ, ਭਾਜਪਾ ਦੇ ਕੌਮੀ ਜਨਰਲ ਸਕੱਤਰ ਮੁਰਲੀਧਰ ਰਾਓ ਅਤੇ ਕਈਆਂ ਨੇ ਕਹਾਣੀ ਨੂੰ ਟਵੀਟ ਕਰਦਿਆਂ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੂੰ ਟੈਗ ਕੀਤਾ ਅਤੇ ਗੌੜਾ ਨੂੰ ਓਲੰਪਿਕ ਲਈ ਸਿਖਲਾਈ ਦੇਣ ਦੀ ਅਪੀਲ ਕੀਤੀ। ਜਿਸ ਤਰੀਕੇ ਨਾਲ ਟਵੀਟ ਕਰ ਰਹੇ ਸਨ ਉਸ ਨੂੰ ਵੇਖ ਕੇ ਮੰਤਰੀ ਵੀ ਹੈਰਾਨ ਸਨ ਅਤੇ ਉਸਨੇ ਜਲਦੀ ਹੀ ਇਸ ਬਾਰੇ ਸਾਊਥ ਸੈਂਟਰ, ਬੰਗਲੌਰ ਦੇ ਸਪੋਰਟਸ ਅਥਾਰਟੀ ਨੂੰ ਸੂਚਿਤ ਕੀਤਾ। ਉਨ੍ਹਾਂ ਗੌੜਾ ਦੀ ਸਰੀਰਕ ਯੋਗਤਾ ਅਤੇ ਪ੍ਰਤਿਭਾ ਦੀ ਜਾਂਚ ਕਰਨ ਲਈ ਵੀ ਕਿਹਾ।

ਇਸ ਦੌਰਾਨ ਕਰਨਾਟਕ ਸਰਕਾਰ ਨੂੰ ਵੀ ਗੌੜਾ ਦੀ ਪ੍ਰਾਪਤੀ ਬਾਰੇ ਪਤਾ ਲੱਗਿਆ ਅਤੇ ਉਨ੍ਹਾਂ ਨੂੰ ਬੈਂਗਲੁਰੂ ਵਿਖੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਦੇ ਦਫ਼ਤਰ ਵਿੱਚ ਮਿਲਣ ਲਈ ਕਿਹਾ। ਗੌੜਾ ਸੋਮਵਾਰ ਨੂੰ ਰਾਜ ਦੀ ਰਾਜਧਾਨੀ ਪਹੁੰਚੇ ਜਿਥੇ ਮੁੱਖ ਮੰਤਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਤਿੰਨ ਲੱਖ ਦਾ ਨਕਦ ਪੁਰਸਕਾਰ ਦਿੱਤਾ।

ਬਾਅਦ ਵਿਚ ਸ਼ਾਮ ਨੂੰ ਗੌੜਾ ਨੇ ASI ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਰਾਤ ਦਾ ਭੋਜਨ ਖਾਣਾ ਖਾਧਾ। ਹਾਲਾਂਕਿ, ਉਸਨੇ ਤੁਰੰਤ ਸਿਖਲਾਈ ਲਈ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮਾਰਚ ਦੇ ਅੱਧ ਤੱਕ ਉਹ ਕੰਬਾਲਾ ਵਿੱਚ ਰੁੱਝਿਆ ਹੋਇਆ ਹੈ।

ਉਸਨੇ ਵਾਰ ਵਾਰ ਕਿਹਾ ਕਿ ਉਸ ਦੀ ਤੁਲਨਾ ਉਸੈਨ ਬੋਲਟ ਨਾਲ ਢੁਕਵੀਂ ਨਹੀਂ ਹੈ। ਦੋਵੇਂ ਖੇਡਾਂ ਵੱਖਰੀਆਂ ਹਨ। ਕੰਬਾਲਾ ਦੇ ਬਹੁਤ ਸਾਰੇ ਮਾਹਰ ਅਤੇ ਐਥਲੀਟ ਵੀ ਇਹੀ ਮੰਨਦੇ ਹਨ ਅਤੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਸ ਨੂੰ ਨਿਯਮਤ ਤੌਰ 'ਤੇ ਦੌੜਨ ਲਈ ਮਜਬੂਰ ਨਾ ਕੀਤਾ ਜਾਵੇ।

ਨਿਊਜ਼ 18 ਡਾਟ ਕਾਮ ਨਾਲ ਗੱਲਬਾਤ ਕਰਦਿਆਂ ਗੌੜਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਟਵੀਟ ਅਤੇ ਲੇਖ ਉਸ ਨੂੰ ਰਾਤੋ-ਰਾਤ ਵਿਸ਼ਵ ਭਰ ਵਿੱਚ ਮਸ਼ਹੂਰ ਕਰ ਦੇਣਗੇ।

 
First published: February 19, 2020, 1:29 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading