Home /News /national /

ਐਗਜਿਟ ਪੋਲ ਦਾ ਤੁਹਾਡੇ ਪੈਸੇ 'ਤੇ ਪਵੇਗਾ ਸਿੱਧਾ ਅਸਰ, ਦੇਖੋ ਕਿੱਦਾ ਤੇ ਕਿਵੇਂ

ਐਗਜਿਟ ਪੋਲ ਦਾ ਤੁਹਾਡੇ ਪੈਸੇ 'ਤੇ ਪਵੇਗਾ ਸਿੱਧਾ ਅਸਰ, ਦੇਖੋ ਕਿੱਦਾ ਤੇ ਕਿਵੇਂ

 • Share this:
  ਲੋਕ ਸਭਾ ਚੋਣਾਂ ਦੇ ਆਖਰੀ ਤੇ 7ਵੇਂ ਗੇੜ ਦੀਆਂ ਵੋਟਾਂ ਥੋੜ੍ਹੀ ਦੇਰ 'ਚ ਖ਼ਤਮ ਹੋਣ ਵਾਲੀਆਂ ਨੇ ਇਸ ਤੋਂ ਬਾਅਰ ਸਾਰੇ ਟੀਵੀ ਚੈਂਨਲਾਂ ਉਤੇ ਐਗਜਿਟ ਪੋਲ ਛਾ ਜਾਵੇਗਾ ਜਿਸ ਦਾ ਸਿੱਧਾ ਅਸਰ ਸ਼ੇਅਰ ਬਾਜ਼ਾਰ ਤੇ ਪੈਂਦਾ ਹੈ। ਜੇਕਰ ਕੋਈ ਮਜ਼ਬੂਤ ਸਰਕਾਰ ਨਾ ਬਣਦੀ ਦਿਖਦੀ ਹੋਵੇ ਤਾਂ ਸੈਂਸਕਸ ਨਿਫ਼ਟੀ 'ਚ ਤੇਜੀ ਨਾਲ ਗਿਰਾਵਟ ਦਰਜ ਹੋਵੇਗੀ। ਹਾਲਾਂਕਿ ਐਨ.ਡੀ.ਏ. ਦੀ ਸਰਕਾਰ ਦੀ ਵਾਪਸੀ ਬਾਜ਼ਾਰ 'ਚ ਜੋਸ਼ ਭਰਨ ਦਾ ਦਮ ਰੱਖਦੀ ਹੈ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਚੋਣਾ ਦੇ ਆਖ਼ਰੀ ਪੜਾਅ ਦੇ ਨਤੀਜਿਆਂ ਤੱਕ ਸ਼ੇਅਰ ਬਾਜ਼ਾਰ ਦਾ ਰੁਖ਼ ਉਛਾਲ ਵਾਲਾ ਰਹਿ ਸਕਾ ਹੈ। ਇਸ ਦੇ ਚਲਦੇ ਏਕਿਪ ਰਿਸਰਚ ਦੇ ਮੁੱਖ ਅਧਿਕਾਰੀ ਮੁਸਤਫ਼ਾ ਨਦੀਮ ਦਾ ਕਹਿਣਾ ਹੈ ਕਿ ਇਸ ਹਫ਼ਤੇ ਇਕ ਅਜਿਹਾ ਘਟਨਾਕ੍ਰਮ ਹੈ ਜੋ ਲੰਬੇ ਸਮੇਂ ਦੇ ਲਈ ਬਾਜ਼ਾਰ ਦੇ ਰੁਖ਼ ਤਹਿ ਕਰੇਗਾ। ਇਸ ਨਾਲ ਅਰਥ ਵਿਵਸਥਾ ਤੇ ਨਿਵੇਸ਼ਕਾ ਦੇ ਲਈ ਬਹੁਤ ਮਹੱਤਵਪੂਰਨ ਹੋਵੇਗਾ।

  ਕਿਵੇਂ ਹੋਵੇਗਾ ਤੁਹਾਡੇ ਪੈਸਿਆਂ ਉਤੇ ਅਸਰ-
  ਮਾਹਰ ਦੱਸਦੇ ਨੇ ਕਿ ਸ਼ੇਅਰ ਬਾਜ਼ਾਰ 'ਚ ਨਿਵੇਸ ਕਰਨ ਵਾਲਿਆਂ ਇਸ ਐਗਜਿਟ ਪੋਲ ਦਾ ਸਿੱਧਾ ਅਸਰ ਪਵੇਗਾ ਉਥੇ ਮਿਊਚਿਅਲ ਫੰਡ 'ਚ ਲੱਗੇ ਪੈਸਿਆ ਦੇ ਰਿਟਰਨ ਤੇ ਵੀ ਇਸਦਾ ਅਸਰ ਦਿਖਾਈ ਦੇਵੇਗਾ। ਅਜਿਹੇ 'ਚ ਨਿਵੇਸ਼ਕਾਂ ਨੂੰ ਫਿਲਹਾਲ ਵੇਟ ਅਤੇ ਵਾਚ ਦੀ ਸਟੈਰਟੇੀ ਤੇ ਕੰਮ ਕਰਨਾ ਚਾਹੀਦਾ ਹੈ...

  ਇਹ ਹੈ ਸਾਲ ਦਾ ਸਭ ਤੋਂ ਮਹੱਤਵਪੂਰਨ ਹਫ਼ਤਾ-
  ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਜ਼ਾਰ 'ਚ ਕੁਝ ਜ਼ਿਆਦੀ ਉਤਰਾ ਚੜ੍ਹਾਅ ਰਹਿਣ ਦੀ ਸੰਭਾਵਨਾ ਹੈ ਪਰ ਐਗਜਿਟ ਪੋਲ ਤੋਂ ਨਾਲ ਬਾਜ਼ਾਰ ਨੂੰ ਫ਼ੈਸਲਾ ਕਰਨ 'ਚ ਕੁਝ ਆਸਾਨੀ ਹੋ ਸਕਦੀ ਹੈ। ਸੈਮਕੋ ਸਕਿਉਰਟੀ ਐਂਡ ਸਟੌਕਨੋਟ ਦੇ ਸੰਸਥਾਪਕ ਅਤੇ ਸੀ.ਈ.ਓ. ਜਿਮੀਤ ਮੋਦੀ ਨੇ ਕਿਹਾ ਕਿ ਇਹ ਹਫ਼ਤਾ ਪੂਰੇ ਸਾਲ ਦਾ ਸਭ ਤੋਂ ਮਹੱਤਵਪੂਰਨ ਹਫ਼ਤਾ ਹੈ। ਪਬਲਿਕ ਦੀ ਨਜ਼ਰ 'ਸਟੌਕ ਕੋਟ' ਨਹੀਂ ਬਲਕਿ 'ਵੋਟ ਕੋਟ' 'ਤੇ ਰਹੇਗੀ ।
  ਵੱਡੀ ਕੰਪਨੀਆਂ ਦੇ ਨਤੀਜੇ -
  ਹਫ਼ਤੇ ਦੌਰਾਨ ਕੁਝ ਵੱਡੀਆਂ ਕੰਪਨੀਆਂ ਮਸਲਨ ਟਾਟਾ ਮੋਟਰਜ਼, ਕੇਨਰਾ ਬੈਂਕ ਅਤੇ ਸਿਪਲਾ ਦੇ ਨਤੀਜੇ ਫਿਲਹਾਲ ਆਉਣੇ ਬਾਕੀ ਨੇ, ਅਜਿਹੇ 'ਚ ਤਿਮਾਹੀ ਨਤੀਜੇ ਵੀ ਬਾਜ਼ਾਰ ਦੀ ਦਿਸ਼ਾ ਤੈਅ ਕਰਨਗੇ। ਇਸ ਤੋਂ ਇਲਾਵਾ ਕੱਚੇ ਤੇਲ ਦੀ ਕੀਮਤ, ਅਮਰੀਕਾ-ਚੀਨ ਵਪਾਰ ਵਿਵਾਦ, ਰੁਪਏ ਦਾ ਉਤਰਾਅ ਚੜ੍ਹਾਅ ਅਤੇ ਵਿਦੇਸ਼ੀ ਕੋਸ਼ੋ ਦਾ ਰੁਖ਼ ਵੀ ਬਾਜ਼ਾਰ ਲਈ ਅਹਿਮ ਹੋਵੇਗਾ
  First published:

  Tags: Exit polls, Lok Sabha Election 2019, Lok Sabha Polls 2019

  ਅਗਲੀ ਖਬਰ