ਦਿੱਲੀ ਦਾ ਉੱਤਰ-ਪੂਰਬੀ ਇਲਾਕਾ ਨਾਗਰਿਕਤਾ ਸੋਧ ਕਾਨੂੰਨ (CAA) ਉਤੇ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਹਿੰਸਾ ਦੀ ਚਪੇਟ ਵਿਚ ਆ ਗਿਆ। ਇਸ ਦੌਰਾਨ ਜਿੱਥੇ ਕੁਝ ਲੋਕ ਮਾਹੌਲ ਖਰਾਬ ਕਰਨ ਵਿਚ ਲੱਗੇ ਹੋਏ ਨੇ, ਉੱਥੇ ਕਈ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਧਰਮਾਂ ਨੂੰ ਪਿੱਛੇ ਛੱਡ ਏਕਤਾ ਦਿਖਾਈ ਹੈ। ਕਈ ਲੋਕ ਆਪਣੀ ਕਾਲੋਨੀਆਂ ਦੀ ਰੱਖਿਆ ਕਰ ਰਹੇ ਹਨ।
ਅਜਿਹੀ ਹੀ ਕਿ ਕਹਾਣੀ ਹੈ ਦਿੱਲੀ ਦੇ ਗੁਰਦੁਆਰਾ ਮੁਹੱਲਾ ਦੀ। ਇੱਥੇ ਦੇ 48 ਸਾਲ ਦੇ ਧਰਮਿੰਦਰ ਨੇ ਕਿਹਾ ਕਿ, ਅਸੀਂ ਬਾਰਡਰ ਉਤੇ ਰਹਿ ਰਹੇ ਹਾਂ। ਸਾਡੇ ਖੱਬੇ ਪਾਸੇ ਹਿੰਦੂ ਪ੍ਰਭਾਵਸ਼ਾਲੀ ਮੌਜਪੁਰ ਹੈ, ਉੱਥੇ ਸੱਜੇ ਪਾਸੇ ਮੁਸਲਮਾਨ ਪ੍ਰਭਾਵਸ਼ਾਲੀ ਜਾਫਰਾਬਾਦ ਹੈ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਅਸੀਂ ਬਾਰਡਰ ਉਤੇ ਹਾਂ ਇਸ ਲਈ ਸਾਨੂੰ ਆਪਣੀ ਸੁਰੱਖਿਆ ਲਈ ਵਧੇਰੇ ਸਾਵਧਾਨ ਰਹਿਣਾ ਪੈ ਰਿਹਾ ਹੈ। ਧਰਮਿੰਦਰ ਆਪਣੀ ਕਾਲੋਨੀ ਦੇ ਮੁੱਖ ਗੇਟ ਦੀ ਮੁਰੰਮਤ ਦੇ ਕੰਮ ਦੀ ਨਿਗਰਾਨੀ ਕਰ ਰਹੇ ਸੀ, ਤਾਂ ਜੋ ਉਹ ਅਤੇ ਉਸਦੇ ਸਾਥੀ ਭੀੜ ਦੇ ਗੁੱਸੇ ਦਾ ਸਾਹਮਣਾ ਕਰ ਸਕਣ।
ਗੁਰਦੁਆਰਾ ਮੁਹੱਲਾ ਇਕ ਰਿਹਾਇਸ਼ੀ ਕਾਲੋਨੀ ਹੈ ਜਿਥੇ ਹਿੰਦੂ, ਮੁਸਲਮਾਨ ਅਤੇ ਸਿੱਖ ਬਹੁਤ ਸਮੇਂ ਤੋਂ ਸ਼ਾਂਤੀਪੂਰਵਕ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਚਿਹਰੇ ਉਤੇ ਇਕ-ਦੂਜੇ ਦੀ ਸੁਰੱਖਿਆ ਲਈ ਚਿੰਤਾ ਸਪਸ਼ਟ ਦਿਖਾਈ ਦੇ ਰਹੀ ਸੀ।
ਧਰਮਿੰਦਰ ਨੇ ਕਿਹਾ ਕਿ ਜਦੋਂ ਤੱਕ ਇਹ ਹਿੰਸਾ ਖਤਮ ਨਹੀਂ ਹੋ ਜਾਂਦੀ ਅਜਿਹੀ ਸਥਿਤੀ ਵਿਚ ਹਿੰਦੂ ਮੌਜਪੂਰ ਵੱਲੋਂ ਅਤੇ ਮੁਸਲਮਾਨ ਜਾਫਰਾਬਾਦ ਵੱਲੋ ਜਾ ਰਹੇ ਹਨ। ਫਿਲਹਾਲ ਅਸੀਂ ਜਿਆਦਾ ਸਮਾਂ ਘਰ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਿਰਫ ਜਰੂਰਤ ਦੀ ਸਥਿਤੀ ਵਿਚ ਹੀ ਅਸੀਂ ਆਪਣੇ ਘਰਾਂ ਤੋਂ ਬਾਹਰ ਜਾਂਦੇ ਹਾਂ।
28 ਸਾਲ ਦੇ ਵਿਕਾਸ ਰਾਜਪੂਤ ਨੇ ਕਿਹਾ ਕਿ ਅਸੀਂ ਬਾਹਰੀ ਲੋਕਾਂ ਤੋਂ ਆਪਣੀ ਕਾਲੋਨੀ ਦੀ ਰੱਖਿਆ ਕਰ ਰਹੇ ਹਾਂ। ਅਸੀ ਇਸ ਤਰਾਂ ਦੇ ਲੋਕਾਂ ਨੂੰ ਕਾਲੋਨੀ ਦੇ ਅੰਦਰ ਦਾਖਿਲ ਹੋਣ ਅਤੇ ਹੰਗਾਮਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ।
ਉੱਥੇ ਅਬਰਾਰ ਅਹਿਮਦ (55) ਨੇ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਕਈ ਸਾਲਾਂ ਤੋਂ ਇਥੇ ਰਹਿ ਰਹੇ ਹਾਂ। ਸਾਰੇ ਪਰਿਵਾਰ ਭਰਾਵਾਂ ਅਤੇ ਭੈਣਾਂ ਵਾਂਗ ਰਹਿ ਰਹੇ ਹਨ। ਅਸੀਂ ਪਰੇਸ਼ਾਨ ਹਾਂ, ਪਰ ਕੀ ਕਰ ਸਕਦੇ ਹਾਂ? ”
ਦੱਸ ਦਈਏ ਕਿ ਸੋਮਵਾਰ ਨੂੰ ਜਾਫਰਾਬਾਦ ਵੱਲੋਂ ਪ੍ਰਦਰਸ਼ਨਕਾਰੀਆਂ ਨੇ ਮੌਜਪੁਰ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਮੋਰਚਾ ਸੰਭਾਲਦਿਆਂ ਉਨ੍ਹਾਂ ਨੂੰ ਨੱਠਾ ਦਿੱਤਾ। ਕੁਝ ਪ੍ਰਦਰਸ਼ਨਕਾਰੀ ਜ਼ਬਰਦਸਤੀ ਗੁਰਦੁਆਰਾ ਮੁਹੱਲੇ ਵਿੱਚ ਦਾਖਲ ਹੋਏ ਅਤੇ ਸੀਸੀਟੀਵੀ ਕੈਮਰਿਆਂ ਨੂੰ ਤੋੜ ਦਿੱਤਾ। ਬਾਅਦ ਵਿਚ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਕਾਲੋਨੀ ਵਿਚ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਤੋਂ ਇਲਾਵਾ ਕਾਲੋਨੀ ਵਿਚ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਮਿਲੀ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi Violence, Gurdwara, Sikh